ਪਿਆਜ਼ ਦੀ ਵਰਤੋ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ

11/01/2017 4:42:26 PM

ਨਵੀਂ ਦਿੱਲੀ— ਖਾਣੇ ਨਾਲ ਜਦੋਂ ਤੱਕ ਪਿਆਜ਼ ਦਾ ਸਲਾਦ ਨਾ ਹੋਵੇ ਉਦੋਂ ਤੱਕ ਖਾਣੇ ਦਾ ਸੁਆਦ ਨਹੀਂ ਆਉਂਦਾ। ਸਬਜ਼ੀ ਵਿਚ ਲਗਾਇਆ ਗਿਆ ਪਿਆਜ਼ ਦਾ ਤੜਕਾ ਸਬਜ਼ੀ ਦਾ ਸੁਆਦ ਹੋਰ ਵਧਾ ਦਿੰਦਾ ਹੈ। ਇਹ ਸਿਰਫ ਖਾਣ 'ਚ ਹੀ ਸੁਆਦ ਨਹੀਂ ਹੁੰਦਾ ਸਗੋਂ ਸਰੀਰ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਪਿਆਜ਼ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ...
1. ਪੈਰਾਂ ਦੇ ਤਲੀਆਂ ਵਿਚ ਜਲਣ
ਕੁਝ ਲੋਕਾਂ ਦੇ ਪੈਰਾਂ ਦੇ ਥੱਲੇ ਮਤਲਬ ਤਲੀਆਂ 'ਤੇ ਜਲਣ ਹੁੰਦੀ ਹੈ। ਇਸ ਨਾਲ ਘਬਰਾਹਟ ਹੋਣ ਲੱਗਦੀ ਹੈ। ਇਸ ਪ੍ਰੇਸ਼ਾਨੀ ਵਿਚ ਪੈਰਾਂ ਦੇ ਤਲੀਆਂ 'ਤੇ ਪਿਆਜ਼ ਰਗੜੋ। ਇਸ ਨਾਲ ਜਲਣ ਦੀ ਸਮੱਸਿਆ ਦੂਰ ਹੋ ਜਾਵੇਗੀ। 
2. ਚਮੜੀ ਦੀ ਇਨਫੈਕਸ਼ਨ
ਚਮੜੀ 'ਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਹੋਵੇ ਤਾਂ ਉਸ 'ਤੇ ਪਿਆਜ਼ ਦਾ ਟੁੱਕੜਾ ਰਗੜੋ। ਇਸ ਨਾਲ ਇਨਫੈਕਸ਼ਨ ਦੂਰ ਹੋ ਜਾਵੇਗੀ। 
3. ਮੱਛਰ ਦੇ ਕੱਟਣ 'ਤੇ 
ਮੱਛਰ ਦੇ ਕੱਟਣ 'ਤੇ ਉਸ ਥਾਂ 'ਤੇ ਪਿਆਜ਼ ਦਾ ਟੁੱਕੜਾ ਰਗੜੋ। ਇਸ ਨਾਲ ਸੋਜ ਦੂਰ ਹੋ ਜਾਵੇਗੀ। 
4. ਝੜਦੇ ਵਾਲ 
ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਇਸ ਲਈ ਸਿਰ ਦੀ ਚਮੜੀ 'ਤੇ ਕੱਟਿਆ ਹੋਇਆ ਪਿਆਜ਼ ਰਗੜੋ। ਇਸ ਨਾਲ ਵਾਲਾਂ ਦਾ ਝੜਣਾ ਰੁੱਕ ਜਾਵੇਗਾ। 
5. ਕੁੱਤੇ ਦੇ ਕੱਟਣ 'ਤੇ 
ਕੁੱਤਾ ਕੱਟ ਲਵੇ ਤਾਂ ਪਿਆਜ਼ ਨੂੰ ਪੀਸ ਕੇ ਇਸ ਵਿਚ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰਕੇ ਲਗਾਓ। ਇਸ ਨਾਲ ਇਨਫੈਕਸ਼ਨ ਨਹੀਂ ਹੋਵੇਗੀ।