ਜਿੰਮ ਜਾਣ ਤੋਂ ਪਹਿਲਾਂ ਤੇ ਬਾਅਦ ’ਚ ਨੌਜਵਾਨ ਦੇਣ ਇਨ੍ਹਾਂ ਗੱਲਾਂ ’ਤੇ ਧਿਆਨ

03/04/2020 5:50:28 PM

ਜਲੰਧਰ  - ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਲਈ ਜਿਮ ਜਾਣਾ ਬਹੁਤ ਜ਼ਰੂਰੀ ਹੋ ਗਿਆ ਹੈ। ਨੌਜਵਾਨ ਆਪਣੀ ਸਿਹਤ ਦੇ ਪ੍ਰਤੀ ਕਾਫੀ ਗੰਭੀਰ ਹੋ ਚੁੱਕੇ ਹਨ। ਤਣਾਅ ਭਰੇ ਮਾਹੌਲ ’ਚ ਕੰਮ ਕਰਨ ਕਰਕੇ, ਹੋਰਾਂ ਲੋਕਾਂ ਤੋਂ ਅੱਗੇ ਨਿਕਲਣ ਦੇ ਕਾਰਨ, ਮਨ ਵਿਚ ਕੁਝ ਕਰ ਦਿਖਾਉਣ ਦੀ ਤਮੰਨਾ ਦੇ ਸਦਕਾ ਅੱਜ ਦੀ ਨੌਜਵਾਨ ਪੀੜ੍ਹੀ 30-40 ਸਾਲ ਦੀ ਉਮਰ ’ਚ ਜਿੰਮ ਜਾਣਾ ਸ਼ੁਰੂ ਕਰ ਦਿੰਦੇ ਹਨ। ਜਿੰਮ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਫਿੱਟ ਰੱਖਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਰੀਰ ਚੁਸਤ-ਦਰੁਸਤ ਰਹਿੰਦਾ ਹੈ। ਜਿੰਮ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੇ ਖਾਣ-ਪੀਣ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਸਰੀਰ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਪਣੇ ਖਾਣੇ ’ਚ ਪ੍ਰੋਟੀਨ ਵਾਲੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋਂ ਅਤੇ ਵੱਧ ਮਾਤਰਾ ’ਚ ਫਰੂਟ ਦਾ ਸੇਵਨ ਕਰੋ। ਇਸ ਨਾਲ ਬੀਮਾਰ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਜਾਂਦੀਆਂ ਹਨ। 

1. ਸੇਬ, ਬਦਾਮ
ਜਿੰਮ ਜਾਣ ਤੋਂ ਪਹਿਲਾਂ ਇਕ ਸੇਬ ਜ਼ਰੂਰ ਖਾਓ। ਰੋਟੀ 'ਚ ਤੁਸੀਂ ਚਿੱਟੇ ਚੌਲ, ਆਲੂ, ਬਦਾਮ ਅਤੇ ਕੇਲੇ ਵੀ ਲੈ ਸਕਦੇ ਹੋ। ਉਹ ਕਾਰਬੋਹਾਈਡਰੇਟ ਹੁੰਦੇ ਹਨ, ਜੋ ਆਸਾਨੀ ਨਾਲ ਹਜ਼ਮ ਹੋ ਹਨ। ਇਨਸੁਲਿਨ ਦੀ ਮਾਤਰਾ ਨੂੰ ਕੰਟਰੋਲ 'ਚ ਰੱਖਦੇ ਹਨ।

PunjabKesari

2. ਗੁਲੂਕੋਜ਼ ਜਾਂ ਇਲੈਕਟ੍ਰੋਲਨ
ਜਿੰਮ ਕਰਨ ਤੋਂ ਬਾਅਦ, ਤੁਸੀਂ ਗੁਲੂਕੋਜ਼ ਜਾਂ ਇਲੈਕਟ੍ਰੋਲਨ ਪੀ ਲੈਂਦੇ ਹੋ। ਇਹ ਸਰੀਰ ਵਿਚ ਪਾਣੀ ਦੀ ਕਮੀ ਨੂੰ ਸਹੀ ਮਾਤਰਾ ’ਚ ਪੂਰਾ ਕਰਦਾ ਹੈ। ਜਿੰਮ ਦੌਰਾਨ ਹਮੇਸ਼ਾ ਹਾਈਡਰੇਟਿਡ ਰਹੋ। ਇਸ ਦੇ ਨਾਲ ਹੀ ਤੁਸੀਂ ਨਾਰੀਅਲ ਦੇ ਪਾਣੀ ਨੂੰ ਵੀ ਪੀ ਸਕਦੇ ਹੋ।

3. ਓਟਸ 
ਜਿੰਮ ਕਰਨ ਤੋਂ ਬਾਅਦ ਤੁਸੀਂ ਚਿੱਟੇ ਚੌਲ਼, ਕੇਲੇ ਸ਼ੇਕ, ਦੁੱਧ, ਸੇਬਾਂ ਦੇ ਸੇਕ, ਅੰਡੇ ਦਾ ਸਫੈਦ ਭਾਗ, ਖੁਰਾਕ ਵਿਚ ਓਟਸ ਵੀ ਲੈ ਸਕਦੇ ਹੋ। ਇਸ ਨਾਲ ਸਰੀਰ ਫਿੱਟ ਰਹਿੰਦਾ ਹੈ।

4. ਲੱਸੀ
ਕਸਰਤ ਤੋਂ ਬਾਅਦ ਤੁਸੀਂ ਇਕ ਘੰਟਾ ਪਿੱਛੋਂ ਲੱਸੀ ਲੈ ਸਕਦੇ ਹੋ। ਲੱਸੀ ਪੀਣ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਇਸ ਨਾਲ ਬੀਮਾਰ ਹੋਣ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ। 

PunjabKesari

5. ਅੰਡਾ
ਸਰੀਰ ’ਚ ਜ਼ਿਆਦਾਤਰ ਕੈਲੋਰੀ ਬਰਨ ਕਰਨ ਲਈ ਪ੍ਰੋਟੀਨ ਦਾ ਸੇਵਨ ਕਰਨਾ ਨੌਜਵਾਨਾਂ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਰੋਜ਼ਾਨਾ ਸਵੇਰ ਦੇ ਸਮੇਂ ਅੰਡਾ ਖਾਣ ਨਾਲ ਸਰੀਰਕ ਫਿਟਨੈਂਸ ਬਰਕਰਾਰ ਰਹਿੰਦੀ ਹੈ।

6. ਖੀਰਾ
ਬੈਲੀ ਫੈਨ ਨੂੰ ਕੰਟਰੋਲ ਰੱਖਣ ਲਈ ਨੌਜਵਾਨਾਂ ਨੂੰ ਰੋਜ਼ਾਨਾ ਆਪਣੇ ਖਾਣੇ ’ਚ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ। ਖੀਰੇ ’ਚ ਕੈਲੋਰੀ, ਫਾਈਬਰ ਅਤੇ ਵਿਟਾਮਿਨ ਵਜ਼ਨ ਇਹ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ’ਚੋਂ ਬਾਹਰ ਕੱਢਣ ਦਾ ਕੰਮ ਕਰਦੇ ਹਨ, ਜਿਸ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ। 

PunjabKesari


rajwinder kaur

Content Editor

Related News