ਘਰੇਲੂ ਨੁਸਖਿਆਂ ਨਾਲ ਪਾਓ ਅੰਡਰਆਰਮ ਦੇ ਕਾਲੇਪਣ ਤੋਂ ਛੁੱਟਕਾਰਾ (ਤਸਵੀਰਾਂ)

04/29/2016 9:36:26 AM

ਅੱਜ ਕੱਲ ਕਈ ਔਰਤਾਂ ਅੰਡਰਆਰਮ ਦੇ ਕਾਲੇਪਣ ਦੀ ਸਮੱਸਿਆ ਨਾਲ ਲੜ ਰਹੀਆਂ ਹਨ। ਅਜਿਹੇ ''ਚ ਉਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਸਲੀਵਲੈੱਸ ਡਰੈੱਸ ਨੂੰ ਤਿਆਗ ਦੇਣਾ ਪੈਂਦਾ ਹੈ।

ਕਿੰਝ ਸਾਫ ਕਰੀਏ ਆਪਣੇ ਅੰਡਰਆਰਮ ਨੂੰ—ਜੇਕਰ ਗੱਲ ਕਰੀਏ ਇਸ ਦੇ ਪਿੱਛੇ ਲੁੱਕੇ ਕਾਰਨ ਦੀ ਤਾਂ ਇਹ ਵੈਕਸਿੰਗ, ਰੇਜਰ ਦੇ ਵਰਤੋਂ ਜਾਂ ਫਿਰ ਜ਼ਿਆਦਾ ਡਿਯੋਡਰੈਂਟ ਆਦਿ ਦੀ ਵਰਤੋਂ ਨਾਲ ਹੁੰਦਾ ਹੈ। ਅੰਡਰਆਰਮ ਦੇ ਕਾਲੇਪਣ ਤੋਂ ਛੁੱਟਕਾਰਾ ਪਾਉਣ ਲਈ ਲੜਕੀਆਂ ਬਾਜ਼ਾਰੂ ਪ੍ਰੋਡੈਕਟ ਦੀ ਵਰਤੋਂ ਕਰਦੀਆਂ ਹਨ, ਜੋ ਕਿ ਬਿਲਕੁੱਲ ਬੇਅਸਰ ਹੁੰਦੇ ਹਨ। ਤੁਸੀਂ ਚਾਹੋ ਤਾਂ ਘਰ ''ਚ ਹੀ ਇਸ ਤੋਂ ਛੁੱਟਕਾਰਾ ਪਾ ਸਕਦੇ ਹੋ ਅਤੇ ਉਹ ਵੀ ਬਿਨ੍ਹਾਂ ਪੈਸੇ ਖਰਚ ਕੀਤੇ ਗਏ। 

ਅੰਡਰਆਰਮ ਦੇ ਵਾਲਾਂ ਨੂੰ ਹਟਾਉਣ ਲਈ ਕੁਝ ਘਰੇਲੂ ਟਿਪਸ—ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਪੈਕਸ ਬਣਾਉਣੇ ਸਿਖਾਵਾਂਗੇ ਜੋ ਕਿ ਰਸੋਈ ''ਚ ਰੱਖੀ ਹੋਈ ਸਮੱਗੀਆਂ ਨਾਲ ਹੀ ਤਿਆਰ ਕੀਤੇ ਜਾ ਸਕਦੇ ਹਨ। ਇਹ ਪੈਕਸ ਇੰਨੇ ਅਸਰਦਾਰ ਹਨ ਕਿ ਇਨ੍ਹਾਂ ਨੂੰ ਲਗਾਉਣ ਨਾਲ ਕੁਝ ਹੀ ਹਫਤਿਆਂ ''ਚ ਫਰਕ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। 

ਨਿੰਬੂ ਅਤੇ ਦਹੀਂ—1 ਚਮਚ ਨਿੰਬੂ ਦਾ ਰਸ ਅਤੇ ਓਨੀ ਹੀ ਮਾਤਰਾ ''ਚ ਦਹੀਂ ਮਿਲਾਓ। ਇਸ ਨੂੰ ਆਪਣੇ ਅੰਡਰਆਰਮ ''ਤੇ ਲਗਾ ਕੇ 15-20 ਮਿੰਟ ਤੱਕ ਮਾਲਿਸ਼ ਕਰੋ ਅਤੇ ਫਿਰ ਹਲਕੇ ਕੋਸੇ ਪਾਣੀ ਨਾਲ ਧੋ ਲਓ। ਇਨ੍ਹਾਂ ਦੋਵਾਂ ਚੀਜ਼ਾਂ ''ਚ ਬਲੀਚਿੰਗ ਦੇ ਗੁਣ ਹਨ, ਜੋ ਮਰੀ ਹੋਈ ਚਮੜੀ ਕੱਢ ਕੇ ਸਕਿੰਨ ਨੂੰ ਸਾਫ ਕਰ ਦੇਣਗੇ। 

ਸੰਤਰੇ ਦਾ ਛਿਲਦਾ ਅਤੇ ਗੁਲਾਬ ਜਲ—ਸੁੱਕੇ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ ਗੁਲਾਬਜਲ ਦੇ ਨਾਲ ਮਿਕਸ ਕਰਕੇ ਪੇਸਟ ਬਣਾ ਕੇ ਲਗਾਓ। ਫਿਰ ਇਸ ਦੀ 10 ਤੋਂ 15 ਮਿੰਟ ਤੱਕ ਮਾਲਿਸ਼ ਕਰੋ ਅਤੇ ਫਿਰ ਹਲਕੇ ਗਰਮ ਪਾਣੀ ਨਾਲ ਅੰਡਰਆਰਮ ਨੂੰ ਧੋ ਲਓ। 

ਬੇਕਿੰਗ ਸੋਡਾ ਅਤੇ ਪਾਣੀ—3 ਚਮਚ ਬੇਕਿੰਗ ਸੋਡੇ ''ਚ 1 ਚਮਚ ਪਾਣੀ ਮਿਲਾਓ। ਇਸ ਪੇਸਟ ਨੂੰ ਅੰਡਰਆਰਮ ''ਤੇ ਲਗਾਓ ਅਤੇ 20 ਮਿੰਟ ਤੱਕ ਛੱਡ ਦਿਓ। ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ। ਇਸ ਪੇਸਟ ਨੂੰ ਗਾੜਾ ਹੀ ਲਗਾਓ। ਇਸ ਨੂੰ ਹਫਤੇ ''ਚ ਦੋ ਵਾਰ ਲਗਾਓ ਤਾਂ ਹੀ ਅਸਰ ਦਿਖੇਗਾ

ਖੀਰਾ, ਹਲਦੀ ਅਤੇ ਨਿੰਬੂ—ਖੀਰੇ ਦਾ ਰਸ ਕੱਢ ਕੇ ਉਸ ''ਚ 1 ਚਮਚ ਨਿੰਬੂ ਦਾ ਰਸ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਪੇਸਟ ਬਣਾਓ। ਇਸ ਨੂੰ 20 ਤੋਂ 25 ਮਿੰਟ ਤੱਕ ਅੰਡਰਆਰਮ ''ਤੇ ਲਗਾ ਕੇ ਰੱਖਣ ਤੋਂ ਬਾਅਦ ਹਲਕੇ ਗਰਮ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਅੰਡਰਆਰਮ ਸਾਫ ਹੋ ਜਾਣਗੇ। 

ਦੁੱਧ, ਦਹੀਂ ਅਤੇ ਬੇਸਨ—2 ਚਮਚ ਦੁੱਧ ''ਚ 1 ਚਮਚ ਦਹੀਂ ਅਤੇ ਬੇਸਨ ਮਿਕਸ ਕਰਕੇ ਪੇਸਟ ਬਣਾ ਕੇ ਲਗਾਓ। ਫਿਰ ਇਸ 20 ਮਿੰਟ ਬਾਅਦ ਹਲਕੇ-ਹਲਕੇ ਹੱਥਾਂ ਨਾਲ ਮਾਲਿਸ਼ ਕਰ ਲਓ। ਇਸ ਪੇਸਟ ''ਚ ਵਿਟਾਮਿਨ ਅਤੇ ਫੈਟੀ ਐਸਿਡ ਹੁੰਦਾ ਹੈ ਜੋ ਕਿ ਡਾਰਕ ਅੰਡਰਆਰਮ ਨੂੰ ਲਾਈਟ ਕਰਨ ''ਚ ਮਦਦਗਾਰ ਹੁੰਦੇ ਹਨ।