Health Tips: ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਣ ਵਾਲੇ ਲੋਕ ਟਮਾਟਰ ਸਣੇ ਖਾਣ ਇਹ ਚੀਜ਼ਾਂ, ਦਿਮਾਗ ਵੀ ਹੋਵੇਗਾ ਤੇਜ਼

09/03/2021 3:45:46 PM

ਜਲੰਧਰ (ਬਿਊਰੋ) - ਅੱਜ ਕਲ ਬਹੁਤ ਸਾਰੇ ਲੋਕਾਂ ਦੀ ਯਾਦਾਸ਼ਤ ਘੱਟ ਹੁੰਦੀ ਜਾ ਰਹੀ ਹੈ, ਜੋ ਇਕ ਵੱਡੀ ਸਮੱਸਿਆ ਹੈ। ਵੱਡੇ ਕੰਮ ਕਰਨ ਦੀ ਥਾਂ ਅਕਸਰ ਅਸੀਂ ਛੋਟੀਆਂ ਛੋਟੀਆਂ ਗੱਲਾਂ ਭੁੱਲ ਜਾਂਦੇ ਹਾਂ। ਭੁੱਲਣ ਦੀ ਆਦਤ ਹਰ ਕਿਸੇ ਨੂੰ ਹੁੰਦੀ ਹੈ ਪਰ ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ, ਜਦੋਂ ਅਸੀਂ ਜ਼ਰੂਰੀ ਗੱਲਾਂ ਨੂੰ ਵੀ ਭੁੱਲਣ ਲੱਗ ਜਾਂਦੇ ਹਨ। ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਲੱਗਦਾ ਹੈ, ਕਿ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਤੁਸੀਂ ਗੱਲਾਂ ਭੁੱਲ ਜਾਂਦੇ ਹੋ ਤਾਂ ਤੁਹਾਨੂੰ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ। ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਦੀ ਵਰਤੋਂ ਨਾਲ ਤੁਹਾਡੀ ਯਾਦਦਾਸ਼ਤ ਕਮਜ਼ੋਰ ਨਹੀਂ ਹੋਵੇਗੀ। ਸਾਡੀ ਰਸੋਈ ਵਿੱਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਖਾ ਕੇ ਅਸੀਂ ਆਪਣੇ ਦਿਮਾਗ ਨੂੰ ਤੇਜ਼ ਕਰ ਸਕਦੇ ਹਾਂ।  

ਤੁਲਸੀ
ਤੁਲਸੀ ਦਾ ਉਪਯੋਗ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਕਈ ਬੀਮਾਰੀਆਂ ਦੀ ਦਵਾਈ ਦਾ ਕੰਮ ਕਰਦੀ ਹੈ। ਰੋਜ਼ਾਨਾ ਤੁਲਸੀ ਦੇ ਦੋ ਚਾਰ ਪੱਤੇ ਖਾਣ ਨਾਲ ਬਾਰ-ਬਾਰ ਭੁੱਲਣ ਦੀ ਬੀਮਾਰੀ ਦੂਰ ਹੋ ਜਾਂਦੀ ਹੈ।

ਕੇਸਰ
ਕੇਸਰ ਇਸ ਤਰ੍ਹਾਂ ਦਾ ਮਸਾਲਾ ਹੈ, ਜੋ ਖਾਣੇ ਦੇ ਸਵਾਦ ਨੂੰ ਦੋਗੁਣਾ ਕਰ ਦਿੰਦਾ ਹੈ। ਕੇਸਰ ਦਾ ਉਪਯੋਗ ਨੀਂਦ ਦੀਆਂ ਦਵਾਈਆਂ ਵਿੱਚ ਕੀਤਾ ਜਾਂਦਾ ਹੈ। ਕੇਸਰ ਦਾ ਰੋਜ਼ਾਨਾ ਸੇਵਨ ਕਰਨ ਨਾਲ ਯਾਦਦਾਸ਼ਤ ਤੇਜ਼ ਹੋ ਜਾਂਦੀ ਹੈ ।

ਪੜੋ ਇਹ ਵੀ ਖ਼ਬਰ - Health Tips: ਡੇਂਗੂ ਜਾਂ ਟਾਈਫਾਇਡ ਦੇ ਬੁਖ਼ਾਰ ਨਾਲ ਘਟੇ ਸੈੱਲ ਪੂਰੇ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ਾ

ਗ੍ਰੀਨ-ਟੀ
ਗ੍ਰੀਨ-ਟੀ ਕਈ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਐਂਟੀਆਕਸੀਡੈਂਟ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਗ੍ਰੀਨ-ਟੀ ਵਿੱਚ ਪਾਏ ਜਾਣ ਵਾਲਾ ਪੋਲੀਫਿਨੋਲ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਰੋਜ਼ਾਨਾ ਦਿਨ ਵਿੱਚ ਦੋ ਕੱਪ ਗ੍ਰੀਨ-ਟੀ ਪੀਣ ਨਾਲ ਯਾਦਦਾਸ਼ਤ ਵਧਦੀ ਹੈ ।

ਟਮਾਟਰ
ਟਮਾਟਰ ਵਿੱਚ ਪ੍ਰੋਟੀਨ, ਵਿਟਾਮਿਨ, ਵਸਾ ਹੁੰਦੀ ਹੈ। ਟਮਾਟਰ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਵਿੱਚ ਲਾਈਕੋਪੀਨ ਹੁੰਦਾ ਹੈ। ਜਿਹੜਾ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਟਮਾਟਰ ਸਾਡੇ ਦਿਮਾਗ਼ ਦੇ ਸੈੱਲਸ ਨੂੰ ਡੈਮੇਜ ਹੋਣ ਤੋਂ ਬਚਾਉਂਦਾ ਹੈ।

ਪੜੋ ਇਹ ਵੀ ਖ਼ਬਰ - Health Tips: ਗਰਮੀਆਂ ’ਚ ਬਦਹਜ਼ਮੀ ਤੇ ਦਸਤ ਦੀ ਸਮੱਸਿਆ ਹੋਣ ’ਤੇ ਅਨਾਨਾਸ ਸਣੇ ਪੀਓ ਇਹ ਜੂਸ, ਮਿਲੇਗੀ ਰਾਹਤ

ਦਹੀਂ
ਦਹੀਂ ਵਿੱਚ ਪ੍ਰੋਟੀਨ, ਵਸਾ, ਖਣਿਜ, ਕੈਲਸ਼ੀਅਮ ਅਤੇ ਫਾਸਫੋਰਸ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਦਹੀਂ ਵਿੱਚ ਅਮੀਨੋ ਐਸਿਡ ਪਾਇਆ ਜਾਂਦਾ ਹੈ, ਜਿਸ ਨਾਲ ਦਿਮਾਗ ਤਣਾਅ ਤੋਂ ਦੂਰ ਰਹਿੰਦਾ ਹੈ ਅਤੇ ਯਾਦਦਾਸ਼ਤ ਵੱਧਦੀ ਹੈ।

ਜੈਫਲ
ਜੈਫਲ ਨੂੰ ਮੁੱਖ ਰੂਪ ਵਿੱਚ ਸਵਾਦ ਅਤੇ ਸੁਗੰਧ ਲਈ ਜਾਣਿਆ ਜਾਂਦਾ ਹੈ। ਜੈਫਲ ਵਿੱਚ ਇਸ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਤੰਦਰੁਸਤ ਰੱਖਦੇ ਹਨ ਅਤੇ ਇਹ ਯਾਦਦਾਸ਼ਤ ਵੀ ਵਧਾਉਂਦੇ ਹਨ।

ਹਲਦੀ
ਹਲਦੀ ਇੱਕ ਦਿਮਾਗ ਲਈ ਬਹੁਤ ਵਧੀਆ ਦਵਾਈ ਹੈ। ਇਹ ਖਾਣੇ ਦਾ ਸਵਾਦ ਵਧਾਉਂਦੀ ਹੈ ਅਤੇ ਦਿਮਾਗ ਨੂੰ ਵੀ ਤੇਜ਼ ਕਰਦੀ ਹੈ। ਹਲਦੀ ਦਿਮਾਗ ਦੀਆਂ ਖ਼ਰਾਬ ਕੋਸ਼ਿਕਾਵਾਂ ਨੂੰ ਠੀਕ ਕਰਨ ਦਾ ਕੰਮ ਵੀ ਕਰਦੀ ਹੈ। ਰੋਜ਼ਾਨਾ 1 ਗਿਲਾਸ ਪਾਣੀ ਵਿੱਚ ਚੁਟਕੀ ਭਰ ਹਲਦੀ ਮਿਲਾ ਕੇ ਪੀਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।

ਪੜੋ ਇਹ ਵੀ ਖ਼ਬਰ - ਨੌਕਰੀ ਲਈ ਫੋਨ 'ਤੇ ਇੰਟਰਵਿਊ ਦੇਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ 

ਅਜਵਾਇਨ ਦੀਆਂ ਪੱਤੀਆਂ
ਅਜਵਾਇਨ ਦੀਆਂ ਪੱਤੀਆਂ ਸਰੀਰ ਨੂੰ ਤੰਦਰੁਸਤ ਅਤੇ ਜਵਾਨ ਬਣਾਈ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ। ਅਜਵਾਈਨ ਦੀਆਂ ਪੱਤੀਆਂ ਵਿੱਚ ਕਾਫੀ ਮਾਤਰਾ ਵਿੱਚ ਐਂਟੀ ਆਕਸੀਡੈਂਟ ਪਾਇਆ ਜਾਂਦਾ ਹੈ। ਇਸ ਲਈ ਇਹ ਦਿਮਾਗ ਦੀ ਦਵਾਈ ਦੇ ਰੂਪ ਵਿੱਚ ਕੰਮ ਕਰਦੀ ਹੈ। ਇਹੀ ਕਾਰਨ ਹੈ ਕਿ ਅਰੋਮਾ ਥਰੈਪੀ ਵਿੱਚ ਇਨ੍ਹਾਂ ਦਾ ਉਪਯੋਗ ਕੀਤਾ ਜਾਂਦਾ ਹੈ।

ਕਾਲੀ ਮਿਰਚ
ਕਾਲੀ ਮਿਰਚ ਵਿੱਚ ਪੇਪਰਿਨ ਨਾਮ ਦਾ ਰਸਾਇਣ ਪਾਇਆ ਜਾਂਦਾ ਹੈ। ਇਹ ਰਸਾਇਣ ਸਰੀਰ ਅਤੇ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਰਿਲੈਕਸ ਕਰਦਾ ਹੈ। ਡਿਪ੍ਰੈਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਹ ਰਸਾਇਣ ਕੰਮ ਕਰਦਾ ਹੈ। ਜੇਕਰ ਤੁਸੀਂ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਖਾਣੇ ਵਿੱਚ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰੋ।

ਪੜ੍ਹੋ ਇਹ ਵੀ ਖ਼ਬਰ- Health Tips: ਜਾਣੋ ਕਿਉਂ ਹੁੰਦੀ ਹੈ ਪੈਰਾਂ ’ਚ ਸੋਜ ਦੀ ਸਮੱਸਿਆ, ਲੂਣ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਰਾਹਤ

ਦਾਲ ਚੀਨੀ
ਅਲਜਾਇਮਰ ਰੋਗੀਆਂ ਲਈ ਦਾਲਚੀਨੀ ਇੱਕ ਜ਼ਬਰਦਸਤ ਦਵਾਈ ਹੁੰਦੀ ਹੈ। ਦਾਲ ਚੀਨੀ ਦੇ ਸੇਵਨ ਨਾਲ ਯਾਦਦਾਸ਼ਤ ਵਧਦੀ ਹੈ ਅਤੇ ਦਿਮਾਗ ਤੰਦਰੁਸਤ ਰਹਿੰਦਾ ਹੈ।

ਅਖਰੋਟ
ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਪੋਸ਼ਕ ਤੱਤਾਂ ਦੀ ਘਾਟ ਦੂਰ ਹੋ ਜਾਂਦੀ ਹੈ ਅਤੇ ਸਿਹਤ ਨਾਲ ਜੁੜੀ ਹਰ ਸਮੱਸਿਆ ਠੀਕ ਹੋ ਜਾਂਦੀ ਹੈ। ਅਖਰੋਟ ਵਿੱਚ ਓਮੇਗਾ 3, ਫੈਟੀ ਐਸਿਡ, ਪ੍ਰੋਟੀਨ, ਫਾਈਬਰ ਅਤੇ ਐਂਟੀਆਕਸੀਡੈਂਟ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਰੋਜ਼ਾਨਾ ਅਖਰੋਟ ਜ਼ਰੂਰ ਖਾਓ। ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਸ ਨੂੰ ਬ੍ਰੇਨ ਫੂਡ ਵੀ ਕਿਹਾ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ- Health Tips: ਦੰਦਾਂ ਦੀ ਹਰੇਕ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ‘ਲਸਣ’ ਸਣੇ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ


rajwinder kaur

Content Editor

Related News