ਲਸਣ ਤੇ ਸ਼ਹਿਦ ਦਾ ਮਿਸ਼ਰਣ ਦਿੰਦਾ ਹੈ ਇਨ੍ਹਾਂ ਬੀਮਾਰੀਆਂ ਤੋਂ ਨਿਜਾਤ

08/29/2019 5:53:56 PM

ਜਲੰਧਰ— ਭਾਰਤੀ ਰਸੋਈ 'ਚ ਮੌਜੂਦ ਲਸਣ ਇਕ ਅਜਿਹੀ ਚੀਜ਼ ਹੈ, ਜਿਸ ਦਾ ਲਾਭ ਕਿਸੇ ਔਸ਼ਧੀ ਨਾਲੋਂ ਘੱਟ ਨਹੀਂ ਹੈ | ਕੁਝ ਲੋਕ ਲਸਣ ਕੌੜਾ ਹੋਣ ਕਰਕੇ ਇਸ ਦੀ ਵਰਤੋਂ ਘੱਟ ਕਰਦੇ ਹਨ ਜਦਕਿ ਇਹ ਗੁਣਾਂ ਨਾਲ ਭਰਪੂਰ ਹੋਣ ਕਰਕੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ | ਐਂਟੀਆਕਸੀਡੈਂਟ ਅਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਲਸਣ ਸ਼ੂਗਰ, ਦਿਲ ਦੇ ਰੋਗ, ਪੇਟ ਦੇ ਰੋਗਾਂ ਤੋਂ ਬਚਾਉਣ ਅਤੇ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਇਹ ਵਾਲਾਂ ਨੂੰ ਸੰਘਣਾ ਅਤੇ ਮਜ਼ਬੂਤ ਬਣਾਉਂਦਾ ਹੈ | ਜੇਕਰ ਲਸਣ 'ਚ ਸ਼ਹਿਦ ਮਿਲਾ ਕੇ ਉਸ ਦਾ ਸੇਵਨ ਕੀਤਾ ਜਾਵੇ ਤਾਂ ਇਸ ਦਾ ਫਾਇਦੇ ਹੋਰ ਵੀ ਵੱਧ ਜਾਂਦੇ ਹਨ | ਅੱਜ ਅਸੀਂ ਤੁਹਾਨੂੰ ਲਸਣ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ | ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ | 


ਸਰਦੀ ਜ਼ੁਕਾਮ ਤੋਂ ਦੇਵੇ ਰਾਹਤ 
ਲਸਣ ਅਤੇ ਸ਼ਹਿਦ ਦਾ ਮਿਸ਼ਰਣ ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਣ 'ਚ ਵੀ ਬੇਹੱਦ ਲਾਭਦਾਇਕ ਹੁੰਦਾ ਹੈ | ਲਸਣ ਅਤੇ ਸ਼ਹਿਦ ਦਾ ਮਿਸ਼ਰਣ ਸਰੀਰ 'ਚ ਗਰਮੀ ਵਧਾਉਂਦਾ ਹੈ ਅਤੇ ਬੀਮਾਰੀਆਂ ਨੂੰ ਦੂਰ ਰੱਖਦਾ ਹੈ | 
ਇੰਮਿਊਨ ਸਿਸਟਮ ਨੂੰ ਕਰੇ ਮਜ਼ਬੂਤ 
ਲਸਣ ਅਤੇ ਸ਼ਹਿਦ ਦੇ ਘੋਲ ਨਾਲ ਇੰਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਇਸੇ ਕਰਕੇ ਸਰੀਰ ਮੌਸਮ ਦੀ ਮਾਰ ਤੋਂ ਬਚਿਆ ਰਹਿੰਦਾ ਹੈ | 


ਪੇਟ ਦੀ ਇਨਫੈਕਸ਼ਨ ਕਰੇ ਦੂਰ 
ਲਸਣ ਅਤੇ ਸ਼ਹਿਦ ਦਾ ਮਿਸ਼ਰਣ ਪੇਟ 'ਚ ਹੋਣ ਵਾਲੀ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ | ਜੇਕਰ ਕਿਸੇ ਨੂੰ ਵਾਰ-ਵਾਰ ਡਾਇਰੀਆ ਦੀ ਸਮੱਸਿਆ ਹੁੰਦੀ ਹੈ ਤਾਂ ਉਸ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ | ਇਸ ਨਾਲ ਪਾਚਨ ਤੰਤਰ ਦੁਰੱਸਤ ਹੁੰਦਾ ਹੈ | 


ਜ਼ਹਿਰੀਲੇ ਤੱਤਾਂ ਨੂੰ ਕੱਢੇ ਬਾਹਰ 
ਲਸਣ ਅਤੇ ਸ਼ਹਿਦ ਇਕ ਕੁਦਰਤੀ ਡੀਟਾਕਸ ਮਿਸ਼ਰਣ ਹੈ, ਜਿਸ ਨੂੰ ਖਾਣ ਨਾਲ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ | 
ਸਰੀਰ ਨੂੰ ਕਮਜ਼ੋਰ ਹੋਣ ਤੋਂ ਬਚਾਏ 
ਫੰਗਲ ਇਨਫੈਕਸ਼ਨ ਸਰੀਰ ਦੇ ਕਈ ਹਿੱਸਿਆਂ ਹਮਲਾ ਕਰਦੀ ਹੈ ਪਰ ਐਾਟੀਬੈਰਟੀਰੀਅਲ ਗੁਣਾਂ ਨਾਲ ਭਰਪੂਰ ਇਹ ਮਿਸ਼ਰਣ ਬੈਕਟੀਰੀਆ ਨੂੰ ਖਤਮ ਕਰਕੇ ਸਰੀਰ ਨੂੰ ਕਮਜ਼ੋਰ ਹੋਣ ਤੋਂ ਬਚਾਉਂਦਾ ਹੈ | 


ਗਲੇ ਦੀ ਖਾਰਸ਼ ਅਤੇ ਸੋਜ ਕਰੇ ਘੱਟ 
ਗਲੇ ਦੀ ਇਨਫੈਕਸ਼ਨ 'ਚ ਲਾਭਦਾਇਕ ਇਸ ਮਿਸ਼ਰਣ ਨੂੰ ਲੈਣ ਨਾਲ ਗਲੇ ਦੀ ਖਾਰਸ਼ ਦੂਰ ਹੁੰਦੀ ਹੈ | ਇਸ ਦੇ ਨਾਲ ਹੀ ਇਸ 'ਚ ਇੰਫਲੇਮੈਟਰੀ ਗੁਣ ਹੋਣ ਕਰਕੇ 'ਚ ਸਰੀਰ ਹੋਣ ਤੋਂ ਬਚਾਉਂਦਾ ਹੈ | 


ਕਬਜ਼ ਕਰੇ ਦੂਰ 
ਕਬਜ਼ ਤੋਂ ਛੁਟਕਾਰਾ ਪਾਉਣ ਦੇ ਲਈ ਲਸਣ ਬੇਹੱਦ ਲਾਹੇਵੰਦ ਹੁੰਦਾ ਹੈ | ਪਾਣੀ ਉਬਾਲ ਕੇ ਉਸ 'ਚ ਲਸਣ ਦੀਆਂ ਤੁਰੀਆਂ ਪਾ ਲਵੋ, ਫਿਰ ਇਸ ਪਾਣੀ ਦੀ ਵਰਤੋਂ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੋ | ਅਜਿਹਾ ਕਰਨ ਦੇ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ | 

shivani attri

This news is Content Editor shivani attri