Health Tips: ਤੇਜ਼ੀ ਨਾਲ Weight loss ਕਰਨ ਲਈ ਪੀਓ ਇਹ ਡਰਿੰਕਸ

07/22/2022 5:43:20 PM

ਨਵੀਂ ਦਿੱਲੀ- ਸਾਡੇ ਸਰੀਰ ਦਾ ਭਾਰ ਜਦੋਂ ਇਕ ਵਾਰ ਵਧ ਜਾਂਦਾ ਹੈ ਤਾਂ ਉਸ ਨੂੰ ਘੱਟ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਅਤੇ ਜੇਕਰ ਤੁਸੀਂ ਕੰਮਕਾਜ਼ੀ ਮਹਿਲਾ ਹੋ ਜਾਂ ਫਿਰ ਸਮੇਂ ਦਾ ਅਭਾਵ ਤੁਹਾਡੀ ਫਿਟਨੈੱਸ 'ਚ ਅੜਿੱਕਾ ਬਣ ਜਾਂਦਾ ਹੈ। ਫਿਰ ਮੋਟਾਪਾ ਕਿੰਝ ਘਟਾਈਏ ਇਹ ਵੱਡਾ ਸਵਾਲ ਖੜ੍ਹਾ ਹੋ ਜਾਂਦਾ ਹੈ, ਜਿਸ ਦਾ ਜਵਾਬ ਹਨ ਇਹ ਘਰੇਲੂ ਨੁਸਖ਼ੇ, ਜਿਸ ਨੂੰ ਅਪਣਾ ਕੇ ਤੁਸੀਂ ਤੇਜ਼ੀ ਨਾਲ ਭਾਰ ਘੱਟ ਕਰ ਸਕਦੇ ਹੋ।

PunjabKesari
ਜੀਰੇ ਵਾਲਾ ਪਾਣੀ
ਸਭ ਤੋਂ ਪਹਿਲਾਂ ਤਾਂ ਰਾਤ ਨੂੰ ਇਕ ਚਮਚਾ ਜੀਰਾ ਪਾਣੀ 'ਚ ਭਿਓਂ ਕੇ ਰੱਖ ਦਿਓ ਅਤੇ ਫਿਰ ਸਵੇਰੇ ਉਬਾਲ ਕੇ ਛਾਣ ਲਓ। ਇਹ ਤੁਹਾਡੇ ਉਪਰ ਹੈ ਇਸ ਨੂੰ ਠੰਡਾ ਪੀਣਾ ਹੈ ਜਾਂ ਗਰਮ। ਦੋਵਾਂ ਹੀ ਤਰੀਕਿਆਂ ਨਾਲ ਜੀਰਾ ਪਾਣੀ ਤੁਹਾਨੂੰ ਲਾਭ ਹੀ ਪਹੁੰਚਾਏਗਾ। 
ਇਸ ਤੋਂ ਇਲਾਵਾ ਤੁਸੀਂ ਭਾਰ ਘੱਟ ਕਰਨ ਲਈ ਉਬਲੇ ਹੋਏ ਜੀਰੇ ਦੇ ਪਾਣੀ 'ਚ ਨਿੰਬੂ ਦਾ ਰਸ ਨਿਚੋੜ ਕੇ ਵੀ ਪੀ ਸਕਦੇ ਹੋ। ਮੋਟਾਪਾ ਘੱਟ ਕਰਨ ਲਈ ਇਹ ਵੀ ਬਹੁਤ ਹੀ ਕਾਰਗਰ ਹੁੰਦਾ ਹੈ। ਜੀਰੇ 'ਚ ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼ ਅਤੇ ਸੇਲੇਨਿਯਮ ਵਰਗੇ ਤੱਤ ਪਾਏ ਜਾਂਦੇ ਹਨ, ਜੋ ਤੁਹਾਡੀ ਸਕਿਨ ਨੂੰ ਵੀ ਨਿਖਾਰਨ ਦਾ ਕੰਮ ਕਰਦੇ ਹਨ। ਹੋਰ ਤਾਂ ਹੋਰ ਪਾਣੀ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਈ ਹੁੰਦਾ ਹੈ ਜਿਸ ਦੇ ਐਂਟੀ-ਆਕਸੀਡੈਂਟ ਗੁਣ ਏਜਿੰਗ ਸਾਈਨ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ।

PunjabKesari
ਮੇਥੀ ਦਾਣੇ ਵਾਲਾ ਪਾਣੀ 
ਮੇਥੀ ਦੇ ਦਾਣਿਆਂ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਭਾਰ ਕਾਫੀ ਹੱਦ ਤੱਕ ਕੰਟਰੋਲ ਹੁੰਦਾ ਹੈ। ਇਸ ਲਈ ਤੁਸੀਂ ਰਾਤ ਨੂੰ ਸਿਰਫ਼ ਇਕ ਚਮਚਾ ਮੇਥੀ ਨੂੰ ਪਾਣੀ 'ਚ ਭਿਓਂ ਕੇ ਰੱਖ ਦੇਣਾ ਹੈ। ਫਿਰ ਸਵੇਰੇ ਉਸ ਨੂੰ ਉਬਾਲ ਕੇ ਛਾਣ ਲਓ ਅਤੇ ਫਿਰ ਉਸ ਦਾ ਸੇਵਨ ਕਰੋ। ਅਜਿਹਾ ਨਿਯਮਿਤ ਕਰਨ ਨਾਲ ਤੁਹਾਡੇ ਸਰੀਰ ਦੀ ਚਰਬੀ ਇਕ ਮਹੀਨੇ ਦੇ ਅੰਦਰ ਗਲਣੀ ਸ਼ੁਰੂ ਹੋ ਜਾਵੇਗੀ। ਇਸ ਦੇ ਐਂਟੀ-ਇੰਫਲੈਮੇਟਰੀ ਗੁਣ ਪੀਰੀਅਡ 'ਚ ਹੋਣ ਵਾਲੀ ਦਰਦ ਅਤੇ ਏਂਠਨ ਨੂੰ ਵੀ ਘੱਟ ਕਰਦੇ ਹਨ। ਨਾਲ ਹੀ ਇਹ ਪਾਣੀ ਮਾਹਵਾਰੀ ਦੀ ਅਨਿਯਮਿਤਤਾ ਨੂੰ ਵੀ ਠੀਕ ਕਰਨ 'ਚ ਕਾਰਗਰ ਹੈ। 


Aarti dhillon

Content Editor

Related News