ਤਪਦੀ ਗਰਮੀ 'ਚ ਲੂ ਤੋਂ ਬਚਣ ਲਈ ਖਾਓ ‘ਗੂੰਦ ਕਤੀਰਾ’, ਜਲਨ ਤੋਂ ਵੀ ਮਿਲੇ ਰਾਹਤ

04/24/2020 7:06:56 PM

ਜਲੰਧਰ - ਗਰਮੀ 'ਚ ਸਰੀਰ ਨੂੰ ਠੰਡਕ ਦੇਣ ਲਈ ਗੂੰਦ ਕਤੀਰਾ ਖਾਣਾ ਚਾਹੀਦਾ ਹੈ। ਗੂੰਦ ਕਤੀਰੇ ਦੀ ਤਾਸੀਰ ਠੰਡੀ ਹੁੰਦੀ ਹੈ। ਗੂੰਦ ਕਤੀਰਾ ਚਿੱਟੇ ਅਤੇ ਪੀਲੇ ਰੰਗ ਦੇ ਠੋਸ ਟੁੱਕੜੇ ਹੁੰਦੇ ਹਨ, ਜਿਨ੍ਹਾਂ ਨੂੰ ਪਾਣੀ ‘ਚ ਭਿਓਂ ਕੇ ਰੱਖਣ ਨਾਲ ਉਹ ਨਰਮ ਹੋ ਜਾਂਦੇ ਹਨ। ਇਸ ਨੂੰ ਖਾਣ ਤੋਂ ਪਹਿਲਾਂ ਪਾਣੀ ਵਿਚ ਭਿਉਂ ਕੇ ਰੱਖਿਆ ਜਾਂਦਾ ਹੈ। ਗਰਮੀ ਦੇ ਮੌਸਮ ਵਿਚ ਇਸ ਦਾ ਸੇਵਨ ਕਾਫ਼ੀ ਫ਼ਾਇਦੇਮੰਦ ਹੈ। ਇਸ ਨੂੰ ਨਿੰਬੂ ਦੇ ਪਾਣੀ ਜਾਂ ਦੁੱਧ ਵਿਚ ਮਿਲਾ ਕੇ ਖਾਣਾ ਚਾਹੀਦਾ ਹੈ। ਇਸ 'ਚ ਪ੍ਰੋਟੀਨ ਅਤੇ ਫਾਲਿਕ ਐਸਿਡ ਭਰਪੂਰ ਮਾਤਰਾ 'ਚ ਹੁੰਦੇ ਹਨ। ਇਹ ਸਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਨਾਲ ਯੂਰਿਨ ਸਮੇਂ ਹੋਣ ਵਾਲੀ ਜਲਨ ਦੂਰ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੂੰਦ ਕਤੀਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

1. ਕਮਜ਼ੋਰੀ ਅਤੇ ਥਕਾਵਟ ਕਰੇ ਦੂਰ
ਹਰ ਰੋਜ਼ ਸਵੇਰੇ ਅੱਧਾ ਗਿਲਾਸ ਦੁੱਧ 'ਚ ਗੂੰਦ ਕਤੀਰਾ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ਨੂੰ ਵਰਤਣ ਤੋਂ ਪਹਿਲਾਂ ਪੂਰੀ ਰਾਤ ਪਾਣੀ 'ਚ ਭਿਓਂ ਕੇ ਰੱਖੋ।

PunjabKesari

2. ਲੂ ਤੋਂ ਬਚਾਅ
ਤਪਦੀ ਗਰਮੀ 'ਚ ਲੂ ਤੋਂ ਬਚਣ ਲਈ ਗੂੰਦ ਕਤੀਰਾ ਸਵੇਰੇ-ਸ਼ਾਮ ਦੁੱਧ ਜਾਂ ਸ਼ਰਬਤ 'ਚ ਮਿਲਾ ਕੇ ਪੀਣਾ ਚਾਹੀਦਾ ਹੈ।

3. ਖੂਨ ਦੀ ਕਮੀ ਕਰੇ ਦੂਰ
ਗੂੰਦ ਕਤੀਰੇ ਨੂੰ ਭਿਓਂ ਕੇ ਰੋਜ਼ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ‘ਨਾਰੀਅਲ ਦਾ ਪਾਣੀ’, ਭਾਰ ਨੂੰ ਵੀ ਕਰੇ ਕੰਟਰੋਲ

4. ਜਲਨ ਤੋਂ ਰਾਹਤ
ਜੇ ਹੱਥਾਂ-ਪੈਰਾਂ 'ਚ ਜਲਨ ਦੀ ਸਮੱਸਿਆ ਹੋਵੇ ਤਾਂ ਦੋ ਚੱਮਚ ਗੂੰਦ ਕਤੀਰਾ ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਲਾਸ ਪਾਣੀ 'ਚ ਭਿਓਂ ਦਿਓ। ਸਵੇਰੇ ਇਸ 'ਚ ਸ਼ੱਕਰ ਮਿਲਾ ਕੇ ਖਾਓ। ਹੋਲੀ-ਹੋਲੀ ਜਲਨ ਤੋਂ ਆਰਾਮ ਮਿਲੇਗਾ।

5. ਟਾਂਸਿਲ ਤੋਂ ਰਾਹਤ
ਗਲੇ ਦੇ ਟਾਂਸਿਲ ਦੀ ਸਮੱਸਿਆ ਹੋਣ 'ਤੇ ਦੋ ਭਾਗ ਗੂੰਦ ਕਤੀਰਾ ਬਰੀਕ ਪੀਸ ਕੇ ਧਨੀਏ ਦੇ ਪੱਤਿਆਂ ਦੇ ਰਸ 'ਚ ਮਿਲਾ ਕੇ ਰੋਜ਼ਾਨਾ ਗਲੇ 'ਤੇ ਇਸ ਦਾ ਲੇਪ ਲਗਾਓ। ਤੁਹਾਨੂੰ ਆਰਾਮ ਮਿਲੇਗਾ।

6. ਬੀਮਾਰੀਆਂ ਤੋਂ ਬਚਾਅ
ਗੂੰਦ ਕਤੀਰਾ ਖਾਣ ਨਾਲ ਮਾਈਗ੍ਰੇਨ, ਚੱਕਰ ਆਉਣਾ, ਉਲਟੀ ਆਉਣੀ ਜਿਹੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।

7. ਔਰਤ ਰੋਗ
ਗੂੰਦ ਕਤੀਰਾ ਖਾਣ ਨਾਲ ਔਰਤਾਂ ਦੀਆਂ ਕਈ ਸਮੱਸਿਆਵਾਂ ਠੀਕ ਹੁੰਦੀਆਂ ਹਨ। ਇਸ ਨਾਲ ਮਾਹਵਾਰੀ ਦੀ ਅਤੇ ਲਿਊਕੋਰੀਆ ਵਰਗੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਲਈ ਔਰਤਾਂ ਨੂੰ ਗੂੰਦ ਕਤੀਰਾ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਲੈ ਕੇ ਪੀਸ ਲੈਣਾ ਚਾਹੀਦਾ ਹੈ ਅਤੇ ਰੋਜ਼ਾਨਾ ਕੱਚੇ ਦੁੱਧ ਨਾਲ ਇਸ ਨੂੰ ਖਾਣਾ ਚਾਹੀਦਾ ਹੈ।  


rajwinder kaur

Content Editor

Related News