ਸਰਦੀਆਂ ''ਚ ਅਪਣਾਓ ਇਹ ਘਰੇਲੂ ਨੁਸਖੇ, ਦਰਦ ਅਤੇ ਸੋਜ ਦੀ ਸਮੱਸਿਆ ਹੋਵੇਗੀ ਜੜ੍ਹੋਂ ਖਤਮ

10/31/2020 4:28:34 PM

ਜਲੰਧਰ: ਸਰਦੀਆਂ ਦਾ ਮੌਸਮ ਆਉਂਦੇ ਹੀ ਠੰਡੀ ਹਵਾ ਚੱਲਣ ਕਾਰਨ ਸਰਦੀ-ਜ਼ੁਕਾਮ ਦੇ ਨਾਲ ਸਰੀਰ 'ਚ ਦਰਦ ਦੀ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਸਰੀਰ 'ਚ ਆਕੜ ਅਤੇ ਸੋਜ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਸਲ 'ਚ ਮੌਸਮ ਬਦਲਾਅ ਦੇ ਨਾਲ ਗਲਤ ਤਰੀਕੇ ਨਾਲ ਘੰਟਿਆਂ ਤੱਕ ਬੈਠਣ ਨਾਲ ਵੀ ਦਰਦ ਵਧਣ ਲੱਗਦਾ ਹੈ। ਅਜਿਹੇ 'ਚ ਬਹੁਤ ਸਾਰੇ ਲੋਕ ਇਸ ਤੋਂ ਰਾਹਤ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਣ ਲੱਗਦੇ ਹਨ। ਪਰ ਇਸ ਲਈ ਆਪਣੀ ਡੇਲੀ ਰੂਟੀਨ 'ਚ ਬਦਲਾਅ ਲਿਆਉਣ ਦੇ ਕੁੱਝ ਘਰੇਲੂ ਚੀਜ਼ਾਂ ਨੂੰ ਅਪਣਾ ਕੇ ਬਚਿਆ ਜਾ ਸਕਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਦੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਸਰੀਰ 'ਚ ਹੋਣ ਵਾਲੀ ਦਰਦ ਅਤੇ ਸੋਜ ਤੋਂ ਛੁਟਕਾਰਾ ਪਾ ਸਕਦੇ ਹੋ।

ਇਹ ਵੀ ਪੜੋ:ਪਿਆਜ਼ ਤੋਂ ਬਾਅਦ ਆਲੂ ਨੇ ਵਿਗਾੜਿਆ ਰਸੋਈ ਦਾ ਬਜਟ, ਕੀਮਤ ਨੇ ਤੋੜਿਆ ਇਕ ਦਹਾਕੇ ਦਾ ਰਿਕਾਰਡ


ਲੈਵੇਂਡਰ ਆਇਲ
ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਦਰਦ ਅਤੇ ਸੋਜ ਨੂੰ ਘੱਟ ਕਰਨ 'ਚ ਫ਼ਾਇਦੇਮੰਦ ਹੁੰਦੇ ਹਨ। ਇਸ ਲਈ ਪਾਣੀ 'ਚ ਲੈਵੇਂਡਰ ਆਇਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਨਹਾਓ। ਇਸ ਨਾਲ ਜੋੜਾਂ ਅਤੇ ਮੋਢਿਆਂ ਦੇ ਦਰਦ ਤੋਂ ਛੁਟਕਾਰਾ ਮਿਲੇਗਾ। ਨਾਲ ਹੀ ਥਕਾਵਟ ਘੱਟ ਹੋ ਕੇ ਦਿਨ ਭਰ ਫਰੈੱਸ਼ ਫੀਲ ਹੋਵੇਗਾ। ਤੁਸੀਂ ਚਾਹੇ ਤਾਂ ਸੌਣ ਤੋਂ ਪਹਿਲਾ ਇਸ ਨਾਲ ਪ੍ਰਭਾਵਿਤ ਜਗ੍ਹਾ ਦੀ ਮਾਲਿਸ਼ ਵੀ ਕਰ ਸਕਦੇ ਹੋ।  


ਹਲਦੀ ਵਾਲਾ ਦੁੱਧ
ਪੋਸ਼ਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹਲਦੀ ਔਸ਼ਦੀ ਗੁਣਾਂ ਵਾਲੀ ਮੰਨੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਇਮਿਊਨ ਸਿਸਟਮ ਮਜ਼ਬੂਤ ਹੋਣ ਦੇ ਨਾਲ ਦਰਦ ਅਤੇ ਸੋਜ ਘੱਟ ਹੋਣ 'ਚ ਮਦਦ ਮਿਲਦੀ ਹੈ। 1 ਕੱਪ ਗਰਮ ਦੁੱਧ 'ਚ 1/4 ਛੋਟਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨਿਯਮਿਤ ਰੂਪ ਨਾਲ ਇਸ ਦੁੱਧ ਦੀ ਵਰਤੋਂ ਕਰਨ ਨਾਲ ਛੇਤੀ ਹੀ ਆਰਾਮ ਮਿਲਦਾ ਹੈ।

ਇਹ ਵੀ ਪੜੋ:ਸਰੀਰ ਲਈ ਲਾਹੇਵੰਦ ਹੈ ਕੜ੍ਹੀ ਪੱਤਾ, ਜਾਣੋ ਹੋਰ ਵੀ ਫ਼ਾਇਦੇ

ਅਦਰਕ
ਅਦਰਕ 'ਚ ਐਂਟੀ-ਆਕਸੀਡੈਂਟ, ਐਂਟੀ ਇੰਫਲੈਮੈਂਟਰੀ, ਐਂਟੀ-ਵਾਇਰਸ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਦਰਦ ਅਤੇ ਸੋਜ ਦੀ ਪ੍ਰੇਸ਼ਾਨੀ ਤੋਂ ਤੁਰੰਤ ਹੀ ਰਾਹਤ ਮਿਲਦੀ ਹੈ। ਇਸ ਲਈ ਤੁਸੀਂ 1 ਕੱਪ ਪਾਣੀ 'ਚ ਅਦਰਕ ਉਬਾਲ ਦੇ ਇਸ ਦਾ ਕਾੜਾ ਬਣਾ ਕੇ ਪੀ ਸਕਦੇ ਹੋ। ਨਹੀਂ ਤਾਂ ਰੋਜ਼ਾਨਾ ਦੀ ਚਾਹ 'ਚ 1 ਟੁੱਕੜਾ ਅਦਰਕ ਪਾ ਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਨਾਲ ਦਰਦ ਤੋਂ ਆਰਾਮ ਮਿਲਣ ਦੇ ਨਾਲ ਇਮਿਊਨਿਟੀ ਸਟਰਾਂਗ ਹੋਣ 'ਚ ਮਦਦ ਮਿਲੇਗੀ। 


ਸੇਂਧਾ ਨਮਕ
ਸੇਂਧਾ ਨਮਕ 'ਚ ਸਾਰੇ ਜ਼ਰੂਰੀ ਵਿਟਾਮਿਨਸ ਅਤੇ ਮਿਨਰਲਸ ਹੁੰਦੇ ਹਨ। ਇਸ 'ਚ ਮੌਜੂਦ ਮੈਗਨੀਸ਼ੀਅਨ ਸਲਫੇਟ ਦੇ ਤੱਤ ਸਰੀਰ 'ਚ ਦਰਦ ਅਤੇ ਸੋਜ ਦੀ ਸਮੱਸਿਆ ਨੂੰ ਘੱਟ ਫ਼ਾਇਦੇਮੰਦ ਹੁੰਦਾ ਹੈ। ਅਜਿਹੇ 'ਚ ਸੋਜ ਅਤੇ ਦਰਦ ਵਾਲੀ ਥਾਂ 'ਤੇ ਨਮਕ ਦਾ ਸੇਕ ਕਰਨ ਨਾਲ ਆਰਾਮ ਮਿਲਦਾ ਹੈ। ਇਸ ਦੇ ਇਲਾਵਾ ਟੱਬ 'ਚ ਗਰਮ ਪਾਣੀ ਅਤੇ 1 ਚਮਚ ਨਮਕ ਮਿਲਾ ਕੇ ਉਸ 'ਚ ਹੱਥਾਂ-ਪੈਰਾਂ ਨੂੰ ਡੁਬਾਉਣ ਨਾਲ ਵੀ ਰਾਹਤ ਮਿਲਦੀ ਹੈ।

Aarti dhillon

This news is Content Editor Aarti dhillon