Health Tips: ਡੀਹਾਈਡ੍ਰੇਸ਼ਨ ਹੋਣ ''ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

05/10/2022 12:23:36 PM

ਨਵੀਂ ਦਿੱਲੀ- ਗਰਮੀਆਂ ਸ਼ੁਰੂ ਹੁੰਦੇ ਹੀ ਡੀਹਾਈਡ੍ਰੇਸ਼ਨ ਭਾਵ ਨਿਰਜਲੀਕਰਨ ਦੀ ਸਮੱਸਿਆ ਆਮ ਹੈ। ਇਸ ਦੀ ਵਜ੍ਹਾ ਸਾਡੇ ਸਰੀਰ ’ਚ ਪਾਣੀ ਦੀ ਘਾਟ ਹੋਣਾ ਹੈ। ਪਾਣੀ ਦੀ ਘਾਟ ਸਰੀਰ ’ਚ ਲੂਣ ਅਤੇ ਖੰਡ ਦੇ ਸੰਤੁਲਨ ਨੂੰ ਵਿਗਾੜ ਦਿੰਦੀ ਹੈ। ਜਿਸ ਤੋਂ ਬਾਅਦ ਸਾਡਾ ਸਰੀਰ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਕਈ ਵਾਰ ਲੋਕ ਇਹ ਸਮਝ ਨਹੀਂ ਸਕਦੇ ਕਿ ਉਨ੍ਹਾਂ ਦੇ ਅੰਦਰ ਹੋਣ ਵਾਲਾ ਇਹ ਬਦਲਾਅ ਕੀ ਹੈ। ਆਓ ਜਾਣਦੇ ਹਾਂ ਡੀਹਾਈਡ੍ਰੇਸ਼ਨ ਦੇ ਸ਼ੁਰੂਆਤੀ ਲੱਛਣ ਅਤੇ ਉਸ ਤੋਂ ਬਚਣ ਦੇ ਘਰੇਲੂ ਉਪਾਅ-

PunjabKesari
ਕਿਵੇਂ ਪਛਾਣੀਏ ਡੀਹਾਈਡ੍ਰੇਸ਼ਨ ਨੂੰ
ਪਾਣੀ ਸਾਡੇ ਸਰੀਰ ਦੀ ਬੁਨਿਆਦੀ ਲੋੜ ਹੁੰਦੀ ਹੈ। ਸਾਡਾ  ਸਰੀਰ ਲਗਭਗ 70 ਫੀਸਦੀ ਪਾਣੀ ਨਾਲ ਬਣਿਆ ਹੈ। ਇਸ ਤੋਂ ਬਿਨਾਂ ਸਰੀਰ ਕਿਰਿਆਸ਼ੀਲ ਨਹੀਂ ਰਹਿੰਦਾ। ਗਰਮੀਆਂ ’ਚ ਤਿੱਖੀ ਧੁੱਪ ’ਚ ਜ਼ਿਆਦਾ ਪਸੀਨਾ ਨਿਕਲਣ ਕਾਰਨ ਸਾਡੇ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਇਸ ਨੂੰ ਮੈਡੀਕਲ ਦੀ ਭਾਸ਼ਾ ’ਚ ਡੀਹਾਈਡ੍ਰੇਸ਼ਨ ਕਰਦੇ ਹਨ। ਇਸ ਦੇ ਸ਼ੁਰੂਆਤੀ ਲੱਛਣ ਇਸ ਤਰ੍ਹਾਂ ਹਨ:
ਜ਼ਿਆਦਾ ਭੁੱਖ ਅਤੇ ਪਿਆਸ ਲੱਗਣਾ
ਕਮਜ਼ੋਰੀ, ਸਿਰ ਦਰਦ ਅਤੇ ਚੱਕਰ ਆਉਣਾ
ਗੂੜ੍ਹੇ ਰੰਗ ਦਾ ਪਿਸ਼ਾਬ ਆਉਣਾ
ਆਮ ਤੋਂ ਘੱਟ ਪਿਸ਼ਾਬ ਆਉਣਾ
ਬੁਖਾਰ, ਉਲਟੀ ਜਾਂ ਡਾਇਰੀਆ
ਸਾਹ ਲੈਣ ’ਚ ਪ੍ਰੇਸ਼ਾਨੀ

PunjabKesari
ਕਿਵੇਂ ਕਰੀਏ ਦੂਰ
ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣ ’ਤੇ ਤਰਲ ਪਦਾਰਥ ਜਿਵੇਂ - ਪਾਣੀ, ਨਿੰਬੂ-ਪਾਣੀ, ਗਲੂਕੋਜ, ਜੂਸ, ਗੰਨੇ ਦਾ ਜੂਸ, ਲੱਸੀ, ਦਹੀਂ ਅਤੇ ਪਾਣੀ ਵਾਲੇ ਫਲ ਖੀਰਾ, ਤਰਬੂਜ਼, ਪਪੀਤਾ ਅਤੇ ਸੰਤਰੇ ਖਾਓ। ਦਿਨ ’ਚ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ। ਜੇਕਰ ਲਗਾਤਾਰ ਉਲਟੀ ਆਏ ਤਾਂ ਵਾਰ-ਵਾਰ ਪਾਣੀ ਪੀਓ। ਘਰ ’ਚ ਹੀ ਓ.ਆਰ.ਐੱਸ. ਘੋਲ ਬਣਾ ਕੇ ਤਿੰਨ ਤੋਂ ਚਾਰ ਵਾਰ ਪੀਓ। ਜੇਕਰ ਬੱਚਿਆਂ ਨੂੰ ਡੀਹਾਈਡ੍ਰੇਸ਼ਨ  ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਨੂੰ ਸਿਰਫ ਪਾਣੀ ਨਾ ਦਿਓ। ਇਸ ਦੀ ਜਗ੍ਹਾ ਫਲਾਂ ਦਾ ਜੂਸ, ਓ. ਆਰ.ਐੱਸ. ਘੋਲ ਪਿਲਾਓ। ਸਮੱਸਿਆ ਜ਼ਿਆਦਾ ਹੋਣ ’ਤੇ ਡਾਕਟਰ ਨਾਲ ਸੰਪਰਕ ਕਰੋ।
 


Aarti dhillon

Content Editor

Related News