ਹਿੰਗ ਦਾ ਪਾਣੀ ਕਰਦਾ ਹੈ ਸਰੀਰ ਦੀਆਂ ਕਈ ਬੀਮਾਰੀਆਂ ਦੂਰ

11/15/2017 11:00:01 AM

ਨਵੀਂ ਦਿੱਲੀ— ਭੋਜਨ ਵਿਚ ਸੁਆਦ ਅਤੇ ਖੁਸ਼ਬੂ ਵਧਾਉਣ ਦੇ ਨਾਲ-ਨਾਲ ਹਿੰਗ ਕਈ ਬੀਮਾਰੀਆਂ ਨੂੰ ਦੂਰ ਕਰਨ ਵਿਚ ਵੀ ਮਦਦ ਕਰਦੀ ਹੈ। ਔਸ਼ਧੀ ਦੇ ਗੁਣਾਂ ਨਾਲ ਭਰਪੂਰ ਹਿੰਗ ਨੂੰ ਰੋਜ਼ਾਨਾ ਕੋਸੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਰੋਜ਼ਾਨਾ ਹਿੰਗ ਦੇ ਪਾਣੀ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
ਹਿੰਗ ਦਾ ਪਾਣੀ ਪੀਣ ਦੇ ਫਾਇਦੇ
1. ਐਂਟੀ ਇੰਫਲੀਮੇਟਰੀ ਦੇ ਗੁਣਾਂ ਕਾਰਨ ਸਵੇਰੇ ਹਿੰਗ ਦੇ ਪਾਣੀ ਦੀ ਵਰਤੋਂ ਕਰਨ ਨਾਲ ਗੈਸ, ਅਪਚ, ਐਸੀਡਿਟੀ ਅਤੇ ਖਰਾਬ ਡਾਈਜੇਸ਼ਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
2. ਨਿਯਮਿਤ ਰੂਪ ਵਿਚ ਹਿੰਗ ਦੇ ਪਾਣੀ ਦੀ ਵਰਤੋਂ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। ਇਸ ਨਾਲ ਡਾਇਬਿਟੀਜ਼ ਵਧਣ ਦਾ ਖਤਰਾ ਘੱਟ ਹੋ ਜਾਂਦਾ ਹੈ। 
3. ਸਰਦੀਆਂ ਵਿਚ ਕੋਸੇ ਪਾਣੀ ਵਿਚ ਹਿੰਗ ਮਿਲਾ ਕੇ ਪੀਣ ਨਾਲ ਕਮਰ ਦਰਦ, ਮਾਸਪੇਸ਼ੀਆਂ ਅਤੇ ਗੋਡਿਆਂ ਵਿਚ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 
4. ਰੋਜ਼ਾਨਾ ਹਿੰਗ ਦੇ ਪਾਣੀ ਦੀ ਵਰਤੋਂ ਕਰਨ ਨਾਲ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
5. ਆਇਰਨ ਅਤੇ ਐਂਟੀਆਕਸੀਡੈਂਟ ਦੇ ਗੁਣਾਂ ਨਾਲ ਭਰਪੂਰ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਵਿਚ ਖੂਨ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਇਮਊਨਿਟੀ ਸਿਸਟਮ ਵੀ ਮਜ਼ਬੂਤ ਹੋ ਜਾਂਦਾ ਹੈ। 
6. ਸਰਦੀ-ਜੁਕਾਮ, ਕਫ,ਬੁਖਾਰ ਅਤੇ ਠੰਡ ਤੋਂ ਬਚਣ ਲਈ ਹਿੰਗ ਦੇ ਪਾਣੀ ਵਿਚ ਹਲਕਾ ਸ਼ਹਿਦ ਮਿਲਾ ਕੇ ਪੀਓ। 
7. ਮਾਹਾਵਾਰੀ ਦੇ ਦੌਰਾਨ ਚੁਟਕੀ ਇਕ ਹਿੰਗ ਨੂੰ ਪਾਣੀ ਨਾਲ ਲਓ। ਇਸ ਨਾਲ ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਦੂਰ ਹੋ ਜਾਵੇਗੀ। 
8. ਮਾਈਗਰੇਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੋਜ਼ਾਨਾ ਹਿੰਗ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਗਾੜ੍ਹਾ ਕਰ ਲਓ। ਇਸ ਦੀ ਪੇਸਟ ਬਣਾ ਕੇ ਕੁਝ ਬੂੰਦਾ ਨੱਕ ਵਿਚ ਪਾਓ। 
9. ਹਿੰਗ ਦੇ ਪਾਣੀ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਅਤੇ ਯਾਦਦਾਸ਼ਤ ਤੇਜ਼ ਹੁੰਦੀ ਹੈ।