ਗੁਣਗੁਣਾ ਪਾਣੀ ਪੀਣ ਨਾਲ ਹੋਣਗੇ ਤੁਹਾਨੂੰ ਇਹ ਲਾਭ

12/01/2016 5:44:14 PM

ਪਾਣੀ ਪੀਣਾ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ। ਦਿਨ ''ਚ 8-10 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ''ਚ ਫਾਲਤੂ ਪਦਾਰਥ ਬਾਹਰ ਨਿਕਲਦੇ ਹਨ ਪਰ ਜੇਕਰ ਠੰਡੇ ਪਾਣੀ ਜਗ੍ਹਾ ਗੁਣਗੁਣੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਆਓ ਜਾਣਦੇ ਹਾਂ ਰੋਜ਼ ਗੁਣਗੁਣਾ ਪਾਣੀ ਪੀਣ ਦੇ ਫਾਇਦੇ।
1. ਗੁਣਗੁਣਾ ਪਾਣੀ ਪੀਣ ਨਾਲ ਬਲੱਡ ਸਰਕੁਲੇਸ਼ਨ ਤੇਜ਼ ਹੋ ਜਾਂਦਾ ਹੈ। ਹਰ ਮੌਸਮ ''ਚ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ ਪਰ ਸਰਦੀਆਂ ''ਚ ਜ਼ਰੂਰੀ ਗੁਣਗੁਣਾ ਪਾਣੀ ਪੀਓ।
2. ਰੋਜ਼ ਸਵੇਰੇ ਖਾਲੀ ਪੇਟ ਗੁਣਗੁਣਾ ਪਾਣੀ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
3. ਭੁੱਖ ਨਾ ਲੱਗਣ ''ਤੇ ਪਰੇਸ਼ਾਨ ਨਾ ਹੋਵੋ। ਇਕ ਗਿਲਾਸ ਗੁਣਗੁਣੇ ਪਾਣੀ ''ਚ ਨਿੰਬੂ ਦਾ ਰਸ, ਕਾਲੀ ਮਿਰਚ ਅਤੇ ਨਮਕ ਪਾ ਕੇ ਪੀਓ।
4. ਸਾਰਾ ਦਿਨ ਥਕਾਵਟ ਮਹਿਸੂਸ ਹੋ ਰਹੀ ਹੈ ਤਾਂ ਸਵੇਰੇ ਜਾਗਣ ਤੋਂ ਬਾਅਦ ਖਾਲੀ ਪੇਟ ਗੁਣਗੁਣੇ ਪਾਣੀ ਦੀ ਵਰਤੋਂ ਕਰੋ।
5. ਚਮੜੀ ਰੁੱਖੀ ਅਤੇ ਬੇਜ਼ਾਨ ਹੈ ਤਾਂ 10-12 ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਚਮੜੀ ''ਤੇ ਨਿਖਾਰ ਆਉਂਦਾ ਹੈ।
6. ਦਮੇ ਦੇ ਰੋਗੀ ਨੂੰ ਖਾਣੇ ਤੋਂ ਅੱਧੇ ਘੰਟੇ ਬਾਅਦ ਗੁਣਗੁਣਾ ਪਾਣੀ ਪੀਣਾ ਚਾਹੀਦਾ ਹੈ।
7. ਚਮੜੀ ਨਾਲ ਜੁੜੀ ਕੋਈ ਵੀ ਪਰੇਸ਼ਾਨੀ ਹੋਵੇ ਜਾਂ ਚਮੜੀ ''ਤੇ ਰੇਸ਼ੈਜ ਪੈ ਜਾਣ ਤਾਂ ਗੁਣਗੁਣਾ ਪਾਣੀ ਪੀਣ ਨਾਲ ਆਰਾਮ ਮਿਲਦਾ ਹੈ।