ਜਾਣੋ ਗਰਭ ਅਵਸਥਾ ਦੌਰਾਨ ਗ੍ਰੀਨ ਟੀ ਪੀਣਾ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ

04/25/2018 9:51:17 AM

ਮੁੰਬਈ (ਬਿਊਰੋ)— ਵੱਧਦੇ ਭਾਰ ਨੂੰ ਘੱਟ ਕਰਨ ਲਈ ਲੋਕਾਂ 'ਚ ਗਰੀਨ ਟੀ ਪੀਣ ਦਾ ਸ਼ੌਕ ਵਧਦਾ ਜਾ ਰਿਹਾ ਹੈ। ਉਹ ਇਸ ਦਾ ਸੇਵਨ ਇੰਨਾ ਜ਼ਿਆਦਾ ਕਰਨ ਲੱਗੇ ਹਨ ਕਿ ਇਸ ਨੂੰ ਭਾਰ ਘਟਾਉਣ ਲਈ ਜਾਦੂ ਦੀ ਛੜੀ ਮੰਨਣ ਲੱਗੇ ਹਨ। ਤੁਸੀਂ ਸਾਰੇ ਨੇ ਇਸ ਦੇ ਫਾਈਦਿਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਇਸ ਨੂੰ ਬਹੁਤ ਜ਼ਿਆਦਾ ਮਾਤਰਾ ਵਿਚ ਲੈਣ ਨਾਲ ਸਿਹਤ ਨੂੰ ਨੁਕਸਾਨ ਵੀ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਖਾਲੀ ਪੇਟ ਜਾਂ ਫਿਰ ਭੋਜਨ ਦੇ ਤੁਰੰਤ ਬਾਅਦ ਨਹੀਂ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਦਿਨ ਵਿਚ ਇਸ ਦੇ ਤਿੰਨ ਕੱਪ ਪੀਂਦੇ ਹੋ ਤਾਂ ਪਾਣੀ ਵੀ ਉਸ ਦੇ ਹਿਸਾਬ ਨਾਲ ਪੀਓ। ਆਓ ਜਾਣਦੇ ਹਾਂ ਇਸ ਨੂੰ ਜ਼ਿਆਦਾ ਮਾਤਰਾ 'ਚ ਲੈਣ ਨਾਲ ਕੀ-ਕੀ ਨੁਕਸਾਨ ਹੁੰਦੇ ਹਨ।
1. ਗਰਭਪਾਤ ਦੀਆਂ ਸਮੱਸਿਆ
ਇਸ ਵਿਚ ਕੈਫੀਨ ਹੋਣ ਕਾਰਨ ਇਹ ਗਰਭਵਤੀ ਔਰਤਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਸ ਨੂੰ ਪੀਣ ਨਾਲ ਗਰਭਪਾਤ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਇਸ ਨੂੰ ਨਾ ਪੀਣ ਤੀ ਸਲਾਹ ਦਿੱਤੀ ਜਾਂਦੀ ਹੈ।
2. ਨੀਂਦ ਨਾ ਆਉਣ ਦੀ ਸਮੱਸਿਆ
ਗਰੀਨ ਟੀ ਵਿਚ ਕੈਫੀਨ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ ਇਸ ਲਈ ਇਸ ਨੂੰ ਜਿਆਦਾ ਮਾਤਰਾ 'ਚ ਲੈਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਸੀਨੇ ਵਿਚ ਜਲਨ ਅਤੇ ਦਿਲ ਦੀ ਧੜਕਨ ਜ਼ਿਆਦਾ ਹੋ ਸਕਦੀ ਹੈ।
3. ਆਈਰਨ ਦੀ ਕਮੀ
ਗਰੀਨ ਟੀ ਵਿਚ ਟੈਨਿਨ ਨਾਮਕ ਤੱਤ ਹੁੰਦਾ ਹੈ ਜੋ ਭੋਜਨ ਤੋਂ ਆਈਰਨ ਲੈਣ ਦੀ ਪਰਿਕ੍ਰੀਆ ਨੂੰ ਘੱਟ ਕਰ ਦਿੰਦਾ ਹੈ। ਜਿਸ ਦੇ ਨਾਲ ਸਰੀਰ ਵਿਚ ਆਈਰਨ ਦੀ ਕਮੀ ਹੋਣ ਲੱਗਦੀ ਹੈ। ਇਸ ਦੀ ਕਮੀ ਹੋਣ 'ਤੇ ਅਨੀਮੀਆ ਦੀ ਸਮੱਸਿਆ ਹੋ ਸਕਦੀ ਹੈ।
4. ਸਰੀਰ ਦਾ ਕਮਜ਼ੋਰ ਹੋਣਾ
ਗਰੀਨ ਟੀ ਜ਼ਿਆਦਾ ਪੀਣ ਨਾਲ ਭੁੱਖ ਘੱਟ ਹੋਣ ਲੱਗਦੀ ਹੈ। ਜਿਸ ਕਾਰਨ ਤੁਸੀਂ ਪੂਰੀ ਮਾਤਰਾ 'ਚ ਭੋਜਨ ਨਹੀਂ ਲੈ ਪਾਉਂਦੇ ਅਤੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਪੈਣ ਲੱਗਦਾ ਹੈ।
5. ਗੁਰਦੇ ਵਿਚ ਪਥਰੀ
ਗਰੀਨ ਟੀ 'ਚ ਆਕਜੇਲਿਕ ਐਸਿਡ ਪਾਇਆ ਜਾਂਦਾ ਹੈ ਜੋ ਇਸ ਵਿਚ ਮੌਜੂਦ ਕੈਲਸ਼ੀਅਮ, ਯੂਰਿਕ ਐਸਿਡ, ਅਮੀਨੋ ਐਸਿਡ ਅਤੇ ਫਾਸਫੇਟ  ਦੇ ਨਾਲ ਮਿਲ ਕੇ ਗੁਰਦੇ ਦੀ ਪਥਰੀ ਦਾ ਕਾਰਨ ਬਣਦੀਆਂ ਹਨ।