ਇਨ੍ਹਾਂ ਨੁਸਖਿਆਂ ਨਾਲ ਕਰੋ ਅਸਥਮਾ ਵਰਗੀ ਖਤਰਨਾਕ ਬੀਮਾਰੀ ਦਾ ਇਲਾਜ

12/05/2018 5:48:36 PM

ਨਵੀਂ ਦਿੱਲੀ— ਅਸਥਮਾ ਮਤਲਬ ਦਮਾ ਸਾਹ ਦੀ ਬੀਮਾਰੀ ਹੈ ਜੋ ਫੇਫੜਿਆਂ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੀ ਹੈ। ਇਸ 'ਚ ਫੇਫੜਿਆਂ ਤਕ ਆਕਸੀਜਨ ਸਹੀ ਮਾਤਰਾ 'ਚ ਨਹੀਂ ਪਹੁੰਚ ਪਾਉਂਦੀ। ਵਾਤਾਵਰਣ 'ਚ ਧੂਲ ਦੇ ਕਣ ਜਦੋਂ ਆਕਸੀਜਨ ਲੈ ਜਾਣ ਵਾਲੀ ਨਾੜੀਆਂ ਨੂੰ ਬੰਦ ਕਰ ਦਿੰਦੇ ਹਨ ਤਾਂ ਅਸਥਮਾ ਅਟੈਕ ਹੋ ਜਾਂਦਾ ਹੈ। ਅਜਿਹਾ ਕਦੇ ਵੀ ਹੋ ਸਕਦਾ ਹੈ ਪਰ ਸਰਦੀ ਦੇ ਮੌਸਮ 'ਚ ਇਹ ਪ੍ਰੇਸ਼ਾਨੀ ਜ਼ਿਆਦਾ ਵਧ ਜਾਂਦੀ ਹੈ। ਸਾਹ ਦੀ ਨਾੜੀ ਖੋਲ੍ਹਣ ਲਈ ਪੰਪ ਦੀ ਜ਼ਰੂਰਤ ਹੁੰਦੀ ਹੈ ਪਰ ਲਗਾਤਾਰ ਕੁਝ ਘਰੇਲੂ ਤਰੀਕੇ ਅਪਣਾਉਣ ਨਾਲ ਅਸਥਮਾ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਡਾਕਟਰੀ ਇਲਾਜ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। 
 

1. ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਭਾਫ ਲਓ।
 

2. 1 ਗਲਾਸ ਦੁੱਧ 'ਚ 3-4 ਲਸਣ ਦੀਆਂ ਕਲੀਆਂ ਉਬਾਲ ਕੇ ਪੀਓ। 
 

3. ਆਂਵਲੇ ਦੇ ਪਾਊਡਰ 'ਚ 1 ਛੋਟਾ ਚੱਮਚ ਸ਼ਹਿਦ ਮਿਲਾ ਕੇ ਸੇਵਨ ਕਰੋ। 
 

4. ਸਰ੍ਹੋਂ ਦੇ ਤੇਲ 'ਚ ਕਪੂਰ ਪਾ ਕੇ ਸੌਵੋ ਅਤੇ ਪਿੱਠ ਦੀ ਮਾਲਿਸ਼ ਕਰੋ। 
 

5. ਵੱਡੀ ਇਲਾਇਚੀ ਦੇ ਬੀਜ ਪਾਣੀ 'ਚ ਉਬਾਲ ਕੇ ਪੀਓ।

Neha Meniya

This news is Content Editor Neha Meniya