ਰੀੜ੍ਹ ਦੀ ਹੱਡੀ 'ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਦਾਲਚੀਨੀ ਸਣੇ ਇਹ ਘਰੇਲੂ ਨੁਸਖ਼ੇ

06/03/2022 5:44:30 PM

ਨਵੀਂ ਦਿੱਲੀ- ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਲੱਕ ’ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਰਹਿੰਦੇ ਹਨ। ਲੱਕ ’ਚ ਦਰਦ ਹੋਣ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਨੂੰ ਅਸੀਂ ਮਾਮੂਲੀ ਸਮਝ ਕੇ ਅਣਦੇਖਾ ਕਰ ਦਿੰਦੇ ਹਾਂ ਪਰ ਰੀੜ੍ਹ ਦੀ ਹੱਡੀ ’ਚ ਹੋਣ ਵਾਲੇ ਦਰਦ ਨੂੰ ਅਣਦੇਖਾ ਕਰਨਾ ਇਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਸਲੀਪ ਡਿਸਕ ਵੀ ਕਹਿੰਦੇ ਹਨ। ਰੀੜ੍ਹ ਦੀ ਹੱਡੀ ’ਚ ਹੋਣ ਵਾਲਾ ਦਰਦ ਲੱਕ ਦੇ ਦਰਦ ਵਰਗਾ ਹੀ ਹੁੰਦਾ ਹੈ। ਜੇ ਸਹੀ ਸਮੇਂ ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨੂੰ ਜਲਦੀ ਠੀਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਦੱਸ ਦੇਈਏ ਕਿ ਇਹ ਦਰਦ ਹੌਲੀ-ਹੌਲੀ ਵਧ ਕੇ ਪੈਰਾਂ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਰੀੜ੍ਹ ਦੀ ਹੱਡੀ 'ਚ ਦਰਦ ਦੇ ਲੱਛਣ
. ਉੱਠਣ-ਬੈਠਣ ਅਤੇ ਚਲਣ-ਫਿਰਨ 'ਚ ਦਿੱਕਤ ਹੋਣਾ
. ਕਦੇ ਦਰਦ ਦਾ ਬਹੁਤ ਜਲਦੀ ਠੀਕ ਹੋ ਜਾਣਾ ਅਤੇ ਕਈ ਵਾਰ ਜ਼ਿਆਦਾ ਦੇਰ ਰਹਿਣਾ
. ਰੀੜ੍ਹ ਦੀ ਹੱਡੀ 'ਤੇ ਦਬਾਅ ਪੈਣਾ
. ਕਮਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣਾ
. ਪੈਰਾਂ ਦੀ ਉਂਗਲੀਆਂ ਦਾ ਸੁੰਨ ਪੈਣਾ

PunjabKesari
ਰੀੜ੍ਹ ਦੀ ਹੱਡੀ 'ਚ ਦਰਦ ਦੇ ਕਾਰਨ
. ਕਮਰ ਨੂੰ ਝਟਕਾ ਲੱਗਣਾ
- ਭਾਰੀ ਚੀਜ਼ ਉਠਾ ਕੇ ਚਲਣਾ
- ਕੰਮ ਕਰਦੇ ਹੋਏ ਅਚਾਨਕ ਝੁਕ ਜਾਣਾ
- ਹੱਡੀਆਂ ਕਮਜ਼ੋਰ ਹੋਣਾ
- ਗਲਤ ਤਰੀਕਿਆਂ ਨਾਲ ਉੱਠਣਾ-ਬੈਠਣਾ
ਰੀੜ੍ਹ ਦੀ ਹੱਡੀ ਦੇ ਦਰਦ ਨੂੰ ਦੂਰ ਕਰਨ ਦੇ ਉਪਾਅ
1 . ਨਾਰੀਅਲ ਤੇਲ ਨਾਲ ਮਸਾਜ

ਕਮਰ 'ਚ ਦਰਦ ਹੋਣ 'ਤੇ ਨਾਰੀਅਲ ਤੇਲ ਨਾਲ ਮਸਾਜ ਕਰੋ। ਇਸ 'ਚ ਵਿਟਾਮਿਨ-ਡੀ ਅਤੇ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਨਾਰੀਅਲ ਦੇ ਤੇਲ 'ਚ ਸਰੋਂ ਦਾ ਤੇਲ ਮਿਲਾ ਕੇ ਇਸ 'ਚ 1-2 ਚਮਚ ਲਸਣ ਦੀਆਂ ਕਲੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ। ਇਸ ਦੇ ਕੋਸਾ ਹੋ ਜਾਣ ਦੇ ਬਾਅਦ ਇਸ ਨਾਲ ਮਸਾਜ ਕਰੋ।

PunjabKesari
2. ਦਾਲਚੀਨੀ ਪਾਊਡਰ
ਰੀੜ੍ਹ ਦੀ ਹੱਡੀ 'ਚ ਦਰਦ ਹੈ ਤਾਂ ਇਸ ਨੂੰ ਦੂਰ ਕਰਨ ਲਈ ਦਾਲਚੀਨੀ ਪਾਊਡਰ ਨੂੰ ਸ਼ਹਿਦ ਨਾਲ ਦਿਨ 'ਚ 2 ਵਾਰ ਲਓ। ਹੌਲੀ-ਹੌਲੀ ਦਰਦ ਠੀਕ ਹੋਣ ਲੱਗੇਗਾ।
3. ਯੋਗ ਵੀ ਕਰੋ
ਰੀੜ੍ਹ ਦੀ ਹੱਡੀ ’ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਤਸੀਂ ਯੋਗ ਵੀ ਕਰ ਸਕਦੇ ਹੋ। ਆਸਣ ਕਰਨ ਨਾਲ ਵੀ ਇਸ ਦਰਦ ਨੂੰ ਠੀਕ ਕੀਤਾ ਜਾ ਸਕਦਾ ਹੈ। ਰੋਜ਼ਾਨਾ ਚਕ੍ਰਾਸਨ, ਹਲਾਸਨ, ਮਕਰਾਸਨ, ਭੁਜੰਗਾਸਨ ਆਦਿ ਕਰਨ ਨਾਲ ਇਸ ਦਰਦ ਤੋਂ ਛੁਟਕਾਰਾ ਮਿਲਦਾ ਹੈ।


Aarti dhillon

Content Editor

Related News