ਤਣਾਅ ਤੋਂ ਦੂਰ ਰੱਖਦਾ ਹੈ 'ਤੁਲਸੀ ਵਾਲਾ ਦੁੱਧ', ਜਾਣੋ ਹੈਰਾਨ ਕਰਦੇ ਫਾਇਦੇ

07/28/2019 5:55:36 PM

ਜਲੰਧਰ— ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਰੋਜ਼ਾਨਾ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਦੁੱਧ 'ਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਜੇਕਰ ਦੁੱਧ 'ਚ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਦੁੱਧ ਪੀਤਾ ਜਾਵੇ ਤਾਂ ਸਰੀਰ ਨੂੰ ਦੁੱਗਣਾ ਫਾਇਦਾ ਹੁੰਦਾ ਹੈ। ਅਜਿਹਾ ਕਰਨ ਦੇ ਨਾਲ ਨਾ ਸਿਰਫ ਸਰੀਰ ਤੰਦਰੁਸਤ ਰਹਿੰਦਾ ਹੈ ਸਗੋਂ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਤੁਲਸੀ ਵਾਲਾ ਦੁੱਧ ਪੀਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਤੁਲਸੀ ਵਾਲਾ ਦੁੱਧ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ। 
ਤੁਲਸੀ ਵਾਲਾ ਦੁੱਧ ਪੀਣ ਦੇ ਫਾਇਦੇ
ਤਣਾਅ ਕਰੇ ਦੂਰ 
ਤੁਲਸੀ ਵਾਲਾ ਦੁੱਧ ਤਣਾਅ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਭੱਜਦੌੜ ਭਰੀ ਜ਼ਿੰਦਗੀ 'ਚ ਦਿਮਾਗ 'ਚ ਕਾਫੀ ਤਣਾਅ ਰਹਿੰਦਾ ਹੈ। ਇਸੇ ਤਣਾਅ ਦੇ ਕਾਰਨ ਹੀ ਕਈ ਵਾਰ ਨੀਂਦ ਤੱਕ ਨਹੀਂ ਆਉਂਦੀ। ਅਜਿਹੇ 'ਚ ਚਾਹੀਦਾ ਹੈ ਕਿ ਤੁਲਸੀ ਵਾਲੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਲਸੀ ਵਾਲਾ ਦੁੱਧ ਸਰੀਰ 'ਚ ਸਟਰੈੱਸ ਹਾਰਮੋਨ ਨੂੰ ਘੱਟ ਕਰਕੇ ਪੀਣ ਨਾਲ ਤਣਾਅ ਤੋਂ ਬਚਾਉਂਦਾ ਹੈ। ਰੋਜ਼ਾਨਾ ਇਕ ਗਿਲਾਸ ਤੁਲਸੀ ਦਾ ਦੁੱਧ ਪੀਣਾ ਚਾਹੀਦਾ ਹੈ। 

PunjabKesari
ਵਾਇਰਲ ਫਲੂ ਤੋਂ ਦੇਵੇਂ ਰਾਹਤ
ਬਦਲਦੇ ਮੌਸਮ ਕਾਰਨ ਅਕਸਰ ਤੁਸੀਂ ਵਾਇਰਲ ਇਨਫੈਕਸ਼ਨ ਜਾਂ ਫਲੂ ਦਾ ਸ਼ਿਕਾਰ ਹੋ ਜਾਂਦੇ ਹੋ। ਅਜਿਹੇ 'ਚ ਵਾਇਰਲ ਇਨਫੈਕਸ਼ਨ ਜਾਂ ਫਲੂ ਨੂੰ ਦੂਰ ਕਰਨ ਲਈ ਦੁੱਧ 'ਚ ਤੁਲਸੀ, ਲੌਂਗ ਅਤੇ ਕਾਲੀ ਮਿਰਚ ਨੂੰ ਉਬਾਲ ਕੇ ਠੰਡਾ ਕਰਕੇ ਪੀਣਾ ਚਾਹੀਦਾ ਹੈ। ਇਸ ਦੁੱਧ ਦੀ ਵਰਤੋਂ ਕਰਨ ਨਾਲ ਰੋਗ ਪ੍ਰਤੀਰੋਧੀ ਸਮਰੱਥਾ ਵਧਦੀ ਹੈ ਅਤੇ ਤੁਹਾਡੀਆਂ ਕਈ ਹੋਰ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਸਾਹ ਸਬੰਧੀ ਸਮੱਸਿਆ ਤੋਂ ਦੇਵੇਂ ਛੁਟਕਾਰਾ 
ਜਿਹੜੇ ਲੋਕਾਂ ਨੂੰ ਸਾਹ ਸਬੰਧੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਲਸੀ ਵਾਲੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ 'ਚ ਐਂਟੀ-ਬੈਕਟੀਰੀਅਲ ਗੁਣ ਸਾਹ ਨਾਲ ਜੁੜੀ ਸਮੱਸਿਆ ਨੂੰ ਠੀਕ ਕਰ ਦਿੰਦੇ ਹਨ। 
ਦਿਲ ਦੀ ਬੀਮਾਰੀ ਤੋਂ ਦੇਵੇਂ ਰਾਹਤ 
ਤੁਲਸੀ ਵਾਲਾ ਦੁੱਧ ਦਿਲ ਦੀ ਬੀਮਾਰੀ ਤੋਂ ਵੀ ਰਾਹਤ ਦਿਵਾਉਣ 'ਚ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਕੋਲੈਸਟਰੋਲ ਪੱਧਰ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਤੱਕ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਚੱਲਦਾ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਨਹੀਂ ਰਹਿੰਦਾ ਹੈ। 

PunjabKesari
ਕੈਂਸਰ ਤੋਂ ਕਰੇ ਬਚਾਅ 
ਤੁਲਸੀ ਵਾਲੇ ਦੁੱਧ 'ਚ ਮੌਜੂਦ ਐਂਟੀਬਾਓਟਿਕ ਅਤੇ ਐਂਟੀਆਕਸੀਡੈਂਟ ਗੁਣ ਸਰੀਰ ਦੀ ਰੋਗਾਂ ਨਾਲ ਲੜਨ ਦਾ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ। ਇਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। 
ਕਿਡਨੀ ਸਟੋਨ ਤੋਂ ਰਾਹਤ
ਰੋਜ਼ਾਨਾ ਇਕ ਹਫਤੇ ਤਕ ਸਵੇਰੇ ਖਾਲੀ ਪੇਟ 1 ਗਲਾਸ ਤੁਲਸੀ ਦੇ ਪੱਤਿਆਂ ਵਾਲਾ ਦੁੱਧ ਪੀਓ। ਇਸ ਨਾਲ ਤੁਹਾਡੀ ਪੱਥਰੀ ਟੁੱਟ ਜਾਵੇਗੀ ਅਤੇ ਯੂਰਿਨ ਦੇ ਰਸਤੇ ਬਾਹਰ ਆ ਜਾਵੇਗੀ। ਇਸ ਨਾਲ ਸਟੋਨ ਦੇ ਨਾਲ-ਨਾਲ ਕਿਡਨੀ 'ਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲ ਜਾਣਗੇ।
ਮਾਈਗਰੇਨ ਤੋਂ ਦੇਵੇਂ ਰਾਹਤ
ਮਾਈਗਰੇਨ ਦੀ ਸਮੱਸਿਆ ਤੋਂ ਪੀੜਤ ਲੋਕਾਂ ਦੇ ਸਿਰ 'ਚ ਅਕਸਰ ਬਹੁਤ ਦਰਦ ਰਹਿੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸਵੇਰੇ-ਸ਼ਾਮ ਦੋ ਵਾਰ ਤੁਲਸੀ ਅਤੇ ਹਲਦੀ ਨੂੰ ਦੁੱਧ 'ਚ ਉਬਾਲ ਕੇ ਪੀਓ। ਤੁਹਾਡਾ ਮਾਈਗਰੇਨ ਦਾ ਦਰਦ ਦੂਰ ਹੋ ਜਾਵੇਗਾ।


shivani attri

Content Editor

Related News