ਇਨ੍ਹਾਂ ਘਰੇਲੂ ਨੁਸਖਿਆਂ ਨਾਲ ਦੂਰ ਕਰੋ ਸਿਰ ਦਰਦ, ਹੋਣਗੇ ਹੈਰਾਨੀਜਨਕ ਫਾਇਦੇ

02/08/2020 5:43:05 PM

ਜਲੰਧਰ— ਤਣਾਅ, ਥਕਾਵਟ ਅਤੇ ਨੀਂਦ ਪੂਰੀ ਨਾ ਹੋਣ ਜਾਂ ਫਿਰ ਕਿਸੇ ਹੋਰ ਵਜ੍ਹਾ ਕਰਕੇ ਸਿਰਦਰਦ ਹੋਣ ਲੱਗ ਜਾਂਦਾ ਹੈ। ਅਕਸਰ ਸਿਰ ਦਰਦ ਨੂੰ ਦੂਰ ਕਰਨ ਲਈ ਲੋਕ ਮੈਡੀਕਲ ਤੋਂ ਮਿਲਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਸ ਦਾ ਅਸਰ ਥੋੜ੍ਹੇ ਸਮੇਂ ਤੱਕ ਹੀ ਹੁੰਦਾ ਹੈ ਜਦਕਿ ਦਵਾਈਆਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੇ ਸਾਈਡ-ਇਫੈਕਟ ਵੀ ਹੋ ਸਕਦੇ ਹਨ। ਤੁਸੀਂ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਦੇਸੀ ਨੁਸਖਿਆਂ ਦੀ ਵਰਤੋਂ ਕਰਨ ਦੇ ਨਾਲ ਸਿਰਦਰਦ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਦੇਸੀ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਸਿਰ ਦਰਦ ਤੋਂ ਰਾਹਤ ਮਿਲੇਗੀ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ।

ਸਿਰ ਦਰਦ ਨੂੰ ਦੂਰ ਕਰਨ ਦੇ ਘਰੇਲੂ ਨੁਸਖੇ

PunjabKesari

ਸਿਰਕਾ ਕਰੇ ਸਿਰ ਦਰਦ ਦੂਰ
ਸਿਰਕਾ ਇਕ ਤਰ੍ਹਾਂ ਦੀ ਦਵਾਈ ਹੈ, ਜਿਸ ਦਾ ਇਸਤੇਮਾਲ ਪੇਟ ਦਰਦ 'ਚ ਵੀ ਕੀਤਾ ਜਾਂਦਾ ਹੈ ਅਤੇ ਇਹ ਸਿਰਦਰਦ 'ਚ ਕਾਫੀ ਫਾਇਦੇਮੰਦ ਹੈ। ਹਲਕੇ ਕੋਸੇ ਪਾਣੀ 'ਚ ਇਕ ਚਮਚ ਸਿਰਕਾ ਮਿਲਾ ਲਓ। ਇਸ ਨੂੰ ਪੀ ਕੇ ਕੁਝ ਦੇਰ ਲਈ ਲੇਟ ਜਾਓ। ਸਿਰਦਰਦ ਘੱਟ ਅਤੇ ਹੌਲੀ-ਹੌਲੀ ਗਾਇਬ ਹੋ ਜਾਵੇਗਾ।
ਕਾੜ੍ਹਾ
ਤੁਸੀਂ ਚਾਹੋ ਤਾਂ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਵੀ ਸਿਰਦਰਦ ਦੂਰ ਹੋ ਜਾਂਦਾ ਹੈ। ਕਾੜ੍ਹਾ ਬਣਾਉਂਦੇ ਸਮੇਂ ਉਸ 'ਚ ਦਾਲਚੀਨੀ ਅਤੇ ਕਾਲੀ ਮਿਰਚ ਜ਼ਰੂਰ ਪਾਓ। ਚੀਨੀ ਦੀ ਥਾਂ ਗੁੜ ਜਾਂ ਸ਼ਹਿਦ ਦੀ ਵਰਤੋਂ ਕਰੋ।

PunjabKesari

ਲੌਂਗ ਦਾ ਤੇਲ
ਸਿਰਦਰਦ ਤੇਜ਼ ਹੋਣ 'ਤੇ ਲੌਂਗ ਦੇ ਤੇਲ ਨਾਲ ਮਸਾਜ ਕਰਨਾ ਵੀ ਫਾਇਦੇਮੰਦ ਰਹੇਗਾ। ਲੌਂਗ ਦਾ ਤੇਲ ਨਾ ਹੋਵੇ ਤਾਂ ਲੌਂਗ ਦਾ ਧੂੰਆਂ ਲੈਣਾ ਵੀ ਫਾਇਦੇਮੰਦ ਰਹੇਗਾ।

 

PunjabKesari
ਗ੍ਰੀਨ ਟੀ ਦੇਵੇ ਸਿਰ ਦਰਦ ਤੋਂ ਰਾਹਤ
ਸਿਰਦਰਦ ਹੋਣ 'ਤੇ ਚਾਹ ਤਾਂ ਅਸੀਂ ਸਾਰੇ ਪੀਂਦੇ ਹਾਂ ਪਰ ਅਜਿਹੇ 'ਚ ਗ੍ਰੀਨ ਟੀ ਪੀਣਾ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟਸ ਦਰਦ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ।

ਦਾਲਚੀਨੀ ਪਾਊਡਰ
ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਬੇਹੱਦ ਫਾਇਦੇਮੰਦ ਹੁੰਦੀ ਹੈ। ਦਾਲਚੀਨੀ ਨੂੰ ਬਾਰੀਕ ਪੀਸ ਕੇ ਪਾਣੀ 'ਚ ਮਿਲਾ ਕੇ ਇਸ ਦਾ ਲੇਪ ਬਣਾ ਲਵੋ। ਇਸ ਨੂੰ ਸਿਰ 'ਤੇ ਲਗਾਉਣ ਨਾਲ ਸਿਰ ਦਰਦ ਨੂੰ ਆਰਾਮ ਮਿਲਦਾ ਹੈ।

PunjabKesari

ਦਾਲਚੀਨੀ ਦਾ ਤੇਲ ਦੇਵੇ ਰਾਹਤ
ਸਿਰ ਦਰਦ ਹੋਣ 'ਤੇ ਦਾਲਚੀਨੀ ਦੇ ਤੇਲ ਦੀਆਂ 1-2 ਬੂੰਦਾਂ ਮਿਲਾ ਕੇ ਸਿਰ 'ਤੇ ਲਗਾਉਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।
ਗਾਂ ਦੇ ਦੁੱਧ ਨਾਲ ਬਣਿਆ ਦੇਸੀ ਘਿਓ ਦੇਵੇ ਸਿਰ ਦਰਦ ਤੋਂ ਰਾਹਤ
ਸਿਰ ਦਰਦ ਸਮੇਂ ਗਾਂ ਦੇ ਦੁੱਧ ਤੋਂ ਬਣੇ ਦੇਸੀ ਘਿਓ ਨੂੰ ਨੱਕ 'ਚ ਇਕ-ਇਕ ਬੂੰਦ ਪਾਉਣ ਨਾਲ ਸਿਰ ਦਰਦ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।

PunjabKesari

ਕਾਲੀ ਮਿਰਚ ਹੁੰਦੀ ਵੀ ਬੇਹੱਦ ਲਾਹੇਵੰਦ
10 ਗ੍ਰਾਮ ਕਾਲੀ ਮਿਰਚ ਚੱਬ ਕੇ ਉਪਰੋਂ ਕਰੀਬ ਗ੍ਰਾਮ ਦੇਸੀ ਘਿਓ ਪੀਣ ਨਾਲ ਅੱਧੇ ਸਿਰ 'ਚ ਹੋਣ ਵਾਲਾ ਦਰਦ, ਜਿਸ ਨੂੰ ਮਾਈਗ੍ਰੇਨ ਦੀ ਸਮੱਸਿਆ ਵੀ ਕਿਹਾ ਜਾਂਦਾ ਹੈ, ਦੂਰ ਹੋ ਜਾਂਦੀ ਹੈ।

PunjabKesari

ਰੋਜ਼ਾਨਾ ਸਵੇਰੇ ਖਾਓ ਇਕ ਸੇਬ
ਰੋਜ਼ ਤੜਕੇ ਸਵੇਰੇ ਇਕ ਸੇਬ ਨਮਕ ਲਗਾ ਕੇ ਖਾਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।

PunjabKesari

ਕੇਸਰ ਦੇਵੇ ਸਿਰ ਦਰਦ ਤੋਂ ਰਾਹਤ
ਸ਼ੁੱਧ ਦੇਸੀ ਘਿਓ 'ਚ ਕੇਸਰ ਮਿਲਾ ਕੇ ਸੁੰਘਣ ਨਾਲ ਵੀ ਮਾਈਗ੍ਰੇਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਪੈਰਾਂ ਦੀਆਂ ਤਲੀਆਂ 'ਤੇ ਦੇਸੀ ਘਿਓ ਨਾਲ ਕਰੋ ਮਾਲਿਸ਼
ਮਾਈਗ੍ਰੇਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸੌਂਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ 'ਤੇ ਦੇਸੀ ਘਿਉ ਨਾਲ ਮਾਲਿਸ਼ ਕਰੋ।

PunjabKesari

ਤੁਲਸੀ ਦੇ ਪੱਤਿਆਂ ਦੀ ਚਾਹ
ਠੰਢ ਲੱਗਣ ਕਾਰਨ ਸਿਰ ਦਰਦ ਹੋਵੇ ਤਾਂ ਤੁਲਸੀ ਦੇ ਪੱਤਿਆਂ ਦੀ ਚਾਹ ਬਣਾ ਕੇ ਪੀਓ।

PunjabKesari

ਅਜਵਾਇਨ ਦੇਵੇ ਸਿਰ ਦਰਦ ਤੋਂ ਰਾਹਤ
ਅਜਵਾਈਨ ਨੂੰ ਬਾਰੀਕ ਪੀਸ ਕੇ ਇਕ ਚਮਚ ਚਬਾ ਕੇ ਖਾਣ ਨਾਲ ਸਿਰ ਦਰਦ, ਨਜ਼ਲਾ ਦੀ ਬੀਮਾਰੀ ਠੀਕ ਹੋ ਜਾਂਦੀ ਹੈ।

ਅਮਰੂਦ ਵੀ ਦੂਰ ਕਰੇ ਸਿਰ ਦਰਦ ਦੀ ਸਮੱਸਿਆ
ਸਵੇਰੇ ਤੜਕੇ ਹਰੇ-ਕੱਚੇ ਅਮਰੂਦ ਤੋੜੋ। ਫਿਰ ਇਸ ਦਾ ਲੇਪ ਬਣਾ ਲਓ। ਇਸ ਨੂੰ ਮੱਥੇ ਦੀ ਉਸ ਥਾਂ 'ਤੇ ਲਗਾਓ। ਅਜਿਹਾ ਕਰਨ ਨਾਲ ਸਿਰ ਦਰਦ ਤੋਂ ਆਰਾਮ ਮਿਲੇਗਾ।

PunjabKesari

ਅਦਰਕ ਅਤੇ ਨਿੰਬੂ ਦਾ ਰਸ
ਅਦਰਕ ਅਤੇ ਨਿੰਬੂ ਦੇ ਰਸ ਨੂੰ ਚਮਚ 'ਚ ਹੀ ਗਰਮ ਕਰ ਲਓ। ਠੰਢਾ ਹੋਣ 'ਤੇ ਨੱਕ ਰਾਹੀ ਇਸ ਦੀ ਭਾਫ ਲਵੋ। ਛਿੱਕਾਂ ਅਤੇ ਸਿਰਦਰਦ ਦੀ ਸਮੱਸਿਆ ਦੂਰ ਹੋ ਜਾਵੇਗੀ। ਇਸ ਤੋਂ ਇਲਾਵਾ ਸਿਰ ਦਰਦ ਹੋਣ 'ਤੇ ਕੰਨਾਂ 'ਚ ਨਿੰਬੂ ਦੇ ਰਸ ਨੂੰ ਗਰਮ ਕਰਕੇ ਪਾਉਣ ਨਾਲ ਸਿਰ ਦਰਦ ਠੀਕ ਹੁੰਦਾ ਹੈ।


shivani attri

Content Editor

Related News