ਚੌਲਾਂ ਦੇ ਆਟੇ ਸਣੇ ਇਹ ਘਰੇਲੂ ਨੁਸਖੇ ਵਧਾਉਂਦੇ ਹਨ ਚਿਹਰੇ ਦੀ ਖੂਬਸੂਰਤੀ, ਇੰਝ ਕਰੋ ਇਸਤੇਮਾਲ

10/08/2019 5:09:26 PM

ਜਲੰਧਰ— ਅੱਜ ਦੇ ਦੌਰ 'ਚ ਹਰ ਕੋਈ ਆਪਣੇ ਆਪ 'ਚ ਖੂਬਸੂਰਤ ਦਿੱਸਣਾ ਚਾਹੁੰਦਾ ਹੈ। ਚਿਹਰੇ ਦੀ ਖੂਬਸੂਰਤੀ ਲਈ ਕਈ ਲੋਕ ਕਈ ਤਰ੍ਹਾਂ ਦੇ ਪ੍ਰੋਡੈਕਟਸ ਦੀ ਵਰਤੋਂ ਕਰਦੇ ਹਨ ਪਰ ਨਤੀਜੇ ਸਿਰਫ ਨਾਮ ਮਾਤਰ ਹੀ ਨਿਕਲਦੇ ਹਨ। ਤੁਹਾਨੂੰ ਦੱਸ ਦਈਏ ਗੋਰੀ ਸਕਿਨ ਪਾਉਣ ਲਈ ਤੁਸੀਂ ਘਰ 'ਚ ਬਣੇ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਘਰੇਲੂ ਨੁਸਖਿਆਂ ਦੇ ਨਾਲ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਹਾਡੀ ਚਮੜੀ ਬੇਹੱਦ ਖੂਬਸੂਰਤ ਅਤੇ ਗੋਰੀ ਹੋ ਜਾਵੇਗੀ। ਇਨ੍ਹਾਂ ਚੀਜਾਂ ਦੀ ਵਰਤੋਂ ਦੇ ਬਾਅਦ ਤੁਹਾਨੂੰ ਕਿਸੇ ਬਲੀਚ ਜਾਂ ਫੇਸ਼ੀਅਲ ਦੀ ਵੀ ਲੋੜ ਨਹੀਂ ਪਵੇਗੀ।

PunjabKesari

ਚੌਲਾਂ ਦੇ ਆਟੇ ਦੀ ਕਰੋ ਵਰਤੋਂ 
ਚਿਹਰੇ ਸਰਕਲਸ ਨੂੰ ਖਤਮ ਕਰਨ ਦੇ ਲਈ ਚੌਲਾਂ ਦਾ ਆਟਾ ਬੇਹੱਦ ਲਾਹੇਵੰਦ ਹੁੰਦਾ ਹੈ। ਚੌਲਾਂ ਦੇ ਆਟੇ ਨੂੰ ਕੱਚੇ ਦੁੱਧ ਦੇ ਨਾਲ ਮਿਕਸ ਕਰਕੇ ਇਕ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਚਿਹਰੇ 'ਤੇ 10 ਤੋਂ 15 ਮਿੰਟਾਂ ਤੱਕ ਲੱਗਾ ਰਹਿਣ ਦਿਓ। ਸੁੱਕਣ ਤੋਂ ਬਾਅਦ ਹੱਥਾਂ ਨਾਲ ਰਗੜ ਕੇ ਪੈਕ ਨੂੰ ਉਤਾਰ ਸਕਦੇ ਹੋ। ਅਜਿਹਾ ਕਰਨ ਦੇ ਨਾਲ ਸਕਿਨ ਸਾਫਟ ਅਤੇ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ ਚਿਹਰੇ 'ਤੇ ਨਿਖਾਰ ਵੀ ਆਵੇਗਾ। 

PunjabKesari

ਦਹੀ ਤੇ ਵੇਸਣ ਦਾ ਫੇਸਪੈਕ ਹੁੰਦਾ ਹੈ ਲਾਹੇਵੰਦ 
ਚਿਹਰੇ ਦੀ ਖੂਬਸੂਰਤੀ ਲਈ ਤੁਸੀਂ ਦਹੀਂ ਅਤੇ ਵੇਸਣ ਨਾਲ ਬਣੇ ਫੇਸਪੈਕ ਦੀ ਵੀ ਵਰਤੋਂ ਕਰ ਸਕਦੇ ਹਨ। ਇਸ ਫੇਸਪੈਕ ਨੂੰ ਬਣਾਉਣ ਲਈ ਇਕ ਚਮਚ ਵੇਸਣ 'ਚ ਦਹੀਂ, ਹਲਦੀ ਅਤੇ ਸ਼ਹਿਕ ਮਿਕਸ ਕਰਕੇ ਇਸ ਦਾ ਪੇਸਟ ਤਿਆਰ ਕਰ ਲਵੋ। ਇਸ ਪੇਸਟ ਨੂੰ ਹਫਤੇ 'ਚ 2 ਤੋਂ 3 ਵਾਰ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਫੇਸਪੈਕ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਚਿਹਰੇ ਤੋਂ ਉਤਾਰੋ। ਰਗੜ ਕੇ ਉਤਾਰਨ ਨਾਲ ਚਿਹਰੇ 'ਤੇ ਲੰਬੇ ਸਮੇਂ ਤੋਂ ਪੈਦਾ ਹੋਈ ਗੰਦਗੀ ਸਾਫ ਹੋ ਜਾਵੇਗੀ ਅਤੇ ਚਿਹਰਾ ਪੂਰੀ ਤਰ੍ਹਾਂ ਨਾਲ ਨਿਖਰ ਜਾਵੇਗਾ। 

PunjabKesari

ਮਸੂਰ ਦੀ ਦਾਲ ਦਾ ਕਰੋ ਇਸਤੇਮਾਲ 
ਮਸੂਰ ਦੀ ਦਾਲ ਤੁਹਾਡੀ ਸਕਿਨ ਨੂੰ ਕੁਦਰਤੀ ਤਰੀਕੇ ਨਾਲ ਬਲੀਚ ਦਾ ਕੰਮ ਕਰਦੀ ਹੈ। ਮਸੂਰ ਦੀ ਦਾਲ ਨੂੰ ਕਰੀਬ 8 ਘੰਟਿਆਂ ਤੱਕ ਪਾਣੀ 'ਚ ਭਿਓ ਕੇ ਰੱਖ ਦਿਓ। ਉਸ ਦੇ ਬਾਅਦ ਦਾਲ ਨੂੰ ਦੁੱਧ ਦੇ ਨਾਲ ਮਿਕਸੀ 'ਚ ਪੀਸ ਲਓ। ਪੇਸਟ ਤਿਆਰ ਹੋਣ ਤੋਂ ਬਾਅਦ ਉਸ 'ਚ ਹਲਦੀ ਅਤੇ ਸ਼ਹਿਦ ਮਿਕਸ ਕਰਕੇ ਪੈਕ ਤਿਆਰ ਕਰ ਲਵੋ। ਇਸ ਪੈਕ ਨੂੰ ਹਫਤੇ 'ਚ ਦੋ ਵਾਰ ਚਿਹਰੇ 'ਤੇ ਲਗਾਓ। ਅਜਿਹਾ ਕਰਨ ਦੇ ਨਾਲ ਚਿਹਰੇ 'ਚ ਨਿਖਾਰ ਆਵੇਗਾ। 

PunjabKesari

ਚਿਹਰੇ ਨੂੰ ਨਿਖਾਰੇ ਨਿੰਬੂ ਅਤੇ ਸ਼ਹਿਦ
ਚਿਹਰੇ ਦੀ ਖੂਬਸੂਰਤੀ ਨੂੰ ਨਿੰਬੂ ਅਤੇ ਸ਼ਹਿਦ ਵੀ ਚਾਰ-ਚੰਨ ਲਗਾ ਦਿੰਦੇ ਹਨ। ਜੇਕਰ ਤੁਹਾਨੂੰ ਕਿਤੇ ਜਲਦਬਾਜ਼ੀ 'ਚ ਜਾਣਾ ਪੈ ਰਿਹਾ ਹੈ ਤਾਂ ਅਜਿਹੇ 'ਚ ਨਿੰਬੂ ਅਤੇ ਸ਼ਹਿਦ ਚਿਹਰੇ ਨੂੰ ਚਮਕਦਾਰ ਬਣਾਉਣ ਦਾ ਇਕ ਬਹੁਤ ਹੀ ਆਸਾਨ ਤਾਰੀਕਾ ਹੈ। 1 ਚਮਚ ਸ਼ਹਿਦ 'ਚ ਅੱਧਾ ਚਮਚ ਨਿੰਬੂ ਦਾ ਰਸ ਅਤੇ ਗਲੀਸਰੀਨ ਮਿਕਸ ਕਰੋ। ਮਿਕਸ ਕਰਨ ਤੋਂ ਬਾਅਦ ਇਸ ਘੋਲ ਨੂੰ ਚਿਹਰੇ 'ਤੇ ਘੱਟੋ-ਘੱਟ 10 ਮਿੰਟਾਂ ਤੱਕ ਲਗਾ ਕੇ ਰੱਖੋ। ਜਦੋਂ ਪੈਕ ਥੋੜ੍ਹਾ ਡਰਾਈ ਹੋ ਜਾਵੇ ਤਾਂ ਗੁਲਾਬ ਜਲ ਦੀ ਮਦਦ ਨਾਲ ਚਿਹਰੇ ਨੂੰ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਇਸ ਤੋਂ ਬਾਅਦ ਫਿਰ ਚਿਹਰੇ ਨੂੰ ਪਾਣੀ ਦੇ ਨਾਲ ਧੋ ਲਵੋ। ਅਜਿਹਾ ਕਰਨ ਦੇ ਨਾਲ ਤੁਹਾਡੇ ਚਿਹਰਾ ਹੋਰ ਵੀ ਚਮਕਦਾਰ ਹੋ ਜਾਵੇਗਾ।


shivani attri

Content Editor

Related News