Health Tips: ਥਾਇਰਾਇਡ ''ਚ ਹਾਰਮੋਨਸ ਨੂੰ ਸੰਤੁਲਿਤ ਕਰੇਗਾ ਸੇਬ ਦਾ ਸਿਰਕਾ, ਖੁਰਾਕ ''ਚ ਕਰੋ ਸ਼ਾਮਲ

08/02/2022 5:28:06 PM

ਨਵੀਂ ਦਿੱਲੀ- ਅੱਜ ਕੱਲ੍ਹ ਦੇ ਖਰਾਬ ਲਾਈਫਸਟਾਈਲ ਦੇ ਕਾਰਨ ਸ਼ੂਗਰ, ਥਾਇਰਾਇਡ ਅਤੇ ਮੋਟਾਪਾ ਇਕ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਲੋਕ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਖ਼ਾਸ ਕਰਕੇ ਥਾਇਰਾਇਡ ਇਨ੍ਹੀਂ ਦਿਨੀਂ ਕਈ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਥਾਇਰਾਇਡ ਦੇ ਕਾਰਨ ਅਚਾਨਕ ਭਾਰ ਘੱਟਣਾ, ਹਾਰਟ ਰੇਟ ਦਾ ਤੇਜ਼ ਹੋਣਾ, ਪਸੀਨਾ ਆਉਂਦੇ ਰਹਿਣਾ, ਚਿੜਚਿੜਾਪਨ ਹੋਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਤਿਤਲੀ ਦੇ ਆਕਾਰ ਦੀ ਇਕ ਗ੍ਰੰਥੀ ਹੁੰਦੀ ਹੈ। ਇਹ ਗ੍ਰੰਥੀ ਬਿਲਕੁੱਲ ਗਲੇ ਦੇ ਹੇਠਾਂ ਸਥਿਤ ਹੁੰਦੀ ਹੈ। ਇਹ ਗ੍ਰੰਥੀ ਸਰੀਰ ਲਈ ਦੋ ਮਹੱਤਵਪੂਰਨ ਹਾਰਮੋਨਸ ਦਾ ਉਤਪਾਦਨ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ। ਟ੍ਰੇਟਾਓਡੋਥਾਈਰੋਨਿਨ ਅਤੇ ਟ੍ਰਾਈਆਓਡੋਥਾਯਰੋਨਿਨ। ਇਹ ਦੋਵੇਂ ਹਾਰਮੋਨਸ ਸਰੀਰ ਦੇ ਮੈਟਾਬੋਲੀਜ਼ਮ ਦੀ ਕਿਰਿਆ ਨੂੰ ਕੰਟਰੋਲ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦੋਵਾਂ ਹਾਰਮੋਨਸ ਦੇ ਵਿਗੜਣ ਦੇ ਕਾਰਨ ਹੀ ਥਾਇਰਾਇਡ ਵਰਗੀ ਸਮੱਸਿਆ ਹੁੰਦੀ ਹੈ।

PunjabKesari 
ਸੇਬ ਦਾ ਸਿਰਕਾ ਹੁੰਦਾ ਹੈ ਲਾਹੇਵੰਦ

ਮਾਰਹਾਂ ਮੁਤਾਬਕ ਥਾਇਰਾਇਡ 'ਚ ਸੇਬ ਦੇ ਸਿਰਕੇ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਥਾਇਰਾਇਡ ਦੇ ਲਈ ਬਹੁਤ ਹੀ ਸੁਰੱਖਿਅਤ, ਚੰਗਾ ਅਤੇ ਕੁਦਰਤੀ ਉਪਾਅ ਹੈ। ਤੁਸੀਂ ਸੇਬ ਦੇ ਸਿਰਕੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਥਾਇਰਾਇਡ ਵਰਗੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਸੇਬ ਦਾ ਸਿਰਕਾ ਹਾਰਮੋਨਸ ਦਾ ਉਤਪਾਦਨ ਕਰਨ 'ਚ ਸਹਾਇਆ ਕਰਦਾ ਹੈ। ਇਸ 'ਚ ਵਿਟਾਮਿਨਸ, ਮਿਨਰਲਸ, ਐਂਟੀ-ਆਕਸੀਡੈਂਟ ਅਤੇ ਐਂਜਾਈਮਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਸਰੀਰ 'ਚ ਜਮ੍ਹਾ ਵਾਧੂ ਮੋਟਾਪੇ ਨੂੰ ਕੰਟਰੋਲ ਕਰਨ 'ਚ ਸਹਾਇਤਾ ਕਰਦਾ ਹੈ। ਭਾਰ ਘੱਟ ਕਰਨ ਲਈ ਇਸ ਨੂੰ ਬਹੁਤ ਹੀ ਅਸਰਦਾਰ ਮੰਨਿਆ ਜਾਂਦਾ ਹੈ। ਇਹ ਸਰੀਰ ਨੂੰ ਡਿਟਾਕਸੀਫਾਈ ਕਰਨ 'ਚ ਵੀ ਸਹਾਇਤਾ ਕਰਦਾ ਹੈ।

PunjabKesari
ਡਰਿੰਕ ਦੀ ਤਰ੍ਹਾਂ
ਤੁਸੀਂ ਸੇਬ ਦੇ ਸਿਰਕੇ ਨੂੰ ਡਰਿੰਕ ਦੇ ਰੂਪ 'ਚ ਪੀ ਸਕਦੇ ਹੋ। ਸਵੇਰੇ ਖਾਲੀ ਢਿੱਡ ਇਸ ਦਾ ਸੇਵਨ ਥਾਇਰਾਇਡ ਦੇ ਰੋਗੀਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ 'ਚ ਥੋੜ੍ਹਾ ਜਿਹਾ ਨਿੰਬੂ ਅਤੇ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ। 

PunjabKesari
ਸਬਜ਼ੀਆਂ ਦੇ ਨਾਲ
ਤੁਸੀਂ ਸਬਜ਼ੀਆਂ ਜਾਂ ਫਿਰ ਸਲਾਦ ਦੇ ਨਾਲ ਵੀ ਇਸ ਦਾ ਸੇਵਨ ਕਰ ਸਕਦੇ ਹੋ। ਸਬਜ਼ੀਆਂ ਦੇ ਉਪਰ ਤੁਸੀਂ ਸੇਬ ਦਾ ਸਿਰਕਾ ਛਿੜਕ ਕੇ ਉਸ ਨੂੰ ਖਾ ਸਕਦੇ ਹੋ। 

PunjabKesari
ਹਰਬਲ ਟੀ ਦੀ ਤਰ੍ਹਾਂ
ਤੁਸੀਂ ਸੇਬ ਦੇ ਸਿਰਕੇ ਨਾਲ ਬਣੀ ਹਰਬਲ ਟੀ ਦਾ ਸੇਵਨ ਕਰ ਸਕਦੇ ਹੋ। ਇਕ ਗਲਾਸ ਗਰਮ ਪਾਣੀ 'ਚ 2 ਚਮਚੇ ਸੇਬ ਦਾ ਸਿਰਕਾ, ਨਿੰਬੂ ਦਾ ਰਸ, ਦਾਲਚੀਨੀ ਪਾਊਡਰ ਅਤੇ ਲਾਲ ਮਿਰਚ ਮਿਲਾਓ। ਇਸ ਤੋਂ ਬਾਅਦ ਤੁਸੀਂ ਇਸ ਟੀ ਦਾ ਸੇਵਨ ਕਰ ਲਓ। ਤੁਸੀਂ ਸਿੰਪਲ ਚਾਹ ਦੇ ਇਲਾਵਾ ਇਸ ਹਰਬਲ ਟੀ ਦਾ ਸੇਵਨ ਕਰ ਸਕਦੇ ਹੋ। 

PunjabKesari
ਖਾਣੇ ਦੇ ਨਾਲ
ਤੁਸੀਂ ਸੇਬ ਦਾ ਸਿਰਕਾ ਖਾਣੇ ਦੇ ਨਾਲ ਵੀ ਲੈ ਸਕਦੇ ਹੋ। ਸਵੇਰੇ ਪਾਣੀ ਪੀਂਦੇ ਸਮੇਂ ਜਾਂ ਫਿਰ ਨਾਸ਼ਤੇ ਦੇ ਦੌਰਾਨ 2 ਚਮਚੇ ਸੇਬ ਦਾ ਸਿਰਕਾ ਮਿਲਾ ਕੇ ਤੁਸੀਂ ਨਾਸ਼ਤਾ ਕਰ ਸਕਦੇ ਹੋ।

PunjabKesari
ਭੋਜਨ ਦੀ ਡ੍ਰੇਸਿੰਗ 'ਚ
ਤੁਸੀਂ ਖਾਣੇ ਦੀ ਡ੍ਰੇਸਿੰਗ ਕਰਦੇ ਸਮੇਂ ਉਪਰ ਤੋਂ ਸੇਬ ਦਾ ਸਿਰਕਾ ਪਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਲਾਦ ਦੇ ਨਾਲ ਵੀ ਇਸ ਦਾ ਸੇਵਨ ਕਰ ਸਕਦੇ ਹੋ।

PunjabKesari
ਥਾਇਰਾਇਡ ਦੇ ਰੋਗੀ ਇਸ ਤਰ੍ਹਾਂ ਨਾਲ ਸੇਬ ਦੇ ਸਿਰਕੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਹਾਰਮੋਨਸ ਨੂੰ ਸੰਤੁਲਿਤ ਕਰ ਸਕਦੇ ਹਨ।


Aarti dhillon

Content Editor

Related News