ਕਾਲੀ ਮਿਰਚ ਸਣੇ ਇਹ ਦੇਸੀ ਨੁਸਖੇ ਦਿਵਾਉਂਦੇ ਨੇ ਖਾਂਸੀ ਤੋਂ ਛੁਟਕਾਰਾ

10/14/2019 5:02:14 PM

ਜਲੰਧਰ— ਬਦਲਦੇ ਮੌਸਮ 'ਚ ਵੱਧ ਰਹੇ ਬੈਕਟੀਰੀਆ ਕਾਰਨ ਬੀਮਾਰੀਆਂ ਬਹੁਤ ਹੀ ਜਲਦੀ ਇਨਸਾਨ ਨੂੰ ਜਕੜ ਲੈਂਦੀਆਂ ਹਨ। ਅਜਿਹੇ 'ਚ ਗਲੇ ਦੀ ਖਾਰਸ਼, ਜ਼ੁਕਾਮ ਵਰਗੀਆਂ ਸਮੱਸਿਆਵਾਂ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਹੀ ਪਰੇਸ਼ਾਨ ਰਹਿੰਦੇ ਹਨ। ਜ਼ਿਆਦਾ ਠੰਡਾ ਪਾਣੀ ਪੀਣ, ਗਲਤ ਰਹਿਣ-ਸਹਿਣ ਕਾਰਨ ਗਲੇ ਦੀ ਖਾਰਸ਼ ਅਤੇ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ। ਗਲੇ ਦੀ ਖਾਰਸ਼ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਆਮ ਜਿਹੀ ਲੱਗਣ ਵਾਲੀ ਖਾਂਸੀ ਦੀ ਸਮੱਸਿਆ ਕਈ ਵਾਰ ਬੇਹੱਦ ਤਕਲੀਫਦੇਹ ਵੀ ਸਿੱਧ ਹੁੰਦੀ ਹੈ। ਇਥੇ ਦੱਸ ਦੇਈਏ ਕਿ ਸੁੱਕੀ ਖਾਂਸੀ ਕੁਝ ਜ਼ਿਆਦਾ ਹੀ ਤਕਲੀਫ ਦਿੰਦੀ ਹੈ। ਸੁੱਕੀ ਖਾਂਸੀ ਬਹੁਤੇ ਦਿਨਾਂ ਤੱਕ ਰਹੇ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਦੋ ਹਫਤਿਆਂ ਤੋਂ ਵਧੇਰੇ ਖਾਂਸੀ ਆਉਣ 'ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਘਰ ਬੈਠੇ ਹੀ ਖਾਂਸੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 

PunjabKesari

ਦੇਸੀ ਘਿਓ ਤੇ ਕਾਲੀ ਮਿਰਚ ਦਾ ਕਰੋ ਸੇਵਨ
ਦੇਸੀ ਘਿਓ ਅਤੇ ਕਾਲੀ ਮਿਰਚ ਦੇ ਸੇਵਨ ਨਾਲ ਵੀ ਖਾਂਸੀ ਦੀ ਸਮੱਸਿਆ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ। 15-20 ਗ੍ਰਾਮ ਗਾਂ ਦੇ ਦੁੱਧ ਦਾ ਘਿਓ ਅਤੇ ਕਾਲੀ ਮਿਰਚ ਲੈ ਕੇ ਇਕ ਕਟੋਰੀ 'ਚ ਹਲਕੇ ਸੇਕ 'ਤੇ ਗਰਮ ਕਰੋ। ਜਦੋਂ ਕਾਲੀ ਮਿਰਚ ਗਰਮ ਹੋ ਜਾਵੇ ਤਾਂ ਉਸ ਨੂੰ ਥੋੜ੍ਹਾ ਜਿਹਾ ਠੰਡਾ ਕਰਕੇ ਇਸ 'ਚ ਪੀਸੀ ਹੋਈ ਮਿਸ਼ਰੀ ਮਿਲਾ ਲਵੋ। ਫਿਰ ਇਸ ਮਿਸ਼ਰਣ ਦਾ ਸੇਵਨ 2-3 ਦਿਨਾਂ ਤੱਕ ਕਰੋ। ਅਜਿਹਾ ਕਰਨ ਨਾਲ ਖਾਂਸੀ ਦੀ ਸਮੱਸਿਆ ਦੂਰ ਹੋ ਜਾਵੇਗੀ। 

PunjabKesari

ਤੁਲਸੀ ਦੇ ਪੱਤੇ ਦਿੰਦੇ ਨੇ ਖਾਂਸੀ ਤੋਂ ਛੁਟਕਾਰਾ 
ਤੁਲਸੀ ਦੇ ਪੱਤੇ ਵੀ ਖਾਂਸੀ ਤੋਂ ਰਾਹਤ ਦਿਵਾਉਣ 'ਚ ਲਾਹੇਵੰਦ ਹੁੰਦੇ ਹਨ। ਤੁਲਸੀ ਦੇ ਪੱਤਿਆਂ 'ਚ 5 ਦਾਣੇ ਕਾਲੀ ਮਿਰਚ, 5 ਨਗ ਕਾਲਾ ਮੁਨੱਕਾ, 5 ਗ੍ਰਾਮ ਕਣਕ ਦੇ ਆਟੇ ਦਾ ਛਾਣ, 6 ਗ੍ਰਾਮ ਮੁਲੱਠੀ, 3 ਗ੍ਰਾਮ ਬਨਕਸ਼ੇ ਦੇ ਫੁੱਲ ਲੈ ਕੇ 200 ਗ੍ਰਾਮ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਪੁਣ ਲਵੋ।ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਇਸ 'ਚ ਪਤਾਸੇ ਪਾ ਕੇ ਪਾਣੀ ਨੂੰ ਗਰਮ ਕਰਕੇ ਪੀ ਲਵੋ। ਇਸ ਖੁਰਾਕ ਨੂੰ 3-4 ਦਿਨਾਂ ਤੱਕ ਲੈਣ ਨਾਲ ਖਾਂਸੀ ਠੀਕ ਹੋ ਜਾਂਦੀ ਹੈ।

PunjabKesari

ਪਾਕਿਸਤਾਨੀ ਨਮਕ ਦਾ ਕਰੋ ਸੇਵਨ
ਖਾਂਸੀ ਹੋਣ 'ਤੇ ਪਾਕਿਸਤਾਨੀ ਨਮਕ ਦੀ ਡਲੀ ਨੂੰ ਅੱਗ 'ਤੇ ਚੰਗੀ ਤਰ੍ਹਾਂ ਗਰਮ ਕਰ ਲਵੋ। ਜਦੋਂ ਨਮਕ ਦੀ ਡਲੀ ਗਰਮ ਹੋ ਕੇ ਲਾਲ ਹੋ ਜਾਵੇ ਤਾਂ ਤੁਰੰਤ ਅੱਧੇ ਕੱਪ ਪਾਣੀ 'ਚ ਪਾ ਕੇ ਕੱਢ ਲਓ। ਸੌਣ ਤੋਂ ਪਹਿਲਾਂ ਇਸ ਨੂੰ ਪੀਣ ਨਾਲ ਖਾਂਸੀ ਤੋਂ ਅਰਾਮ ਮਿਲਦਾ ਹੈ।

PunjabKesari

ਸੁੰਢ ਦਾ ਦੁੱਧ 'ਚ ਪਾ ਕੇ ਕਰੋ ਸੇਵਨ
ਖਾਂਸੀ ਦੀ ਸਮੱਸਿਆ ਹੋਣ 'ਤੇ ਸੁੰਢ ਨੂੰ ਦੁੱਧ 'ਚ ਪਾ ਕੇ ਉਬਾਲ ਲਵੋ। ਸ਼ਾਮ ਨੂੰ ਸੌਣ ਸਮੇਂ ਇਸ ਦੁੱਧ ਨੂੰ ਪੀ ਲਵੋ। ਇੰਝ ਕਰਨ ਨਾਲ ਕੁਝ ਦਿਨਾਂ 'ਚ ਖਾਂਸੀ ਠੀਕ ਹੋ ਜਾਂਦੀ ਹੈ।

PunjabKesari

ਸ਼ਹਿਦ, ਕਿਸ਼ਮਿਸ਼ ਤੇ ਮੁਨੱਕੇ ਕਰੇ ਖਾਂਸੀ ਨੂੰ ਦੂਰ
ਸ਼ਹਿਦ, ਕਿਸ਼ਮਿਸ਼ ਤੇ ਮੁਨੱਕਾ ਦੇ ਸੇਵਨ ਨਾਲ ਵੀ ਤੁਸੀਂ ਖਾਂਸੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਸ਼ਹਿਦ, ਕਿਸ਼ਮਿਸ਼ ਅਤੇ ਮੁਨੱਕੇ ਨੂੰ ਮਿਲਾ ਕੇ ਖਾਣ ਨਾਲ ਖਾਂਸੀ ਪੂਰੀ ਠੀਕ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤ੍ਰਿਫਲਾ 'ਚ ਬਰਾਬਰ ਮਾਤਰਾ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਖਾਂਸੀ 'ਚ ਫਾਇਦਾ ਮਿਲਦਾ ਹੈ।

PunjabKesari

ਕਾਲੀ ਮਿਰਚ ਅਤੇ ਅਦਰਕ ਦੀ ਚਾਹ ਕਰੇ ਖਾਂਸੀ ਦੂਰ
ਤੁਲਸੀ, ਕਾਲੀ ਮਿਰਚ ਅਤੇ ਅਦਰਕ ਦੀ ਚਾਹ ਪੀਣ ਨਾਲ ਵੀ ਖਾਂਸੀ ਤੋਂ ਨਿਜਾਤ ਮਿਲਦਾ ਹੈ।

ਨਿੰਬੂ ਦੇ ਰਸ 'ਚ ਮਿਲਾਓ ਮਿਸ਼ਰੀ ਤੇ ਮੁਲੱਠੀ 
ਹਿੰਗ, ਤ੍ਰਿਫਲਾ, ਮੁਲੱਠੀ ਅਤੇ ਮਿਸ਼ਰੀ ਨੂੰ ਨਿੰਬੂ ਦੇ ਰਸ 'ਚ ਮਿਲਾ ਕੇ ਚੱਟਣ ਨਾਲ ਵੀ ਖਾਂਸੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।


shivani attri

Content Editor

Related News