...ਤਾਂ ਇਨ੍ਹਾਂ ਕਾਰਨਾਂ ਕਰਕੇ ਪੈਂਦਾ ਹੈ ਦਿਲ ਦਾ ਦੌਰਾ, ਜਾਣੋ ਬਚਾਅ ਦੇ ਘਰੇਲੂ ਤਰੀਕੇ

09/29/2021 3:11:47 PM

ਨਵੀਂ ਦਿੱਲੀ : ਦਿਲ ਦਾ ਦੌਰਾ ਜਾਂ ਹਾਰਟ ਅਟੈਕ ਦਾ ਨਾਂ ਸੁਣਦਿਆਂ ਹੀ ਲੋਕ ਘਬਰਾ ਜਾਂਦੇ ਹਨ। ਦਿਲ ਦੇ ਦੌਰੇ ਦੇ ਲੱਛਣ ਮਹਿਸੂਸ ਹੋਣ 'ਤੇ ਮਰੀਜ਼ ਜਾਂ ਆਲੇ-ਦੁਆਲੇ ਦੇ ਲੋਕ ਸਹੀ ਸਮੇਂ 'ਤੇ ਕੁਝ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਨ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਸਥਿਤੀ ਵਿਚ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਕਿਸੇ ਵੀ ਵਿਅਕਤੀ ਵਿਚ ਇਸ ਦੇ ਲੱਛਣ ਦਿਖਣ 'ਤੇ ਉਸ ਦਾ ਇਲਾਜ ਜਲਦੀ ਸ਼ੁਰੂ ਕਰਨਾ ਚਾਹੀਦਾ ਹੈ। ਹਾਲਾਂਕਿ ਜੇਕਰ ਮਰੀਜ਼ ਨੂੰ ਸਮੇਂ ਸਿਰ ਸਹੀ ਸਹਾਇਤਾ ਮਿਲਦੀ ਹੈ ਤਾਂ ਉਸ ਦੇ ਬਚਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਹਾਰਟ ਅਟੈਕ ਕਿਉਂ ਆਉਂਦਾ ਹੈ?
ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਸਰੀਰ ਵਿਚ ਖੂਨ ਦਾ ਪ੍ਰਵਾਹ ਹਰ ਸਮੇਂ ਕਾਇਮ ਰਹਿੰਦਾ ਹੈ, ਸਰੀਰ ਵਿਚ ਇਸ ਖੂਨ ਦੇ ਘੁੰਮਣ ਦਾ ਕੰਮ ਦਿਲ ਦੁਆਰਾ ਕੀਤਾ ਜਾਂਦਾ ਹੈ। ਦਿਲ ਦਾ ਸੱਜਾ ਪਾਸਾ ਤੁਹਾਡੇ ਸਰੀਰ ਤੋਂ ਲਹੂ ਤੁਹਾਡੇ ਫੇਫੜਿਆਂ ਤਕ ਪਹੁੰਚਾਉਂਦਾ ਹੈ। ਇਥੋਂ ਆਕਸੀਜਨ ਖੂਨ ਵਿਚ ਘੁਲ ਜਾਂਦੀ ਹੈ ਅਤੇ ਫਿਰ ਉਹ ਖੂਨ ਤੁਹਾਡੇ ਦਿਲ ਦੇ ਖੱਬੇ ਪਾਸਿਓ ਪ੍ਰਵੇਸ਼ ਕਰਦਾ ਹੈ। ਤੁਹਾਡੇ ਦਿਲ ਦਾ ਖੱਬਾ ਪਾਸਾ ਇਸ ਆਕਸੀਜਨਿਤ ਖੂਨ ਨੂੰ ਦੁਬਾਰਾ ਪੰਪ ਕਰਦਾ ਹੈ ਅਤੇ ਇਸ ਨੂੰ ਸਰੀਰ ਦੇ ਸਾਰੇ ਹਿੱਸਿਆਂ ਵਿਚ ਭੇਜਦਾ ਹੈ। ਦਿਲ ਦਾ ਦੌਰਾ ਉਦੋਂ ਹੁੰਦਾ ਹੈ, ਜਦੋਂ ਖ਼ੂਨ ਤੁਹਾਡੇ ਦਿਲ ਤੱਕ ਨਹੀਂ ਪਹੁੰਚਦਾ, ਜਿਸ ਨਾਲ ਦਿਲ ਦੇ ਸੈੱਲ ਮਰ ਜਾਂਦੇ ਹਨ।

ਦਿਲ ਦੇ ਦੌਰੇ ਦੇ ਲੱਛਣ :-
1. ਛਾਤੀ ਵਿਚ ਦਰਦ- ਦਿਲ ਵਿਚ ਖਿੱਚ ਮਹਿਸੂਸ ਹੋਣਾ
2. ਸਰੀਰ ਦੇ ਦੂਜੇ ਹਿੱਸਿਆਂ ਵਿਚ ਦਰਦ
(ਛਾਤੀ ਤੋਂ ਦਰਦ ਨਿਕਲ ਕੇ ਹੱਥਾਂ, ਜਬਾੜੇ, ਧੌਣ, ਪਿੱਠ ਤੇ ਢਿੱਡ ਵੱਲ ਜਾਂਦੀ ਹੋਈ ਮਹਿਸੂਸ ਹੋਣਾ)
3. ਮਨ ਬੇਚੈਨ ਹੋਣਾ ਜਾਂ ਚੱਕਰ ਆਉਣਾ।
4. ਪਸੀਨੇ ਨਾਲ ਭਿੱਜ ਜਾਣਾ।
5. ਸਾਹ ਲੈਣ ਵਿਚ ਤਕਲੀਫ਼ ਹੋਣੀ।
6. ਬੇਚੈਨੀ ਮਹਿਸੂਸ ਹੋਣਾ।
7. ਵਾਰ-ਵਾਰ ਖੰਘ ਦਾ ਆਉਣਾ, ਸਾਹ ਦਾ ਫੁੱਲਣਾ।
ਹਾਲਾਂਕਿ ਦਿਲ ਦੇ ਦੌਰੇ ਦੌਰਾਨ ਅਕਸਰ ਤੇਜ਼ ਦਰਦ ਉੱਠਦਾ ਹੈ ਪਰ ਕੁਝ ਲੋਕਾਂ ਨੂੰ ਸਿਰਫ਼ ਹਲਕੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਕੁਝ ਮਾਮਲਿਆਂ ਵਿਚ ਸੀਨੇ ਵਿਚ ਦਰਦ ਵੀ ਨਹੀਂ ਹੁੰਦੀ, ਖ਼ਾਸਕਰ ਮਹਿਲਾਵਾਂ, ਬਜ਼ੁਰਗਾਂ ਤੇ ਸ਼ੂਗਰ ਦੇ ਮਰੀਜ਼ਾਂ ਨੂੰ।

ਦਿਲ ਦੇ ਦੌਰੇ ਨੂੰ ਰੋਕਣ ਦੇ ਤਰੀਕੇ :- 
1. ਜੇਕਰ ਤੁਸੀਂ ਭਾਰਤੀ ਟਾਇਲਟ ਦੀ ਵਰਤੋਂ ਕਰਦੇ ਹੋ ਤਾਂ ਜ਼ਿਆਦਾ ਸਮੇਂ ਲਈ ਇਕੋ ਸਥਿਤੀ 'ਚ ਨਾ ਬੈਠੋ।
2. ਨਹਾਉਂਦੇ ਸਮੇਂ ਪੈਰਾਂ ਦੀਆਂ ਤਲੀਆਂ ਨੂੰ ਪਾਣੀ ਦੇ ਤਾਪਮਾਨ ਦੇ ਅਨੁਸਾਰ ਭਿਓ ਦਿਓ। ਇਸ ਤੋਂ ਬਾਅਦ ਸਿਰ 'ਤੇ ਹਲਕਾ ਪਾਣੀ ਪਾਓ। ਇਹ ਤੁਹਾਡੇ ਸਰੀਰ ਅਤੇ ਬਾਥਰੂਮ ਦੇ ਤਾਪਮਾਨ ਨੂੰ ਸੰਤੁਲਿਤ ਕਰੇਗਾ।
3. ਟਾਇਲਟ ਵਿਚ ਪੇਟ ਸਾਫ਼ ਕਰਨ ਲਈ ਬਹੁਤ ਜ਼ਿਆਦਾ ਜ਼ੋਰ ਨਾ ਲਾਓ ਅਤੇ ਨਾ ਹੀ ਜਲਦਬਾਜ਼ੀ ਦਿਖਾਓ ਬਾਥਰੂਮ ਵਿਚ ਕੁਝ ਸਮਾਂ ਲਓ।
4. ਜੇਕਰ ਤੁਸੀਂ ਨਹਾਉਂਦੇ ਸਮੇਂ ਨਹਾਉਣ ਵਾਲੇ ਟੱਬ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੀਆਂ ਨਾੜੀਆਂ 'ਤੇ ਵੀ ਅਸਰ ਪਾਉਂਦਾ ਹੈ। ਇਸ ਲਈ ਬਾਥਟਬ ਵਿਚ ਲੰਬੇ ਸਮੇਂ ਲਈ ਨਾ ਬੈਠੋ।

ਦਿਲ ਦਾ ਦੌਰਾ ਪੈਣ 'ਤੇ ਤੁਰੰਤ ਕੀ ਕਰਨਾ ਚਾਹੀਦਾ ਹੈ?
1. ਜੇਕਰ ਕਿਸੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਉਸ ਨੂੰ ਪਹਿਲਾਂ ਜ਼ਮੀਨ 'ਤੇ ਸਿੱਧੇ ਲੰਮੇ ਪਾ ਦਿਓ।
2. ਜੇਕਰ ਵਿਅਕਤੀ ਨੇ ਵਧੇਰੇ ਤੰਗ ਕੱਪੜੇ ਪਹਿਨੇ ਹਨ ਤਾਂ ਉਨ੍ਹਾਂ ਨੂੰ ਖੋਲ੍ਹੋ ਅਤੇ ਖੁੱਲ੍ਹੇ ਕੱਪੜੇ ਪਵਾ ਦਿਓ।
3. ਇਹ ਸੁਨਿਸ਼ਚਿਤ ਕਰੋ ਕਿ ਲੇਟਣ ਵੇਲੇ ਵਿਅਕਤੀ ਦਾ ਸਿਰ ਥੋੜ੍ਹਾ ਜਿਹਾ ਉੱਚਾ ਹੀ ਰੱਖੋ।
4. ਤੁਰੰਤ ਐਂਬੂਲੈਂਸ ਬੁਲਾਓ।
5. ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਨੂੰ ਚੰਗੀ ਤਰ੍ਹਾਂ ਰਗੜੋ।

ਹਾਰਟ ਅਟੈਕ ਤੋਂ ਬਚਣ ਦੇ ਘਰੇਲੂ ਨੁਸਖੇ
1. ਲੌਕੀ ਦਾ ਜੂਸ - ਲੌਕੀ ਦੀ ਸਬਜ਼ੀ ਜਾਂ ਜੂਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਨੂੰ ਕੱਚਾ ਖਾਣਾ ਦਿਲ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ।

2. ਪਿੱਪਲ ਦੇ ਪੱਤੇ- ਪਿੱਪਲ ਦੇ 10-12 ਪੱਤਿਆਂ ਨੂੰ ਸਾਫ਼ ਕਰਕੇ ਪਾਣੀ 'ਚ ਉਬਾਲ ਲਓ। ਘੱਟ ਤੋਂ ਘੱਟ 15 ਦਿਨਾਂ ਤਕ ਇਸ ਪਾਣੀ ਨੂੰ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।

3. ਅੰਕੁਰਿਤ ਕਣਕ - ਕਣਕ ਨੂੰ 10 ਮਿੰਟ ਤਕ ਪਾਣੀ 'ਚ ਉਬਾਲ ਕੇ ਅੰਕੁਰਿਤ ਕਰਨ ਲਈ ਕਿਸੇ ਕੱਪੜੇ 'ਚ ਬੰਨ ਕੇ 1 ਇੰਚ ਲੰਬਾ ਹੋਣ ਦਿਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਦਿਲ ਦੇ ਦੌਰੇ ਦੀਆਂ ਸਮੱਸਿਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

4. ਗਾਜਰ ਦਾ ਜੂਸ - ਕੱਚੀ ਗਾਜਰ ਜਾਂ ਇਸ ਦੇ ਜੂਸ ਦੀ ਵਰਤੋਂ ਦਿਲ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਰੋਜ਼ਾਨਾ ਗਾਜਰ ਦਾ ਰਸ ਪੀਣ ਅਤੇ ਡਾਈਟ 'ਚ ਹਰੀਆਂ ਸਬਜ਼ੀਆਂ ਸ਼ਾਮਲ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਦਿਲ ਦੇ ਦੌਰੇ ਦੀ ਬੀਮਾਰੀ ਤੋਂ ਬਚ ਸਕਦੇ ਹੋ।

5. ਅਦਰਕ ਦਾ ਰਸ - 1 ਕੱਪ ਅਦਰਕ ਦਾ ਰਸ, ਨਿੰਬੂ ਦਾ ਰਸ, ਲਸਣ ਅਤੇ ਐੱਪਲ ਸਾਈਡਰ ਸਿਰਕੇ ਨੂੰ ਗਰਮ ਕਰੋ। ਠੰਡਾ ਹੋਣ 'ਤੇ ਇਸ 'ਚ ਸ਼ਹਿਦ ਮਿਕਸ ਕਰ ਲਓ। ਰੋਜ਼ਾਨਾ ਖਾਲੀ ਢਿੱਡ ਇਸ ਦੇ 3 ਚਮਚ ਪੀਣ ਨਾਲ ਹਾਰਟ ਬਲਾਕੇਜ ਦੀ ਸਮੱਸਿਆ ਖ਼ਤਮ ਹੁੰਦੀ ਹੈ।


sunita

Content Editor

Related News