ਮੂੰਹ ਦੇ ਕਿੱਲਾਂ ਤੋਂ ਛੁਟਕਾਰਾ ਦਿਵਾਉਂਦੇ ਨੇ ਨਿੰਬੂ ਸਣੇ ਇਹ ਘਰੇਲੂ ਨੁਸਖੇ, ਇੰਝ ਕਰੋ ਇਸਤੇਮਾਲ

02/01/2020 5:47:34 PM

ਜਲੰਧਰ— ਮੂੰਹ 'ਤੇ ਹੋਣ ਵਾਲੇ ਕਿੱਲਾਂ ਤੋਂ ਹਰ ਉਮਰ ਦਾ ਵਿਅਕਤੀ ਪ੍ਰੇਸ਼ਾਨ ਹੁੰਦਾ ਹੈ। ਇਨ੍ਹਾਂ ਦੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਕਿੱਲਾਂ ਤੋਂ ਪਰੇਸ਼ਾਨ ਇਨਸਾਨ ਮੂੰਹ 'ਤੇ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਦਾ ਹੈ ਪਰ ਕਈ ਵਾਰ ਇਸ ਦੇ ਨਤੀਜੇ ਨਾਮਾਤਰ ਹੀ ਨਿਕਲਦੇ ਹਨ। ਦੱਸ ਦੇਈਏ ਕਿ ਤੇਲ, ਮਿਰਚ, ਮਸਾਲੇਦਾਰ ਭੋਜਨ, ਚਾਕਲੇਟ, ਚਾਹ ਅਤੇ ਕੌਫੀ ਪੀਣ ਵਾਲਿਆਂ ਨੂੰ ਕਿੱਲ ਨਿਕਲ ਆਉਂਦੇ ਹਨ। ਕਿੱਲਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਮੂੰਹ 'ਤੇ ਹੋਣ ਵਾਲੇ ਕਿੱਲਾਂ ਤੋਂ ਛੁਟਕਾਰਾ ਪਾ ਸਕਦੇ ਹੋ।

PunjabKesari

ਨਿੰਬੂ ਦਿਵਾਏ ਕਿੱਲਾਂ ਤੋਂ ਛੁਟਕਾਰਾ
ਕਿੱਲਾਂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ। ਨਿੰਬੂ ਦੇ ਰਸ 'ਚ ਕਲੌਂਜੀ ਦੇ ਚੂਰਨ ਨੂੰ ਪੀਸ ਕੇ ਮੂੰਹ 'ਤੇ ਲੇਪ ਕਰਨ ਨਾਲ ਕਿੱਲ ਘੱਟ ਹੋਣ ਲੱਗਦੇ ਹਨ।

PunjabKesari

ਟੁੱਥਪੇਸਟ ਦੀ ਕਰੋ ਵਰਤੋਂ
ਕਿੱਲਾਂ ਤੋਂ ਛੁਟਕਾਰਾ ਪਾਉਣ ਲਈ ਟੁੱਥਪੇਸਟ ਵੀ ਕਾਫੀ ਲਾਹੇਵੰਦ ਹੁੰਦੀ ਹੈ। ਟੁੱਥਪੇਸਟ 'ਚ ਟ੍ਰਿਕੋਜ਼ੋਨ ਨਾਮਕ ਚੀਜ਼ ਹੁੰਦੀ ਹੈ, ਜਿਸ 'ਚ ਕੀਟਾਣੂਨਾਸ਼ਕ ਤੱਤ ਪਾਏ ਜਾਂਦੇ ਹਨ। ਜੇਕਰ ਤੁਹਾਡੇ ਮੂੰਹ 'ਤੇ ਕਿੱਲ ਹੋ ਗਏ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਪਣੇ ਚਿਹਰੇ 'ਤੇ ਕਿੱਲਾਂ ਵਾਲੀ ਥਾਂ 'ਤੇ ਪੇਸਟ ਲਗਾ ਲਵੋ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਡੇ ਚਿਹਰੇ ਤੋਂ ਉਹ ਕਿੱਲ ਗਾਇਬ ਹੋ ਜਾਣਗੇ।

PunjabKesari

ਮਸਰਾਂ ਦੀ ਦਾਲ, ਪੀਲੀ ਸਰ੍ਹੋਂ ਸਮੇਤ ਇਨ੍ਹਾਂ ਚੀਜ਼ਾਂ ਦਾ ਬਣਾਓ ਲੇਪ
ਪੀਲੀ ਸਰ੍ਹੋਂ, ਮਸਰਾਂ ਦੀ ਦਾਲ, ਸੇਮਰ ਦੇ ਕੰਡੇ, ਚਿਰੌਜੀ ਅਤੇ ਬਦਾਮ ਦੀ ਗਿਰੀ ਬਰਾਬਰ ਲੈ ਕੇ ਪੀਸ ਲਵੋ। ਇਸ ਦੇ ਮਿਸ਼ਰਣ ਨੂੰ ਰਾਤ ਨੂੰ ਥੋੜ੍ਹੇ ਜਿਹੇ ਦੁੱਧ 'ਚ ਮਿਲਾ ਕੇ ਮੂੰਹ 'ਤੇ ਲੇਪ ਕਰਨ ਨਾਲ ਕਿੱਲ ਠੀਕ ਹੁੰਦੇ ਹਨ। ਮਸਰਾਂ ਦੀ ਦਾਲ, ਹਰੇ ਮਟਰ, ਸਰ੍ਹੋਂ, ਸੰਤਰੇ ਦੇ ਛਿਲ ਕੇ ਪੀਸ ਕੇ ਮੂੰਹ 'ਤੇ ਲੇਪ ਕਰਨ ਨਾਲ ਕਿੱਲ ਖਤਮ ਹੁੰਦੇ ਹਨ।

PunjabKesari

ਗਲੋਅ ਵੀ ਦੇਵੇ ਕਿੱਲਾਂ ਤੋਂ ਛੁਟਕਾਰਾ
ਮੂੰਹ ਦੇ ਕਿਲਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗਲੋਅ ਦੀ ਵੀ ਵਰਤੋਂ ਕਰ ਸਕਦੇ ਹੋ। ਨਿੰਬੂ ਦੇ ਰਸ 'ਚ ਗਲੋਅ ਮਿਲਾ ਕੇ ਮੂੰਹ 'ਤੇ ਲੇਪ ਕਰਨ ਨਾਲ ਕਿੱਲ ਖਤਮ ਹੁੰਦੇ ਹਨ ਅਤੇ ਮੂੰਹ ਦਾ ਆਕਰਸ਼ਣ ਵੱਧਦਾ ਹੈ।

PunjabKesari

ਕਾਲੀ ਮਿਰਚ ਦਿਵਾਏ ਇੰਝ ਨਿਜਾਤ
ਕਾਲੀ ਮਿਚ, ਜੈਫਲ ਅਤੇ ਲਾਲ ਚੰਦਨ ਬਰਾਬਰ ਮਾਤਰਾ ਲੈ ਕੇ ਕੁੱਟ ਕੇ ਪਾਣੀ 'ਚ ਮਿਲਾ ਕੇ ਮੂੰਹ 'ਤੇ ਲੇਪ ਕਰਨ ਨਾਲ ਕਿੱਲ ਖਤਮ ਹੁੰਦੇ ਹਨ। ਕਿੱਲਾਂ 'ਚ ਰੇਸ਼ਾ ਪੈਣ 'ਤੇ ਦਿਨ 'ਚ ਕਈ ਵਾਰ ਡਿਟੋਲ ਪਾ ਕੇ ਮੂੰਹ ਧੋਣ ਨਾਲ ਰੇਸ਼ਾ ਖਤਮ ਹੁੰਦਾ ਹੈ।

PunjabKesari

ਅਜਵਾਇਨ ਸਮੇਤ ਦਹੀਂ ਦੀ ਇੰਝ ਕਰੋ ਵਰਤੋਂ
ਅਜਵਾਇਨ ਨੂੰ ਦਹੀਂ 'ਚ ਮਿਲਾ ਕੇ ਮੂੰਹ 'ਤੇ ਲੇਪ ਕਰੋ। ਫਿਰ ਦੋ ਘੰਟਿਆਂ ਬਾਅਦ ਥੋੜ੍ਹੇ ਗਰਮ ਪਾਣੀ ਨਾਲ ਮੂੰਹ ਧੋ ਲਵੋ। ਅਜਿਹਾ ਕਰਨ ਨਾਲ ਵੀ ਕੁਝ ਦਿਨਾਂ 'ਚ ਕਿੱਲ ਠੀਕ ਹੋ ਜਾਂਦੇ ਹਨ।

PunjabKesari

ਗੁਲਾਬ ਦਾ ਜਲ ਦਿਵਾਏ ਰਾਹਤ
ਰਾਤ ਨੂੰ ਸੌਣ ਸਮੇਂ ਗੁਲਾਬ ਦਾ ਗੁੱਲਕੰਦ ਦੁੱਧ ਦੇ ਨਾਲ ਖਾਣ 'ਤੇ ਕਬਜ਼ ਦੀ ਬੀਮਾਰੀ ਖਤਮ ਹੋਣ 'ਤੇ ਕਿੱਲਾਂ ਦਾ ਜ਼ੋਰ ਘੱਟਦਾ ਹੈ। ਗੁਲਾਬ ਜਲ, ਨਿੰਬੂ ਦਾ ਰਸ, ਭੁੰਨਿਆ ਹੋਇਆ ਸੁਹਾਗਾ ਅਤੇ ਗਲੀਸਰੀਨ ਮਿਲਾ ਕੇ ਮੂੰਹ 'ਤੇ ਲਗਾਉਣ ਨਾਲ ਕਿੱਲ ਖਤਮ ਹੁੰਦੇ ਹਨ ਅਤੇ ਮੂੰਹ ਦੀ ਰੌਣਕ ਵੀ ਵੱਧਦੀ ਹੈ।


shivani attri

Content Editor

Related News