ਦੁੱਧ ਦੇ ਨਾਲ ਭੁੱਲ ਕੇ ਵੀ ਨਾ ਖਾਓ ''ਕਟਹਲ'' ਸਣੇ ਇਹ ਚੀਜ਼ਾਂ, ਹੋਵੇਗਾ ਸਿਹਤ ਨੂੰ ਨੁਕਸਾਨ

11/12/2022 12:23:27 PM

ਨਵੀਂ ਦਿੱਲੀ- ਦੁੱਧ ਮਨੁੱਖੀ ਸਰੀਰ ਲਈ ਕਿੰਨਾ ਜ਼ਰੂਰੀ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਇਸ 'ਚ ਕੈਲਸ਼ੀਅਮ ਤੋਂ ਲੈ ਕੇ ਸਿਹਤ ਲਈ ਹੋਰ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਸ ਕਾਰਨ ਇਸ ਨੂੰ ਕੰਪਲੀਟ ਮੀਲ ਵੀ ਕਿਹਾ ਜਾਂਦਾ ਹੈ। ਪਰ ਆਯੁਰਵੈਦ ਅਨੁਸਾਰ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ, ਪਾਚਨ ਕਿਰਿਆ ਨਾਲ ਜੁੜੀਆਂ ਸਮੱਸਿਆਵਾਂ ਅਤੇ ਪਿੱਤੇ ਦੋਸ਼ ਵਧਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ 5 ਚੀਜ਼ਾਂ ਬਾਰੇ।
ਮੱਛੀ
ਉਂਝ ਤਾਂ ਮੱਛੀ ਖਾਣ ਦੇ ਬਹੁਤ ਸਾਰੇ ਫ਼ਾਇਦੇ ਹਨ। ਵਾਲਾਂ ਤੋਂ ਲੈ ਕੇ ਚਮੜੀ ਤੱਕ ਇਸ ਨਾਲ ਠੀਕ  ਰਹਿੰਦੀ ਹੈ। ਪਰ ਦੁੱਧ ਦੇ ਨਾਲ ਕਦੇ ਵੀ ਮੱਛੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਫੂਡ ਪੁਆਇਜ਼ਨਿੰਗ ਅਤੇ ਢਿੱਡ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਚਮੜੀ 'ਤੇ ਚਿੱਟੇ ਧੱਬਿਆਂ ਦੀ ਸਮੱਸਿਆ ਨਾਲ ਵੀ ਜੂਝਣਾ ਪੈਂਦਾ ਹੈ। ਹਾਲਾਂਕਿ ਦੁੱਧ ਤੋਂ ਬਾਅਦ ਮੱਛੀ ਦੇ ਸੇਵਨ ਬਾਰੇ ਫਿਲਹਾਲ ਕੋਈ ਵਿਗਿਆਨਕ ਕਾਰਨ ਸਾਹਮਣੇ ਨਹੀਂ ਆਇਆ ਹੈ।

PunjabKesari
ਖੱਟੇ ਫਲ ਅਤੇ ਦੁੱਧ
ਖੱਟੇ ਫਲਾਂ ਦੇ ਨਾਲ ਦੁੱਧ ਦਾ ਸੇਵਨ ਵੀ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ। ਇਸ ਨਾਲ ਉਲਟੀਆਂ ਵੀ ਹੋ ਸਕਦੀਆਂ ਹਨ। ਜੇਕਰ ਤੁਸੀਂ ਖੱਟੇ ਫਲ ਖਾ ਰਹੇ ਹੋ ਤਾਂ ਦੋ ਘੰਟੇ ਬਾਅਦ ਹੀ ਦੁੱਧ ਦਾ ਸੇਵਨ ਕਰੋ।
ਦੁੱਧ ਅਤੇ ਉੜਦ ਦੀ ਦਾਲ
ਜੇਕਰ ਤੁਸੀਂ ਉੜਦ ਦੀ ਦਾਲ ਨੂੰ ਦੁੱਧ ਦੇ ਨਾਲ ਜਾਂ ਥੋੜ੍ਹੇ ਸਮੇਂ 'ਤੇ ਖਾਧਾ ਹੈ ਤਾਂ ਇਹ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਤੁਹਾਨੂੰ ਉਲਟੀ ਆਉਣਾ, ਸਰੀਰ 'ਚ ਭਾਰੀਪਨ ਮਹਿਸੂਸ ਹੋਣਾ, ਢਿੱਡ 'ਚ ਦਰਦ, ਜੀਅ ਮਚਲਾਉਣਾ ਅਤੇ ਪਾਚਨ ਤੰਤਰ ਦੀ ਗੜਬੜੀ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈ ਸਕਦਾ ਹੈ। ਉੜਦ ਦੀ ਦਾਲ ਖਾਣ ਦੇ 2 ਘੰਟੇ ਬਾਅਦ ਹੀ ਦੁੱਧ ਦਾ ਸੇਵਨ ਕਰੋ।

PunjabKesari
ਦਹੀਂ ਅਤੇ ਦੁੱਧ
ਦਹੀਂ ਅਤੇ ਦੁੱਧ ਦੋਵੇਂ ਹੀ ਸਿਹਤ ਨੂੰ ਠੀਕ ਰੱਖਣ ਦੇ ਮਾਹਰ ਹਨ। ਪਰ ਇਨ੍ਹਾਂ ਦਾ ਇਕੱਠੇ ਸੇਵਨ ਨਾ ਹੀ ਕਰੋ ਤਾਂ ਬਿਹਤਰ ਹੋਵੇਗਾ। ਜੇਕਰ ਦੋਵਾਂ ਦਾ ਇਕੱਠੇ ਜਾਂ ਤੁਰੰਤ ਬਾਅਦ ਸੇਵਨ ਕੀਤਾ ਜਾਵੇ ਤਾਂ ਪਾਚਨ ਤੰਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਤੁਹਾਨੂੰ ਉਲਟੀ, ਢਿੱਡ ਦਰਦ ਵਰਗੀਆਂ ਸਮੱਸਿਆਵਾਂ ਨਾਲ ਜੂਝਣਾ ਪਵੇਗਾ।
ਕਟਹਲ ਤੋਂ ਰਹੋ ਦੂਰ 
ਜੇਕਰ ਤੁਸੀਂ ਦੁੱਧ ਤੋਂ ਬਾਅਦ ਕਟਹਲ ਦਾ ਸੇਵਨ ਕਰਦੇ ਹੋ ਤਾਂ ਵੀ ਸਰੀਰ ਨੂੰ ਨੁਕਸਾਨ ਹੋਵੇਗਾ। ਤੁਹਾਨੂੰ ਢਿੱਡ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਦੁੱਧ ਪੀਣ ਦੇ ਤੁਰੰਤ ਬਾਅਦ ਕਟਹਲ ਦਾ ਸੇਵਨ ਕਰਨ ਨਾਲ ਸੋਰਾਇਸਿਸ, ਖਾਰਸ਼ ਅਤੇ ਚਮੜੀ ਦੇ ਧੱਫੜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਪਾਚਨ ਪ੍ਰਣਾਲੀ ਵੀ ਖਰਾਬ ਹੋ ਸਕਦੀ ਹੈ।


Aarti dhillon

Content Editor

Related News