Health Tips : ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਕਰੋ ਗ੍ਰੀਨ ਟੀ ਦਾ ਸੇਵਨ, ਤਣਾਅ ਸਣੇ ਘੱਟ ਹੁੰਦੇ ਨੇ ਕਈ ਰੋਗ

05/01/2022 5:44:06 PM

ਨਵੀਂ ਦਿੱਲੀ-ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਂਦੇ ਹਨ। ਤਾਂ ਕਿ ਰਾਤ ਨੂੰ ਨੀਂਦ ਵਧੀਆ ਆ ਸਕੇ। ਕਈ ਲੋਕ ਇਕ ਗਲਾਸ ਗਰਮ ਪਾਣੀ ਪੀਣਾ ਪਸੰਦ ਕਰਦੇ ਹਨ ਪਰ ਕਿ ਤੁਸੀਂ ਜਾਣਦੇ ਹੋ  ਕਿ ਸੌਣ ਤੋਂ ਪਹਿਲਾਂ ਗ੍ਰੀਨ ਟੀ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੂੰਦਾ ਹੈ। ਅਤੇ ਇਸ ਦੀ ਭਾਫ ਲੈਣ ਨਾਲ ਵੀ ਅਰਾਮ ਮਹਿਸੂਸ ਹੂੰਦਾ ਹੈ। ਗ੍ਰੀਨ ਟੀ ਵਿਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਵਿਚ ਵਿਟਾਮਿਨ ਏ , ਈ , ਬੀ 5 , ਕੇ , ਪ੍ਰੋਟੀਨ, ਆਇਰਨ, ਕੋਪਰ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ। ਕਈ ਲੋਕ ਭਾਰ ਘੱਟ ਕਰਨ ਲਈ ਵੀ ਗ੍ਰੀਨ ਟੀ ਦਾ ਸੇਵਨ ਕਰਦੇ ਹਨ।
ਅੱਜ ਅਸੀਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ...

PunjabKesari
ਜਾਣੋ ਰਾਤ ਨੂੰ ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਦੇ ਫਾਇਦੇ
ਰਾਤ ਨੂੰ ਵਧੀਆ ਨੀਂਦ ਲਈ ਫਾਇਦੇਮੰਦ

ਅੱਜ ਕੱਲ੍ਹ ਦੀ ਜੀਵਨ-ਸ਼ੈਲੀ ਵਿਚ ਲੋਕਾਂ ਨੂੰ ਕੰਮ ਦਾ ਬਹੁਤ ਜ਼ਿਆਦਾ ਤਣਾਅ ਰਹਿੰਦਾ ਹੈ‌। ਸਿਰਫ ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕ‌ ਹੀ ਨਹੀਂ ਸਗੋਂ ਘਰ ਦੀਆਂ ਔਰਤਾਂ ਵੀ ਘਰ ਦੇ ਕੰਮਾਂ ਵਿਚ ਇੰਨਾ ਜ਼ਿਆਦਾ ਥੱਕ ਜਾਂਦੀਆਂ ਹਨ ਕਿ ਉਹ ਪੂਰਾ ਆਰਾਮ ਨਹੀਂ ਕਰ ਸਕਦੀਆਂ ਜਿਸ ਕਾਰਨ ਸਰੀਰ ਵਿੱਚ ਦਰਦ ਦੀ ਸਮਸਿਆ ਹੋ ਜਾਂਦੀ ਹੈ। ਚੰਗੀ ਨੀਂਦ ਲੈਣ ਲਈ ਤੁਸੀਂ ਰਾਤ ਨੂੰ ਗ੍ਰੀਨ ਟੀ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਗ੍ਰੀਨ ਟੀ ਦੇ ਵਿਚ ਅਮੀਨੋ ਐਸਿਡ ਅਤੇ ਥਿਨਾਇਨ ਪਾਇਆ ਜਾਂਦਾ ਹੈ। ਜਿਸ ਵਿਚ ਰਿਲੈਕਸੇਸ਼ਨ ਅਤੇ ਐਂਟੀ-ਏਜਿੰਗ ਗੂਣ ਪਾਏ ਜਾਂਦੇ ਹਨ। ਅਲ ਥਿਨਾਇਨ ਸਾਡੀ ਨੀਂਦ ਵਿਚ ਸੂਧਾਰ ਕਰਨ ਵਿਚ ਮਦਦ ਕਰਦਾ ਹੈ। ਭਰਪੂਰ ਨੀਂਦ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੂੰਦੀ ਹੈ।
ਹਾਰਟ ਲਈ ਫਾਇਦੇਮੰਦ
ਗ੍ਰੀਨ ਟੀ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿੱਚ ਵਾਧੂ ਵਸਾ ਘੱਟ ਹੋ ਜਾਂਦੀ ਹੈ ਅਤੇ ਗ੍ਰੀਨ ਟੀ ਪੀਣ ਨਾਲ ਐੱਲ. ਡੀ. ਐੱਲ ਕੋਲੈਸਟ੍ਰਾਲ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਹ ਟ੍ਰਾਇਰਲਿਸਰਾਈਡਸ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਘੱਟ ਕੋਲੈਸਟ੍ਰਾਲ ਦਾ ਲੈਵਲ ਸਾਡੇ ਦਿਲ ਨੂੰ ਤੰਦਰੁਸਤ ਰੱਖਦਾ ਹੈ। ਗ੍ਰੀਨ ਟੀ ਪੀਣ ਨਾਲ ਹਾਰਟ ਸਟ੍ਰੋਕ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ।

PunjabKesari
ਤਣਾਅ ਨੂੰ ਘੱਟ ਕਰੇ
ਗ੍ਰੀਨ ਟੀ ਦਾ ਸੇਵਨ ਸਾਡੇ ਦਿਮਾਗ ਵਿਚ ਹਾਂ-ਪੱਖੀ ਵਿਚਾਰ ਪੈਦਾ ਕਰਨ ਵਿੱਚ ਮਦਦ ਕਰਦਾ ਹੈ। ਅਸੀਂ ਆਪਣੇ ਜੀਵਨ ਵਿੱਚ ਕਈ ਸਮਸਿਆਵਾਂ ਬਾਰੇ ਸੋਚਦੇ ਰਹਿੰਦੇ ਹਾਂ ਪਰ ਗ੍ਰੀਨ ਟੀ ਦੇ ਮਿਸ਼ਰਣ ਵਿਚ ਪਾਇਆ ਜਾਣ ਵਾਲਾ ਕੈਫੀਨ ਸਾਡੇ ਮੂਡ ਨੂੰ ਵਧੀਆ ਕਰ ਸਕਦਾ ਹੈ ਅਤੇ ਗ੍ਰੀਨ ਟੀ ਪੀਣ ਤੋਂ ਬਾਅਦ ਸਾਨੂੰ ਸੁਕੂਨ ਦਾ ਅਹਿਸਾਸ ਹੁੰਦਾ ਹੈ। ਗ੍ਰੀਨ ਟੀ ਵਿਚ ਮੌਜੂਦ ਐੱਲ ਥਿਨਾਇਨ ਤਣਾਅ ਦੇ ਲੱਛਣਾਂ ਨਾਲ ਲੜਣ ਵਿਚ ਮਦਦ ਕਰਦੇ ਹਨ। ਇਹ ਸਾਡੇ ਦਿਮਾਗ ਦੇ ਤੰਤਰਿਕ ਤੰਤਰ ਨੂੰ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ। ਸੇਰੋਟੋਨਿਨ ਅਤੇ ਡੋਪਾਮਾਇਨ ਵਰਗੇ ਨਿਊਰੋਟ੍ਰਾਸਮੀਟਰ ਸਹੀ ਤਰੀਕੇ ਨਾਲ ਕੰਮ ਕਰਦੇ ਹਨ।

ਭਾਰ ਘੱਟ ਕਰਨ ਲਈ ਫਾਇਦੇਮੰਦ
ਸੌਣ ਤੋਂ ਪਹਿਲਾਂ ਗ੍ਰੀਨ ਟੀ ਪੀਣ ਨਾਲ ਕੈਲੋਰੀ ਬਰਨ ਹੂੰਦੀ ਹੈ। ਤੇਜੀ ਨਾਲ ਭਾਰ ਘੱਟ ਕਰਨ ਲਈ ਤੁਸੀਂ ਗ੍ਰੀਨ ਟੀ ਪੀਣ ਦੀ ਸ਼ੂਰੂਆਤ ਕਰ ਸਕਦੇ ਹੋ‌ ਅਤੇ ਇਸ ਨਾਲ ਪਾਚਨ ਤੰਤਰ ਵਿੱਚ ਸੂਧਾਰ ਆਉਂਦਾ ਹੈ। ਗ੍ਰੀਨ ਟੀ ਵਿਚ ਥਮ੍ਰੋਜੇਨਿਕ ਗੁਣ ਪਾਏ ਜਾਂਦੇ ਹਨ‌। ਜੋ ਸਾਡੇ ਸਰੀਰ ਵਿੱਚ ਜਮ੍ਹਾ ਵਾਧੂ ਫੈਟ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ‌ਇਕ ਕਪ ਗ੍ਰੀਨ ਹੀ ਸਾਡੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿਚ ਰੱਖ ਸਕਦੀ ਹੈ। ਗ੍ਰੀਨ ਟੀ ਪੀਣ ਨਾਲ ਤੁਸੀਂ ਲੰਮੇ ਸਮੇਂ ਤੱਕ ਢਿੱਡ ਅੰਦਰ ਤੋਂ ਭਰਿਆ ਹੋਇਆ ਮਹਿਸੂਸ ਕਰ ਸਕਦੇ ਹੋ। ਇਸ ਨਾਲ ਅਪਚ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

PunjabKesari
ਕੋਲੈਸਟ੍ਰਾਲ ਦੇ ਲੈਵਲ ਨੂੰ ਘੱਟ ਕਰੇ
ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੂੰਦਾ ਹੈ ਕਿ ਅਸੀਂ ਅੰਦਰ ਤੋਂ ਫਿਟ ਰਹੀਏ। ਗ੍ਰੀਨ ਟੀ ਇਸ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਗ੍ਰੀਨ ਟੀ ਵਿਚ ਐਂਟੀ-ਆਕਸੀਡੈਟ ਗੁਣ ਪਾਏ ਜਾਂਦੇ ਹਨ‌। ਜੋ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਗ੍ਰੀਨ ਟੀ ਸਾਡੇ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਨਾਲ ਬਲੱਡ ਪ੍ਰੈਸਰ ਵੀ ਕੰਟਰੋਲ ਵਿਚ ਰਹਿੰਦਾ ਹੈ।

PunjabKesari
ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ
ਚੰਗੇ ਲਾਈਫ ਸਟਾਈਲ ਲਈ ਸਾਨੂੰ ਸਹੀ ਸਮੇਂ ਤੇ ਅਤੇ ਸਹੀ ਮਾਤਰਾ ਵਿਚ ਖਾਣਾ ਚਾਹੀਦਾ ਹੈ। ਇਸ ਨਾਲ ਅਸੀਂ ਹਮੇਸ਼ਾ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਰੋਜ਼ਾਨਾ ਥੋੜ੍ਹਾ ਸਮਾਂ ਕਸਰਤ ਜ਼ਰੂਰ ਕਰੋ ਅਤੇ ਸਵੇਰੇ ਸ਼ਾਮ ਸੈਰ ਕਰਨ ਜ਼ਰੂਰ ਜਾਓ।
ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਜਾਂ ਠੰਢੀ ਗ੍ਰੀਨ ਟੀ ਵੀ ਪੀ ਸਕਦੇ ਹੋ।
ਇਸ ਤੋਂ ਇਲਾਵਾ ਅਲਕੋਹਲ, ਸਮੋਕਿੰਗ ਅਤੇ ਤਲਿਆ ਚੀਜ਼ਾਂ ਦਾ ਸੇਵਨ ਕਰਨ ਤੋਂ ਦੂਰ ਰਹੋ।


Aarti dhillon

Content Editor

Related News