Health Tips: ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ ''ਟਿੰਡੇ ਦੀ ਸਬਜ਼ੀ'',ਜ਼ਰੂਰ ਕਰਨ ਖੁਰਾਕ ''ਚ ਸ਼ਾਮਲ

05/03/2022 6:16:16 PM

ਨਵੀਂ ਦਿੱਲੀ - ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨਾ ਸਿਹਤ ਦੇ ਲਈ ਬਹੁਤ ਜ਼ਰੂਰੀ ਹੈ, ਜਿਸ ਨਾਲ ਸਰੀਰ ’ਚ ਖੂਨ ਬਣਦਾ ਹੈ। ਹਰੀਆਂ ਸਬਜ਼ੀਆਂ ਵਿਚ ਇਕ ਸਬਜ਼ੀ ਅਜਿਹੀ ਵੀ ਹੈ, ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਨਹੀਂ ਕਰਦੇ। ਇਹ ਸਬਜ਼ੀ ਹੈ ‘ਟਿੰਡੇ’ ਦੀ। ਟਿੰਡੇ ਦੀ ਸਬਜ਼ੀ ਬਹੁਤ ਜ਼ਿਆਦਾ ਸੁਆਦ ਹੁੰਦੀ ਹੈ। ਟਿੰਡੇ ਦੀ ਸਬਜ਼ੀ ਕਬਜ਼, ਹਾਈ ਕੋਲੈਸਟਰੋਲ, ਹਾਈ ਯੂਰਿਕ ਐਸਿਡ, ਮੋਟਾਪਾ, ਰਸੌਲੀ, ਕੈਂਸਰ ਆਦਿ ਵਰਗੀਆਂ ਬੀਮਾਰੀਆਂ ਦੇ ਲਈ ਲਾਭਦਾਇਕ ਹੁੰਦੀ ਹੈ। ਬੇਬੀ ਪੰਪਕਿਨ ਅਤੇ ਐਪਲ ਗੌਰਡ ਦੇ ਨਾਂ ਨਾਲ ਜਾਣ ਜਾਣੇ ਵਾਲੇ ਟਿੰਡੇ ਪੂਰੇ ਭਾਰਤ ਅਤੇ ਸਾਊਥ ਏਸ਼ੀਆ 'ਚ ਖਾਧੇ ਜਾਂਦੇ ਹਨ। ਇਹ ਹਾਜ਼ਮੇਂਦਾਰ, ਜਲਦੀ ਪਚਣ ਵਾਲੇ ਅਤੇ ਚਮੜੀ, ਵਾਲਾਂ ਦੀ ਸੁੰਦਰਤਾ ਵਧਾਉਣ ਵਾਲੇ ਹਨ। ਬਜ਼ੁਰਗਾਂ ਜਾਂ ਗਰਭਵਤੀ ਔਰਤਾਂ ਨੂੰ ਟਿੰਡੇ ਜ਼ਰੂਰ ਖਾਣੇ ਚਾਹੀਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਸ ਦਾ ਸਵਾਦ ਕੁਝ ਖਾਸ ਪਸੰਦ ਨਹੀਂ ਹੁੰਦਾ ਪਰ ਸਿਹਤ ਸੰਬੰਧੀ ਇਸ ਦੇ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਇਸ ਨੂੰ ਜ਼ਿਆਦਾਤਰ ਲੋਕ ਜ਼ਰੂਰ ਖਾਣਾ ਪਸੰਦ ਕਰਨਗੇ।

PunjabKesari

1.ਐਂਟੀ ਏਜਿੰਗ ਭਰਪੂਰ
ਟਿੰਡਿਆਂ 'ਚ ਕੈਰੋਟਿਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਚਿਹਰੇ 'ਤੇ ਦਿਸਣ ਵਾਲੇ ਦਾਗ-ਧੱਬਿਆਂ ਅਤੇ ਝੁਰੜੀਆਂ ਨੂੰ ਦੂਰ ਰੱਖਦੀ ਹੈ। ਸਕਿੱਨ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ। 

2. ਮੋਟਾਪਾ ਘਟਾਏ
ਟਿੰਡਿਆਂ 'ਚ 94 ਫੀਸਦੀ ਪਾਣੀ ਹੁੰਦਾ ਹੈ, ਜੋ ਮੋਟਾਪਾ ਘਟਾਉਣ ਵਿਚ ਸਹਾਇਤਾ ਕਰਦੇ ਹਨ। ਬ੍ਰੇਕਫਾਸਟ ਛੱਡਣ ਤੇ ਓਵਰਡਾਈਟਿੰਗ ਕਾਰਨ ਹੋਣ ਵਾਲੇ ਮੋਟਾਪੇ ਨੂੰ ਰੋਕਣ ਲਈ ਰੋਜ਼ਾਨਾ ਸਵੇਰੇ ਇਸ ਦਾ ਜੂਸ ਪੀਣਾ ਚਾਹੀਦਾ ਹੈ, ਜਿਸ ਨਾਲ ਕਾਫੀ ਹੱਦ ਤੱਕ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

PunjabKesari

3. ਪਾਚਨ ਰੱਖੇ ਸਹੀ
ਟਿੰਡਿਆਂ 'ਚ ਮੌਜੂਦ ਫਾਈਬਰ ਦੀ ਮਾਤਰਾ ਪਾਚਨ ਕਿਰਿਆ ਨੂੰ ਸਹੀ ਰੱਖਣ 'ਚ ਸਹਾਇਕ ਹੁੰਦੀ ਹੈ। ਇਸ ਦੀ ਸਬਜ਼ੀ ਗੈਸ, ਬਦਹਜ਼ਮੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਰੱਖਦੀ ਹੈ। ਇਸ ਦੇ ਸੇਵਨ ਨਾਲ ਪੇਟ ਦੀ ਅੰਦਰੂਨੀ ਸਫਾਈ ਵੀ ਹੁੰਦੀ ਹੈ। 

4. ਐਸੀਡਿਟੀ ਤੇ ਡਾਇਰੀਆ ਦੀ ਸਮੱਸਿਆ ਨੂੰ ਕਰੇ ਦੂਰ
ਗਰਮੀਆਂ 'ਚ ਮਸਾਲੇਦਾਰ ਖਾਣਾ ਖਾਣ ਕਾਰਨ ਹੋਣ ਵਾਲੀ ਐਸੀਡਿਟੀ, ਡਾਇਰੀਆ ਅਤੇ ਡਿਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਵੀ ਟਿੰਡੇ ਦੂਰ ਰੱਖਦੇ ਹਨ।

PunjabKesari

5. ਬਚਾਏ ਯੂਰਿਨ ਇਨਫੈਕਸ਼ਨ ਤੋਂ
ਅੰਤੜੀਆਂ ਦੀ ਤੰਦਰੁਸਤੀ ਲਈ ਟਿੰਡਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਪਾਣੀ ਦੀ ਲੋੜੀਂਦੀ ਮਾਤਰਾ ਯੂਰਿਨ ਇਨਫੈਕਸ਼ਨ  ਤੋਂ ਬਚਾਉਂਦੀ ਹੈ। ਨਾਲ ਹੀ ਖੂਨ ਦੀ ਸ਼ੁੱਧੀ ਲਈ ਵੀ ਇਹ ਜ਼ਰੂਰੀ ਹੈ। 

6. ਬੁਖਾਰ ਨੂੰ ਵੀ ਕਰੇ ਠੀਕ
ਟਿੰਡੇ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਕਈ ਤਰ੍ਹਾਂ ਦੇ ਰੋਗਾਂ ਤੋਂ ਦੂਰ ਰਿਹਾ ਜਾ ਸਕਦਾ ਹੈ। ਇਥੋਂ ਤੱਕ ਕਿ ਇਸ ਨੂੰ ਖਾ ਕੇ ਬੁਖਾਰ ਤੋਂ ਵੀ ਅਰਾਮ ਮਿਲਦਾ ਹੈ।

7. ਦਿਲ ਦੀ ਬੀਮਾਰੀ ਰੱਖੇ ਦੂਰ
ਪ੍ਰਤੀ 100 ਗ੍ਰਾਮ ਟਿੰਡਿਆਂ 'ਚ 21 ਕੈਲੋਰੀ ਹੁੰਦੀ ਹੈ। ਦਿਲ ਦੀ ਤੰਦਰੁਸਤੀ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰੋਟੀਨ, ਵਿਟਾਮਿਨ ਅਤੇ ਕਾਰਬੋਹਾਈਡ੍ਰੇਟ ਆਦਿ ਕਿਸੇ ਦੀ ਵੀ ਵਧੇਰੇ ਮਾਤਰਾ ਦਿਲ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ।

PunjabKesari

8. ਸੋਜ ਤੋਂ ਰਾਹਤ
ਜੋੜਾਂ ਦੀ ਸਮੱਸਿਆ ਹੋਣ 'ਤੇ ਸਵੇਰੇ-ਸਵੇਰੇ ਜੋੜਾਂ 'ਚ ਸੋਜ ਹੋਣੀ ਆਮ ਗੱਲ ਹੈ। ਇਥੋਂ ਤੱਕ ਕਿ ਸੱਟ ਆਦਿ ਕਾਰਨ ਵੀ ਸਰੀਰ 'ਤੇ ਨੀਲੇ ਨਿਸ਼ਾਨ ਪੈ ਜਾਂਦੇ ਹਨ ਅਤੇ ਉਨ੍ਹਾਂ 'ਚ ਸੋਜ ਪੈਦਾ ਹੁੰਦੀ ਹੈ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਟਿੰਡਿਆਂ ਦਾ ਵੱਧ ਤੋਂ ਵੱਧ ਸੇਵਨ ਫਾਇਦੇਮੰਦ ਹੁੰਦਾ ਹੈ।

9. ਹਾਈ ਬਲੱਡ ਪ੍ਰੈਸ਼ਰ 'ਚ ਰਾਹਤ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਟਿੰਡਿਆਂ ਦੇ ਰਸ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ। ਇਸ 'ਚ ਲੁਕੇ ਬਹੁਤ ਸਾਰੇ ਤੱਤ ਕੋਲੈਸਟ੍ਰਾਲ ਲੈਵਲ ਨੂੰ ਘੱਟ ਕਰਦੇ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।    


Aarti dhillon

Content Editor

Related News