ਸਰਦੀਆਂ ’ਚ ਜ਼ਰੂਰ ਪੀਓ ‘ਅਦਰਕ ਦਾ ਪਾਣੀ’, ਵਾਇਰਲ ਇਨਫੈਕਸ਼ਨ ਸਣੇ ਦੂਰ ਹੋਣਗੇ ਇਹ ਰੋਗ

11/08/2021 11:59:51 AM

ਜਲੰਧਰ (ਬਿਊਰੋ) - ਅਦਰਕ ਦੀ ਵਰਤੋਂ ਅਸੀਂ ਸਾਰੇ ਜਾਣੋ ਸਬਜ਼ੀ ਬਣਾਉਣ ਵਿੱਚ ਜ਼ਰੂਰ ਕਰਦੇ ਹਾਂ। ਕੁਝ ਲੋਕ ਇਸ ਦੀ ਵਰਤੋਂ ਮਸਾਲੇ ਦੇ ਤੌਰ ‘ਤੇ ਵੀ ਕਰਦੇ ਹਨ ਅਤੇ ਕੁਝ ਗਾਰਨਿਸ਼ ਲਈ। ਇਸ ਦੇ ਅਰੋਮਾ ਅਤੇ ਫਲੇਵਰ ਨਾਲ ਖਾਣੇ ਦਾ ਸੁਆਦ ਵਧ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਅਦਰਕ ਵਾਲੀ ਚਾਹ ਪੀਣ ਦੇ ਚਾਹਵਾਨ ਹੁੰਦੇ ਹਨ। ਇਸ ਤੋਂ ਇਲਾਵਾ ਮੌਸਮ ਦੇ ਬਦਲਣ ਕਾਰਨ ਹੋਣ ਵਾਲੇ ਜ਼ੁਕਾਮ ਅਤੇ ਖੰਘ ਦਾ ਇਲਾਜ ਵੀ ਅਦਰਕ ਹੀ ਕਰਦਾ ਹੈ। ਉਸੇ ਤਰ੍ਹਾਂ ਅਦਰਕ ਦਾ ਪਾਣੀ ਵੀ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਅਦਰਕ ਦੇ ਪਾਣੀ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ…

1. ਭਾਰ ਨੂੰ ਕਰੇ ਕਾਬੂ
ਅਦਰਕ ਦਾ ਪਾਣੀ ਪੀਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਠੀਕ ਰਹਿੰਦਾ ਹੈ। ਇਸ ਪਾਣੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਦੀ ਫੈਟ ਖਤਮ ਹੋ ਜਾਂਦੀ ਹੈ। 

2. ਸ਼ੂਗਰ ਕੰਟਰੋਲ 
ਅਦਰਕ ਦਾ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ ਸ਼ੂਗਰ ਦਾ ਪੱਧਰ ਕਾਬੂ ਵਿਚ ਰਹਿੰਦਾ ਹੈ। ਇੰਨਾਂ ਹੀ ਨਹੀਂ ਇਸ ਦੀ ਵਰਤੋਂ ਕਰਨ ਨਾਲ ਆਮ ਲੋਕਾਂ ਵਿਚ ਸ਼ੂਗਰ ਹੋਣ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ। 

3. ਮਸਲਸ ਅਤੇ ਸਿਰ ਦਰਦ ਤੋਂ ਰਾਹਤ
ਅਦਰਕ ਦਾ ਪਾਣੀ ਪੀਣ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ। ਮਸਲਸ ਵਿਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਨਾਲ ਹੀ ਸਿਰ ਦਰਦ ਹੋਣ ’ਤੇ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਸਾਬਤ ਹੁੰਦੀ ਹੈ। 

4. ਚਮੜੀ ਸੰਬੰਧੀ ਰੋਗਾਂ ਨੂੰ ਕਰੇ ਦੂਰ 
ਅਦਰਕ ਦਾ ਪਾਣੀ ਪੀਣ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਚਮੜੀ ਚਮਕਦਾਰ ਹੋ ਜਾਂਦੀ ਹੈ। ਇਹ ਪਿੰਪਲਸ ਅਤੇ ਚਮੜੀ ਦੇ ਖ਼ਤਰੇ ਨੂੰ ਵੀ ਦੂਰ ਕਰਦਾ ਹੈ। 

5. ਵਾਇਰਲ ਇਨਫੈਕਸ਼ਨ ਦੇ ਖ਼ਤਰੇ ਨੂੰ ਕਰੇ ਘੱਟ 
ਅਦਰਕ ਦਾ ਪਾਣੀ ਪੀਣ ਨਾਲ ਸਰੀਰ ’ਚ ਊਰਜਾ ਦਾ ਪੱਧਰ ਵੱਧਣ ਲੱਗ ਜਾਂਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਇਲਾਵਾ ਵਾਇਰਲ ਇਨਫੈਕਸ਼ਨ ਦਾ ਖ਼ਤਰਾ ਕਾਫ਼ੀ ਮਾਤਰਾ ਵਿਚ ਘੱਟ ਜਾਂਦਾ ਹੈ।

6. ਕੈਂਸਰ ਤੋਂ ਰੱਖਿਆ
ਅਦਰਕ ਵਿਚ ਕੈਂਸਰ ਨਾਲ ਲੜਣ ਵਾਲੇ ਤੱਤ ਮੋਜੂਦ ਹੁੰਦੇ ਹਨ ਇਸ ਦਾ ਪਾਣੀ ਫੇਫੜਿਆਂ, ਪ੍ਰੇਸਟੇਟ, ਓਵੇਰਿਅਨ, ਕੋਲੋਨ, ਬ੍ਰੈਸਟ, ਚਮੜੀ ਆਦਿ ਕੈਂਸਰ ਤੋਂ ਰੱਖਿਆ ਕਰਦਾ ਹੈ।

7. ਪਾਚਨ ਕਿਰਿਆ ’ਚ ਸੁਧਾਰ 
ਅਦਰਕ ਵਾਲਾ ਪਾਣੀ ਸਰੀਰ ਵਿਚ ਡਾਈਜੇਸਟਿਵ ਜੂਸ ਨੂੰ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵਿਚ ਸੁਧਾਰ ਆਉਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। 

8. ਕਫ਼ ਦੀ ਸਮੱਸਿਆ ਦਾ ਕਰੇ ਹੱਲ
ਜੇਕਰ ਤੁਸੀਂ ਕਫ਼ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇਕ ਕੱਪ ਪਾਣੀ ਵਿੱਚ ਅਦਰਕ ਦਾ ਇਕ ਛੋਟਾ ਟੁੱਕੜਾ ਪਾ ਕੇ ਉਸ ਨੂੰ 5 ਮਿੰਟਾਂ ਲਈ ਉਬਾਲੋ। ਫਿਰ ਇਸ ਨੂੰ ਠੰਡਾ ਹੋਣ ਤੋਂ ਬਾਅਦ ਪੀ ਲਓ। ਅਜਿਹਾ ਕਰਨ ਨਾਲ ਕਫ਼ ਜਮ੍ਹਾ ਹੋਣ ਤੋਂ ਰਾਹਤ ਮਿਲਦੀ ਹੈ।

9. ਐਸਿਡ ਦੀ ਮਾਤਰਾ ਨੂੰ ਕਰੇ ਕਾਬੂ
ਖਾਣਾ ਖਾਣ ਤੋਂ 20 ਮਿੰਟ ਬਾਅਦ 1 ਕੱਪ ਅਦਰਕ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਪਾਣੀ ਤੁਹਾਡੇ ਸਰੀਰ ਵਿਚ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ ਅਤੇ ਹਾਰਟ ਬਰਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।


rajwinder kaur

Content Editor

Related News