ਗਰਮੀਆਂ ''ਚ ਕਈ ਬੀਮਾਰੀਆਂ ਤੋਂ ਰਾਹਤ ਦਿੰਦੈ ਪੁਦੀਨਾ, ਜਾਣੋ ਫਾਇਦੇ

06/07/2019 3:24:38 PM

ਜਲੰਧਰ (ਬਿਊਰੋ) : ਗਰਮੀਆਂ ਦੇ ਮੌਸਮ 'ਚ ਪੁਦੀਨੇ ਦੀ ਵਰਤੋਂ ਹਰ ਘਰ 'ਚ ਕੀਤੀ ਜਾਂਦੀ ਹੈ। ਪੁਦੀਨੇ ਨੂੰ ਚਟਨੀ, ਸਲਾਦ ਅਤੇ ਰਾਇਤੇ ਲਈ ਵਰਤਿਆਂ ਜਾਂਦਾ ਹੈ। ਪੁਦੀਨੇ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਦੱਸ ਦਈਏ ਕਿ ਪੁਦੀਨਾ ਠੰਡਾ ਹੁੰਦਾ ਹੈ ਅਤੇ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਪੁਦੀਨੇ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ :-

ਪੁਦੀਨੇ ਦੀ ਚਟਨੀ

ਪੁਦੀਨਾ ਹਾਜ਼ਮੇ ਲਈ ਵੀ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਸਹੀ ਰਹਿੰਦੀ ਹੈ। ਪੁਦੀਨੇ ਦੀ ਚਟਨੀ ਬਹੁਤ ਸਵਾਦਿਸ਼ਟ ਹੁੰਦੀ ਹੈ। ਪੁਦੀਨਾ ਸ਼ਾਨਦਾਰ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ।

ਪੁਦੀਨੇ ਦੇ ਗੁਣ –

1. ਮੂੰਹ 'ਚ ਬਦਬੂ ਆਉਣ 'ਤੇ ਪੁਦੀਨੇ ਦਾ ਸੇਵਨ ਕਰਨਾ ਚਾਹੀਦਾ ਹੈ। ਪੁਦੀਨੇ ਦੇ ਰਸ ਨੂੰ ਪਾਣੀ 'ਚ ਮਿਲਾ ਕੇ ਕੁੱਲਾ (ਕਰੂਲੀ) ਕਰਨ ਨਾਲ ਮੂੰਹ 'ਚ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ। ਇਸ ਨਾਲ ਮੂੰਹ 'ਚ ਠੰਢਕ ਦਾ ਵੀ ਅਹਿਸਾਸ ਹੁੰਦਾ ਹੈ। ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ 'ਚੋ ਖੂਨ ਆਉਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।

2. ਪੁਦੀਨੇ ਦਾ ਰਸ ਕਿਸੇ ਜਖਮ 'ਤੇ ਲਾਉਣ ਨਾਲ ਜਲਦੀ ਠੀਕ ਹੋ ਜਾਂਦਾ ਹੈ। ਜੇਕਰ ਕਿਸੇ ਜਖਮ ਤੋਂ ਬਦਬੂ ਆ ਰਹੀ ਹੈ ਤਾਂ ਇਸ ਦੇ ਪੱਤੇ ਦਾ ਲੇਪ ਲਾਉਣ ਨਾਲ ਬਦਬੂ ਆਉਣੀ ਬੰਦ ਹੋ ਜਾਂਦੀ ਹੈ।

PunjabKesari

3. ਪੁਦੀਨਾ ਕਈ ਪ੍ਰਕਾਰ ਦੇ ਚਮੜੀ ਦੇ ਰੋਗਾਂ ਨੂੰ ਖਤਮ ਕਰਦਾ ਹੈ। ਚਮੜੀ ਦੇ ਰੋਗ ਹੋਣ 'ਤੇ ਪੁਦੀਨੇ ਦੀਆਂ ਪੱਤੀਆਂ ਦਾ ਲੇਪ ਲਾਉਣ ਨਾਲ ਕਾਫੀ ਰਾਹਤ ਮਿਲਦੀ ਹੈ।

4. ਗਰਮੀ 'ਚ ਲੂ ਲੱਗਣ ਤੋਂ ਬਾਅਦ ਪੁਦੀਨੇ ਦਾ ਸੇਵਨ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਲੂ ਲੱਗਣ 'ਤੇ ਰੋਗੀ ਨੂੰ ਪੁਦੀਨੇ ਦਾ ਰਸ ਅਤੇ ਪਿਆਜ ਦਾ ਰਸ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ।

5. ਹੈਜਾ ਹੋਣ 'ਤੇ ਪੁਦੀਨਾ ਬਹੁਤ ਫਾਇਦਾ ਕਰਦਾ ਹੈ। ਹੈਜਾ ਹੋਣ 'ਤੇ ਪੁਦੀਨੇ ਦਾ ਰਸ, ਪਿਆਜ ਦਾ ਰਸ, ਨੀਂਬੂ ਦਾ ਰਸ ਬਰਾਬਰ ਮਾਤਰਾ 'ਚ ਮਿਲਾਕੇ ਪੀਓ, ਜਿਸ ਨਾਲ ਤੁਹਾਨੂੰ ਕਾਫੀ ਫਾਇਦਾ ਹੋਵੇਗਾ।

6. ਉਲਟੀ ਆਉਣ 'ਤੇ ਅੱਧਾ ਕੱਪ ਪੁਦੀਨੇ ਦਾ ਰਸ ਹਰ ਦੋ ਘੰਟੇ ਬਾਅਦ ਰੋਗੀ ਨੂੰ ਪਿਲਾਓ। ਇਸ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ, ਜਿਸ ਨਾਲ ਰੋਗੀ ਰਾਹਤ ਮਹਿਸੂਸ ਕਰੇਗਾ।

PunjabKesari

7. ਪੇਟਦਰਦ ਹੋਣ 'ਤੇ ਪੁਦੀਨੇ ਨੂੰ ਜੀਰੇ, ਹਿੰਗ, ਕਾਲੀ ਮਿਰਚ 'ਚ ਲੂਣ ਮਿਲਾ ਕੇ ਪੀਣ ਨਾਲ ਪੇਟ ਦੇ ਦਰਦ ਤੋਂ ਛੁਟਕਾਰਾ ਮਿਲੇਗਾ।

8. ਬੁਖਾਰ ਹੋਣ 'ਤੇ ਪੁਦੀਨਾ ਨੂੰ ਕਾੜ ਕੇ ਪੀਣਾ ਚਾਹੀਦਾ ਹੈ। ਇਸ ਨਾਲ ਬੁਖਾਰ ਤੋਂ ਛੁਟਕਾਰਾ ਮਿਲਦਾ ਹੈ। ਬੁਖਾਰ 'ਚ ਪੁਦੀਨੇ ਨੂੰ ਪਾਣੀ 'ਚ ਉਬਾਲਕੇ ਥੋੜ੍ਹੀ ਚੀਨੀ ਮਿਲਾ ਕੇ ਉਸਨੂੰ ਗਰਮ-ਗਰਮ ਚਾਹ ਦੀ ਤਰ੍ਹਾਂ ਪੀਣਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਕਾਫੀ ਫਾਇਦਾ ਮਿਲਦਾ ਹੈ।

PunjabKesari

9. ਹਿਚਕੀ ਆਉਣ 'ਤੇ ਪੁਦੀਨਾ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਇਸ ਨਾਲ ਹਿਚਕੀਆਂ ਆਉਣੀਆਂ ਬੰਦ ਹੋ ਜਾਣਗੀਆਂ।

10. ਤਾਜ਼ਾ-ਹਰਾ ਪੁਦੀਨਾ ਪੀਸ ਕੇ ਚਿਹਰੇ 'ਤੇ ਕੁਝ ਮਿੰਟਾਂ ਤੱਕ ਲਾ ਕੇ ਰੱਖੋ ਅਤੇ ਫਿਰ ਠੰਡੇ ਪਾਣੀ ਵਲੋਂ ਚਿਹਰੇ ਨੂੰ ਧੋ ਲਵੋ। ਇਸ ਨਾਲ ਚਮੜੀ ਦੀ ਗਰਮੀ ਖਤਮ ਹੋ ਜਾਂਦੀ ਹੈ।

PunjabKesari


Related News