ਫਰਿੱਜ ਦੇ ਪਾਣੀ ਨਾਲੋਂ ਸਿਹਤਮੰਦ ਹੈ ਮਟਕੇ ਦਾ ਪਾਣੀ

04/23/2018 3:46:43 PM

ਜਲੰਧਰ— ਪਾਣੀ ਦਾ ਸਾਡੇ ਜੀਵਨ 'ਚ ਕਾਫੀ ਮਹੱਤਵ ਹੈ। ਦਿਨ 'ਚ ਇਕ ਵਾਰ ਭੋਜਨ ਤੋਂ ਬਿਨ੍ਹਾਂ ਤੋਂ ਰਿਹਾ ਜਾਂ ਸਕਦਾ ਹੈ ਪਰ ਪਾਣੀ ਬਿਨ੍ਹਾਂ ਰਹਿਣਾ ਬਹੁਤ ਮੁਸ਼ਕਲ ਹੈ। ਅੱਜ-ਕੱਲ੍ਹ ਜ਼ਿਆਦਾਤਰ ਘਰਾਂ 'ਚ ਪਾਣੀ ਸਾਫ ਕਰਨ ਦੇ ਲਈ ਫਿਲਟਰ ਲੱਗੇ ਹੁੰਦੇ ਹਨ। ਗਰਮੀ ਦੇ ਮੌਸਮ 'ਚ ਪਾਣੀ ਠੰਡਾ ਕਰਨ ਦੇ ਲਈ ਫਰਿੱਜ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਫਰਿੱਜ ਦਾ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਜ਼ਿਆਦਾ ਠੰਡਾ ਪਾਣੀ ਪੀਣ ਨਾਲ ਗਲਾ ਖਰਾਬ ਹੋ ਜਾਂਦਾ ਹੈ ਤਾਂ ਅਜਿਹੀ ਹਾਲਤ 'ਚ ਫਰਿੱਜ ਦੀ ਜਗ੍ਹਾ ਮਟਕੇ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਇਸ 'ਚ ਪਾਣੀ ਰੱਖਣ ਨਾਲ ਠੰਡਾ ਵੀ ਹੋ ਜਾਵੇਗਾ ਅਤੇ ਫਿਲਟਰ ਕਰਨ ਦੀ ਜ਼ਰੂਰਤ ਵੀ ਨਹੀਂ ਪਵੇਗੀ। ਇਸ ਤੋਂ ਇਲਾਵਾ ਮਟਕੇ ਦਾ ਪਾਣੀ ਪੀਣ ਨਾ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ।
1. ਫਰਿੱਜ 'ਚ ਰੱਖੇ ਪਾਣੀ ਪੀਣ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਅਜਿਹੀ ਹਾਲਤ 'ਚ ਮਟਕੇ ਦਾ ਪਾਣੀ ਪੀਣਾ ਚਾਹੀਦਾ ਹੈ। ਇਸ 'ਚ ਪਾਣੀ ਠੰਡਾ ਵੀ ਰਹਿੰਦਾ ਹੈ ਅਤੇ ਸਰੀਰ ਨੂੰ ਕਈ ਫਾਇਦੇ ਵੀ ਹੁੰਦੇ ਹਨ।
2. ਫਰਿੱਜ 'ਚ ਪਾਣੀ ਰੱਖਣ ਲਈ ਪਲਾਸਟਿਕ ਦੀ ਬੋਤਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਪਲਾਸਟਿਕ ਦੀ ਅਸ਼ੁੱਧੀਆਂ ਪਾਣੀ 'ਚ ਇੱਕਠੀਆਂ ਹੋ ਜਾਂਦੀਆਂ ਹਨ, ਜਿਸ ਨਾਲ ਕੀ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਤੋਂ ਬਚਣ ਦੇ ਲਈ ਮਿੱਟੀ ਦੇ ਘੜੇ ਦਾ ਇਸਤੇਮਾਲ ਹੀ ਕਰਨਾ ਬਿਹਤਰ ਹੋਵੇਗਾ।
3. ਪੁਰਾਣੇ ਸਮੇਂ 'ਚ ਪਾਣੀ ਨੂੰ ਸਾਫ ਕਰਨ ਦੇ ਲਈ ਫਿਲਟਰ ਨਹੀਂ ਹੁੰਦੇ ਸੀ ਲੋਕ ਜ਼ਿਆਦਾਤਰ ਘੜਿਆਂ 'ਚ ਹੀ ਪਾਣੀ ਰੱਖਦੇ ਸੀ। ਇਸ ਨਾਲ ਪਾਣੀ ਸਾਫ ਵੀ ਹੋ ਜਾਂਦਾ ਸੀ ਅਤੇ ਠੰਡਾ ਵੀ। ਮਿੱਟੀ 'ਚ ਕਈ ਰੋਗਾਂ ਨਾਲ ਲੜਣ ਦੀ ਸ਼ਕਤੀ ਹੁੰਦੀ ਹੈ। ਇਸ ਲਈ ਘੜੇ 'ਚ ਰੱਖਿਆ ਪਾਣੀ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
4. ਕਈ ਲੋਕ ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਗਰਮੀਆਂ 'ਚ ਫਰਿੱਜ 'ਚ ਰੱਖਿਆ ਪਾਣੀ ਜ਼ਿਆਦਾ ਠੰਡਾ ਹੁੰਦਾ ਹੈ। ਇਸ ਨੂੰ ਪੀਣ ਨਾਲ ਪੇਟ ਦੀ ਪਾਚਣ ਸ਼ਕਤੀ ਖਰਾਬ ਹੋ ਜਾਂਦੀ ਹੈ। ਇਸ ਲਈ ਮਿੱਟੀ ਦੇ ਘੜੇ 'ਚ ਰੱਖੇ ਪਾਣੀ ਦੀ ਹੀ ਇਸਤੇਮਾਲ ਕਰੋ।