'ਬਲੱਡ ਸ਼ੂਗਰ' ਨੂੰ ਕੰਟਰੋਲ ਕਰੇਗਾ 'ਪਿਆਜ਼ ਦਾ ਪਾਣੀ', ਮਰੀਜ਼ਾਂ ਨੂੰ ਇੰਝ ਕਰਨਾ ਚਾਹੀਦੈ ਸੇਵਨ

08/29/2022 5:31:22 PM

ਨਵੀਂ ਦਿੱਲੀ (ਬਿਊਰੋ) : ਮੋਟਾਪੇ ਤੋਂ ਬਾਅਦ ਸ਼ੂਗਰ ਸ਼ਾਇਦ ਅਜਿਹੀ ਬਿਮਾਰੀ ਹੈ, ਜਿਸ ਨਾਲ ਅੱਜ ਜ਼ਿਆਦਾਤਰ ਲੋਕ ਪ੍ਰੇਸ਼ਾਨ ਹਨ। ਹਾਲਾਂਕਿ ਇਹ ਸਮੱਸਿਆ ਮੁੱਖ ਤੌਰ 'ਤੇ ਸਾਡੀ ਖਰਾਬ ਜੀਵਨਸ਼ੈਲੀ ਕਾਰਨ ਹੁੰਦੀ ਹੈ ਪਰ ਕਈ ਲੋਕਾਂ ਲਈ ਇਹ ਰੋਗ ਜਮਾਂਦਰੂ ਵੀ ਹੁੰਦਾ ਹੈ। ਇੱਕ ਵਾਰ ਜਦੋਂ ਤੁਸੀਂ ਸ਼ੂਗਰ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਇਸ ਨੂੰ ਖ਼ਤਮ ਕਰਨਾ ਸੰਭਵ ਨਹੀਂ ਹੈ ਪਰ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੀਵਨਸ਼ੈਲੀ ਅਤੇ ਖੁਰਾਕ ਵਿਚ ਜ਼ਰੂਰੀ ਬਦਲਾਅ ਕਰਕੇ, ਤੁਸੀਂ ਬਹੁਤ ਹੱਦ ਤੱਕ ਬਲੱਡ ਸ਼ੂਗਰ ਦੇ ਵਧਣ ਅਤੇ ਡਿੱਗਣ ਨੂੰ ਰੋਕ ਸਕਦੇ ਹੋ। ਅੱਜ ਅਸੀਂ ਇੱਥੇ ਅਜਿਹੇ ਹੀ ਇੱਕ ਘਰੇਲੂ ਉਪਾਅ ਬਾਰੇ ਜਾਣਨ ਜਾ ਰਹੇ ਹਾਂ -

ਪਿਆਜ਼ ਦਾ ਪਾਣੀ ਕਰੇ ਬਲੱਡ ਸ਼ੂਗਰ ਨੂੰ ਕੰਟਰੋਲ 
ਪਿਆਜ਼ ਸ਼ੂਗਰ ਨੂੰ ਕੰਟਰੋਲ ਕਰਨ 'ਚ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਅਜਿਹਾ ਇਸ 'ਚ ਮੌਜੂਦ ਐਲਿਲ ਪ੍ਰੋਪਾਇਲ ਡਾਈਸਲਫਾਈਡ ਕਾਰਨ ਹੁੰਦਾ ਹੈ। ਪਿਆਜ਼ ਦੇ ਰਸ ਦਾ ਸੇਵਨ ਖੂਨ 'ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ। ਇਸ ਤੋਂ ਇਲਾਵਾ ਪਿਆਜ਼ 'ਚ ਕ੍ਰੋਮੀਅਮ ਵੀ ਹੁੰਦਾ ਹੈ, ਜੋ ਗਲੂਕੋਜ਼ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਪਿਆਜ਼ 'ਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਹੌਲੀ-ਹੌਲੀ ਪਚਦਾ ਹੈ, ਜਿਸ ਕਾਰਨ ਬਹੁਤ ਘੱਟ ਮਾਤਰਾ 'ਚ ਸ਼ੂਗਰ ਖੂਨ 'ਚ ਪਹੁੰਚਦੀ ਹੈ।

PunjabKesari

ਪਿਆਜ਼ ਦੇ ਰਸ ਦੇ ਹੋਰ ਫਾਇਦੇ -

ਪਾਚਨ ਨੂੰ ਸੁਧਾਰਦੈ
ਜੇਕਰ ਤੁਸੀਂ ਸਵੇਰੇ ਪਿਆਜ਼ ਦਾ ਪਾਣੀ ਪੀਂਦੇ ਹੋ ਤਾਂ ਇਹ ਜ਼ਿਆਦਾ ਫਾਇਦੇਮੰਦ ਹੋਵੇਗਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਵੇਰੇ ਪਾਚਨ ਤੰਤਰ ਓਨਾ ਸਰਗਰਮ ਨਹੀਂ ਹੁੰਦਾ ਹੈ। ਇਸ ਲਈ ਦਿਨ ਦੀ ਸ਼ੁਰੂਆਤ ਪਿਆਜ਼ ਦੇ ਰਸ ਨਾਲ ਕਰਨ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹੇਗੀ ਅਤੇ ਪਾਚਨ ਤੰਤਰ ਵੀ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕੇਗਾ।

PunjabKesari
ਵਾਲਾਂ ਨੂੰ ਸਿਹਤਮੰਦ ਤੇ ਮਜ਼ਬੂਤ ​​ਬਣਾਉਂਦੈ
ਪਿਆਜ਼ ਦਾ ਪਾਣੀ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਿਆਜ਼ 'ਚ ਸਲਫਰ ਹੁੰਦਾ ਹੈ, ਜੋ ਵਾਲਾਂ ਦੇ ਵਾਧੇ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਹਫ਼ਤੇ 'ਚ ਦੋ ਦਿਨ ਪਿਆਜ਼ ਦਾ ਰਸ ਸਿਰ ਦੀ ਚਮੜੀ 'ਤੇ ਲਗਾਓਗੇ ਤਾਂ ਤੁਹਾਨੂੰ ਵਾਲਾਂ ਦੇ ਵਾਧੇ ਅਤੇ ਗੁਣਵਤਾ 'ਚ ਫਰਕ ਨਜ਼ਰ ਆਉਣ ਲੱਗੇਗਾ।

ਇੰਝ ਬਣਾਓ ਪਿਆਜ਼ ਦਾ ਰਸ/ਪਾਣੀ
ਪਿਆਜ਼ ਦਾ ਰਸ/ਪਾਣੀ ਬਣਾਉਣ ਲਈ ਬਲੈਂਡਰ 'ਚ 2-3 ਕੱਟੇ ਹੋਏ ਪਿਆਜ਼, 1 ਕੱਪ ਪਾਣੀ, 1 ਚਮਚ ਨਿੰਬੂ ਦਾ ਰਸ ਅਤੇ 1 ਚੁਟਕੀ ਕਾਲਾ ਨਮਕ ਪਾਓ ਅਤੇ ਚੰਗੀ ਤਰ੍ਹਾਂ ਪੀਸ ਲਓ। ਇਸ ਨੂੰ ਬਿਨਾਂ ਫਿਲਟਰ ਕੀਤੇ ਪੀਓ।
ਸ਼ੂਗਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਪਿਆਜ਼ ਦਾ ਰਸ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦਾ ਹੈ ਅਤੇ ਚਮੜੀ 'ਤੇ ਨਿਖਾਰ ਵੀ ਲਿਆਉਂਦਾ ਹੈ।

PunjabKesari


sunita

Content Editor

Related News