ਫ੍ਰੈਂਚ ਫ੍ਰਾਈਸ ਖਾਣ ਨਾਲ ਸਰੀਰ ਨੂੰ ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ

07/27/2017 2:48:49 PM

ਨਵੀਂ ਦਿੱਲੀ— ਫ੍ਰੈਂਚ ਫ੍ਰਾਈਸ ਦਾ ਨਾਂ ਸੁਣਦੇ ਹੀ ਲੋਕਾਂ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ ਵਿਕੈਂਡ 'ਤੇ ਜਾਂ ਮੂਵੀ ਦੇਖਦੇ ਸਮੇਂ ਹਰ ਕੋਈ ਫੈਂ੍ਰਚ ਫ੍ਰਾਈਸ ਖਾਣਾ ਪਸੰਦ ਕਰਦਾ ਹੈ। ਕੁਝ ਥਾਂਵਾਂ 'ਤੇ ਇਸ ਨੂੰ ਫਿੰਗਰ ਚਿਪਸ ਜਾਂ ਫ੍ਰਾਈਟਸ ਵੀ ਕਹਿੰਦੇ ਹਨ। ਇੱਥੇ ਹੀ ਨਹੀਂ ਬਲਕਿ ਵਿਦੇਸ਼ਾ ਵਿਚ ਵੀ ਇਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਇਹ ਸੱਭ ਦਾ ਮਨਪਸੰਦ ਫੂਡ ਬਣ ਗਿਆ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਫੈਂ੍ਰਚ ਫ੍ਰਾਈਜ਼ ਖਾਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਨੂੰ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਲੈ ਕੇ ਦਿਲ ਦੇ ਰੋਗ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਫੈਂ੍ਰਚ ਫਰਾਈਸ ਖਾਣ ਨਾਲ ਕਈ ਤਰ੍ਹਾਂ ਦੀਆਂ ਜਾਨਲੇਵਾ ਬੀਮਾਰੀਆਂ ਹੋ ਸਕਦੀਆਂ ਹਨ।
1. ਬਲੱਡ ਪ੍ਰੈਸ਼ਰ 
ਤਲੇ ਹੋਏ ਆਲੂ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਸੱਭ ਤੋਂ ਜ਼ਿਆਦਾ ਹੁੰਦਾ ਹੈ। ਆਲੂ ਨੂੰ ਤਲਣ ਦੇ ਬਾਅਦ ਇਸ ਨੂੰ ਪਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਤਲਿਆ ਹੋਇਆ ਆਲੂ ਖਾਣ ਨਾਲ ਸਰੀਰ ਵਿਚ ਬਲੱਡ ਪ੍ਰੈਸ਼ਰ ਦੀ ਮਾਤਰਾ ਵਧ ਜਾਂਦੀ ਹੈ , ਜਿਸ ਨਾਲ ਡਾਈਬੀਟੀਜ਼ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਨੂੰ ਖਾਣ ਨਾਲ ਬੀਮਾਰੀਆਂ ਦਾ ਖਤਰਾ 17 % ਵਧ ਜਾਂਦਾ ਹੈ।
2. ਭਾਰ ਵਧਣਾ
ਘੱਟ ਗੈਸ 'ਤੇ ਫ੍ਰਾਈਜ ਵਿਚ ਕਰੀਬ 542 ਕੈਲਰੀਜ ਹੁੰਦੀ ਹੈ। ਆਲੂ ਨੂੰ ਫ੍ਰਾਈ ਕਰਨ ਦੇ ਬਾਅਦ ਇਸਦੇ ਸਾਰੀ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ। ਜਿਸ ਨਾਲ ਇਸ ਵਿਚ ਫੈਟ, ਸਟਾਰਚ ਅਤੇ ਤੇਲ ਦੀ ਮਾਤਰਾ ਵੀ ਬਹੁਤ ਵਧ ਜਾਂਦੀ ਹੈ ਅਤੇ ਰੋਜ਼ਾਨਾ ਇਸ ਦੀ ਵਰਤੋਂ ਨਾਲ ਭਾਰ ਵਧਣ ਲੱਗਦਾ ਹੈ।
3. ਸਿਹਤ ਨੂੰ ਖਤਰਾ
ਮੈਕਡੋਨਾਲਡ ਹੋਵੇ ਜਾਂ ਫਿਰ ਮੋਲ ਹਰ ਕੋਈ ਬਰਗਰ ਦੇ ਨਾਲ ਫੈਂ੍ਰਚ ਫ੍ਰਾਈਜ ਹੀ ਪਸੰਦ ਕਰਦਾ ਹੈ। ਇਕ ਸ਼ੋਧ ਵਿਚ ਇਹ ਸਾਹਮਣੇ ਆਇਆ ਹੈ ਕਿ ਫ੍ਰੈਂਤ ਫ੍ਰਾਈਸ ਖਾਣ ਨਾਲ ਸਿਹਤ ਨੂੰ ਜਾਨ ਦਾ ਖਤਰਾ ਹੋ ਸਕਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਮੌਜੂਦ ਹੁੰਦਾ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। 
4. ਕੈਂਸਰ 
ਲੱਗਭਗ 8 ਸਾਲ ਦੀ ਰਿਸਰਚ ਦੇ ਬਾਅਦ ਇਹ ਨਤੀਜ਼ਾ ਨਿਕਲਿਆ ਹੈ ਕਿ ਫੈਂ੍ਰਚ ਫਰਾਈਸ ਵਿਚ ਮੌਜੂਦ ਐਕ੍ਰਿਲਾਮਾਈਡ ਕੈਮੀਕਲ ਹੀ ਸੱਭ ਤੋਂ ਜ਼ਿਆਦਾ ਹਾਨੀਕਾਰਕ ਹੁੰਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ। ਇਸ ਦਾ ਸੱਭ ਤੋਂ ਜ਼ਿਆਦਾ ਅਸਰ 3 ਤੋਂ 5 ਸਾਲ ਦੇ ਬੱਚਿਆਂ 'ਤੇ ਪੈਂਦਾ ਹੈ। 
5. ਦਿਲ ਦਾ ਰੋਗ
ਬੇਕਡ, ਤਲੇ ਹੋਏ ਜਾਂ ਮਸਾਲੇ ਵਾਲੇ ਆਲੂਆਂ ਨੂੰ ਚਾਰ ਹਫਤੇ ਤੋਂ ਜ਼ਿਆਦਾ ਖਾਣ ਨਾਲ ਦਿਲ ਦੇ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਮਰਦ ਅਤੇ ਔਰਤ ਦੋਹੇ ਹੀ ਸਮਾਨ ਰੂਪ ਨਾਲ ਬੀਮਾਰੀਆਂ ਦਾ ਖਤਰਾ ਹੁੰਦਾ ਹੈ।