ਪਿਆਜ਼ ਸਮੇਤ ਇਹ ਦੇਸੀ ਨੁਸਖੇ ਵਧੇ ਹੋਏ ਕੋਲੈਸਟਰੋਲ ਨੂੰ ਕਰਦੇ ਨੇ ਘੱਟ

10/15/2019 5:03:11 PM

ਜਲੰਧਰ— ਕੋਲੈਸਟਰੋਲ ਸਰੀਰ ਦੇ ਅੰਦਰ ਜਮ੍ਹਾ ਚਰਬੀ ਵਰਗਾ ਤੱਤ ਹੁੰਦਾ ਹੈ, ਜੋ ਕੋਸ਼ਿਕਾਵਾਂ ਨੂੰ ਊਰਜਾ ਦਿੰਦਾ ਹੈ। ਸਰੀਰ 'ਚ ਕੋਲੈਸਟਰੋਲ ਦਾ ਹੋਣਾ ਆਮ ਗੱਲ ਹੈ ਪਰ ਵਧਿਆ ਹੋਇਆ ਕੋਲੈਸਟਰੋਲ ਦਿਲ ਦੇ ਰੋਗ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਵਾਧਾ ਦਿੰਦਾ ਹੈ। ਅਜਿਹੇ 'ਚ ਇਸ ਦੀ ਮਾਤਰਾ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜੋ ਵਧੇ ਹੋਏ ਕੋਲੈਸਟਰੋਲ ਨੂੰ ਘੱਟ ਕਰਨ 'ਚ ਲਾਹੇਵੰਦ ਹੁੰਦੇ ਹਨ। 

ਇਹ ਰਹੇ ਕੋਲੈਸਟਰੋਲ ਵੱਧਣ ਦੇ ਸੰਕੇਤ 
ਥਕਾਨ ਮਹਿਸੂਸ ਹੋਣਾ 
ਸਾਹ ਦਾ ਫੁੱਲਣਾ 
ਅਚਾਨਕ ਭਾਰ ਵੱਧਣਾ 
ਸਿਰ ਦਰਦ ਰਹਿਣਾ 
ਹਾਈ ਬਲੱਡ ਪ੍ਰੈਸ਼ਰ ਹੋਣਾ 
ਸੀਨੇ 'ਚ ਦਰਦ 
ਦਿਲ ਦੀ ਧੜਕਨ ਦਾ ਤੇਜ਼ ਹੋਣਾ 

ਇਨ੍ਹਾਂ ਘਰੇਲੂ ਨੁਸਖਿਆਂ ਨਾਲ ਘੱਟ ਕਰੋ ਕੋਲੈਸਟਰੋਲ 


ਪਿਆਜ਼ ਦੀ ਕਰੋ ਵਰਤੋਂ
ਕੋਲੈਸਟਰੋਲ ਨੂੰ ਘੱਟ ਕਰਨ 'ਚ ਪਿਆਜ਼ ਬੇਹੱਦ ਲਾਹੇਵੰਦ ਹੁੰਦਾ ਹੈ। ਰੋਜ਼ਾਨਾ ਇਕ ਚਮਚ ਪਿਆਜ਼ ਦੇ ਰਸ 'ਚ ਸ਼ਹਿਦ ਪਾ ਕੇ ਪੀਣਾ ਚਾਹੀਦਾ ਹੈ। ਇਸ ਦੇ ਇਲਾਵਾ ਲੱਸੀ 'ਚ ਬਰੀਕ ਪਿਆਜ਼, ਨਮਕ ਅਤੇ ਕਾਲੀ ਮਿਰਚ ਪਾ ਕੇ ਪੀਣ ਨਾਲ ਵੀ ਕੋਲੈਸਟਰੋਲ ਕੰਟਰੋਲ 'ਚ ਰਹਿੰਦਾ ਹੈ। 

ਆਂਵਲਿਆਂ ਦੀ ਕਰੋ ਵਰਤੋਂ 
ਗੁਨਗੁਨੇ ਪਾਣੀ 'ਚ ਆਂਵਲਾ ਪਾਊਡਰ ਪਾ ਕੇ ਖਾਣ ਨਾਲ ਵੀ ਕੋਲੈਸਟਰੋਲ ਕੰਟਰੋਲ 'ਚ ਰਹਿੰਦਾ ਹੈ। ਤੁਸੀਂ ਆਂਵਲਿਆਂ ਦਾ ਜੂਸ ਵੀ ਪੀ ਸਕਦੇ ਹੋ। 

ਸੰਤਰੇ ਦਾ ਜੂਸ 
ਸੰਤਰੇ ਦੇ ਜੂਸ 'ਚ ਵਿਟਾਮਿਨ ਸੀ ਹੁੰਦਾ ਹੈ। ਜੋ ਕੋਲੈਸਟਰੋਲ ਨੂੰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਰੋਜ਼ਾਨਾ ਤਿੰਨ ਗਿਲਾਸ ਸੰਤਰੇ ਦਾ ਜੂਸ ਪੀਣਾ ਨਾਲ ਵੀ ਫਾਇਦਾ ਹੁੰਦਾ ਹੈ। 

ਲੌਕੀ ਦੇ ਜੂਸ ਦਾ ਕਰੋ ਸੇਵਨ
ਲੌਕੀ ਦਾ ਜੂਸ ਵੀ ਵਧਦੇ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਸਹਾਇਕ ਹੁੰਦਾ ਹੈ। ਰੋਜ਼ਾਨਾ ਇਕ ਕਪ ਲੌਕੀ ਦਾ ਜੂਸ ਪੀਣ ਨਾਲ ਕੋਲੈਸਟਰੋਲ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 

ਲਸਣ ਦਾ ਕਰੋ ਸੇਵਨ 
ਵਧਦੇ ਕੋਲੈਸਟਰੋਲ ਨੂੰ ਘੱਟ ਕਰਨ 'ਚ ਲਸਣ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਇਸ ਕਰਕੇ ਰੋਜ਼ਾਨਾ ਲਸਣ ਦਾ ਸੇਵਨ ਕਰਨਾ ਚਾਹੀਦਾ ਹੈ।

shivani attri

This news is Content Editor shivani attri