ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅਪਣਾਓ ਇਹ ਦੇਸੀ ਨੁਸਖੇ

07/31/2019 6:50:32 PM

ਜਲੰਧਰ— ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰ੍ਰੈਸ਼ਰ ਇਕ ਗੰਭੀਰ ਬੀਮਾਰੀ ਹੈ। ਅੱਜ ਦੇ ਸਮੇਂ 'ਚ ਗਲਤ ਖਾਣ-ਪੀਣ ਕਾਰਨ ਇਹ ਬੀਮਾਰੀ ਲੋਕਾਂ 'ਚ ਵਾਧੂ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਕਾਰਨ ਸਰੀਰ ਤੱਕ ਆਕਸੀਜ਼ਨ ਅਤੇ ਹੋਰ ਜ਼ਰੂਰੀ ਤੱਤ ਪਹੁੰਚਾਉਣ ਵਾਲੇ ਬਲੱਡ ਸੈਲਸ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਕਿਡਨੀ ਰੋਗ ਦਾ ਖਤਰਾ ਵੱਧ ਜਾਂਦਾ ਹੈ। ਕਈ ਲੋਕ ਡਾਕਟਰਾਂ ਤੋਂ ਦਵਾਈਆਂ ਲੈ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਦਵਾਈਆਂ ਤੋਂ ਇਲਾਵਾ ਤੁਸੀਂ ਦੇਸੀ ਨੁਸਖਿਆਂ ਦੇ ਜ਼ਰੀਏ ਵੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ। ਅੱਜ ਅਸੀਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। 


ਕੀ ਹੈ ਹਾਈਪਰਟੈਨਸ਼ਨ? 
ਹਾਈਪਰਟੈਨਸ਼ਨ ਉਦੋਂ ਹੁੰਦਾ ਹੈ ਜਦੋਂ ਸਰੀਰ 'ਚ ਖੂਨ ਦਾ ਸੰਚਾਰ ਕਾਫੀ ਹੱਦ ਤੱਕ ਵੱਧ ਜਾਂਦਾ ਹੈ। ਆਮਤੌਰ 'ਤੇ ਖੂਨ ਦੇ ਸੰਚਾਰ ਦੀ ਰੇਂਜ 120/80 ਐੱਮ.ਐੱਮ.ਐੱਚ.ਜੀ. ਹੁੰਦਾ ਹੈ ਪਰ ਜਦੋਂ ਹਾਈ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਦਿਮਾਗ, ਕਿਡਨੀ, ਦਿਲ ਸਮੇਤ ਅੱਖਾਂ 'ਤੇ ਪੈਂਦਾ ਹੈ। 
ਇਨ੍ਹਾਂ ਨੁਸਖਿਆਂ ਦੀ ਕਰੋ ਵਰਤੋਂ 
ਲੌਕੀ ਦਾ ਜੂਸ 
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਲੌਕੀ ਦਾ ਜੂਸ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਲੌਕੀ ਦਾ ਜੂਸ ਸਵੇਰ ਦੇ ਸਮੇਂ ਖਾਲੀ ਪੇਟ ਪੀਣਾ ਚਾਹੀਦਾ ਹੈ। ਰੋਜ਼ਾਨਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ। 


ਪਿਆਜ਼ ਦਾ ਰਸ
ਪਿਆਜ਼ ਦੇ ਰਸ 'ਚ 1 ਚਮਚ ਸ਼ੁੱਧ ਦੇਸੀ ਘਿਓ ਮਿਲਾ ਕੇ ਖਾਣ ਨਾਲ ਇਸ ਬੀਮਾਰੀ 'ਚ ਆਰਾਮ ਮਿਲਦਾ ਹੈ। ਇਸ ਦੇ ਇਲਾਵਾ ਰੋਜ਼ਾਨਾ ਤਾਂਬੇ ਦੇ ਬਰਤਨ 'ਚ ਰੱਖਿਆ ਹੋਇਆ ਪਾਣੀ ਪੀਣ ਨਾਲ ਵੀ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। 
ਕਾਲੀ ਮਿਰਚ ਦਾ ਕਰੋ ਸੇਵਨ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਕਾਲੀ ਮਿਰਚ ਵੀ ਕਾਫੀ ਲਾਹੇਵੰਦ ਹੁੰਦੀ ਹੈ। ਬਲੱਡ ਪ੍ਰੈਸ਼ਰ ਵੱਧਣ 'ਕੇ ਅੱਧਾ ਗਿਲਾਸ ਗਰਮ ਪਾਣੀ 'ਚ ਕਾਲੀ ਮਿਰਚ ਪਾਊਡਰ ਪਾ ਕਿ ਮਿਲਾਓ। 2 ਘੰਟਿਆਂ ਤੋਂ ਇਸ ਪਾਣੀ ਦਾ ਸੇਵਨ ਕਰੋ। 


ਸ਼ਤੂਤ ਦਾ ਕਰੋ ਸੇਵਨ 
ਰੋਜ਼ਾਨਾ 25 ਗ੍ਰਾਮ ਸ਼ਤੂਤ ਦਾ ਜੂਸ ਸਵੇਰੇ ਦੇ ਸਮੇਂ ਪੀਣਾ ਚਾਹੀਦਾ ਹੈ। ਰੋਜ਼ਾਨਾ ਸੇਵਨ ਕਰਨ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ।

ਆਂਵਲਿਆਂ ਦਾ ਰਸ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ 'ਚ ਆਂਵਲਿਆਂ ਦਾ ਰਸ ਵੀ ਫਾਇਦੇਮੰਦ ਹੁੰਦਾ ਹੈ। ਇਕ ਚਮਚ ਆਂਵਲਿਆਂ ਦੇ ਰਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਪੀਣਾ ਚਾਹੀਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। 
ਦਾਲਚੀਨੀ ਪਾਊਡਰ ਦੀ ਕਰੋ ਵਰਤੋਂ 
2 ਚਮਚੇ ਦਾਲਚੀਨੀ ਦਾ ਪਾਊਡਰ ਰੋਜ਼ਾਨਾ ਸਵੇਰੇ ਗਰਮ ਪਾਣੀ 'ਚ  ਮਿਲਾ ਕੇ ਪੀਓ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਪਰੇਸ਼ਾਨੀ ਖਤਮ ਹੋ ਜਾਵੇਗੀ। 
ਨਿੰਬੂ ਦਾ ਰਸ 
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਅੱਧਾ ਗਿਲਾਸ ਪਾਣੀ 'ਚ ਨਿੰਬੂ ਨਿਚੋੜ ਲਵੋ। ਫਿਰ ਇਸ ਨੂੰ 2-2 ਘੰਟਿਆਂ ਦੇ ਅੰਦਰ ਪੀਂਦੇ ਰਹੋ। ਇਸ ਨਾਲ ਕਾਫੀ ਫਾਇਦਾ ਮਿਲੇਗਾ। 


ਤੁਲਸੀ ਦੀਆਂ ਪੱਤੀਆਂ ਦਾ ਕਰੋ ਸੇਵਨ
ਤੁਲਸੀ ਦੇ ਪੱਤੇ ਅਤੇ ਦੋ ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾ ਲਵੋ। ਹੁਣ ਇਸ ਪੇਸਟ 'ਚ ਪਾਣੀ 'ਚ ਘੋਲ ਕੇ ਖਾਲੀ ਪੇਟ ਪਿਓ। ਅਜਿਹਾ ਲਗਾਤਾਰ ਕਰਨ ਦੇ ਨਾਲ 15 ਦਿਨਾਂ 'ਚ ਤੁਹਾਨੂੰ ਇਸ ਦਾ ਅਸਰ ਦੇਖਣ ਨੂੰ ਮਿਲੇਗਾ। 
ਮੇਥੀ ਦੇ ਦਾਣੇ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮੇਥੀ ਦੇ ਦਾਣੇ ਵੀ ਕਾਫੀ ਲਾਹੇਵੰਦ ਹੁੰਦੇ ਹਨ। ਸੌਣ ਤੋਂ ਪਹਿਲਾਂ ਮੇਥੀ ਦੇ ਦਾਨਿਆਂ ਨੂੰ ਗਰਮ ਪਾਣੀ 'ਚ ਭਿਓ ਕੇ ਰੱਖੋ। ਸਵੇਰੇ ਉੱਠ ਕੇ ਖਾਲੀ ਪੇਟ ਇਸ ਪਾਣੀ ਦਾ ਸੇਵਨ ਕਰੋ। ਮੇਥੀ ਦੇ ਦਾਨੇ ਚਬਾਉਣ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 
ਤਰਬੂਜ ਦੇ ਬੀਜ 
ਤਰਬੂਜ ਦੇ ਬੀਜ ਦੀ ਗਿਰੀ ਅਤੇ ਖਸਖਸ ਵੱਖ-ਵੱਖ ਪੀਸ ਕੇ ਬਰਾਬਰ ਮਾਤਰਾ 'ਚ ਮਿਲਾ ਕੇ ਰੱਖ ਲਵੋ। ਇਸ ਦਾ ਰੋਜ਼ਾਨਾ ਸਵੇਰੇ ਇਕ ਚਮਚ ਸੇਵਨ ਕਰੋ।

shivani attri

This news is Content Editor shivani attri