ਇਨ੍ਹਾਂ ਭੋਜਨਾਂ ਨੂੰ ਖਾਣ ''ਤੇ ਜਾ ਸਕਦੀ ਹੈ ਜਾਨ, ਫਿਰ ਵੀ ਖਾਂਦੇ ਹਨ ਲੋਕ

Wednesday, May 31, 2017 - 01:34 PM (IST)

ਜਲੰਧਰ— ਦੁਨੀਆ ਭਰ ''ਚ ਲੋਕ ਸੁਆਦ ਲਈ ਕਈ ਤਰ੍ਹਾਂ ਦੇ ਭੋਜਨ ਖਾਂਦੇ ਹਨ। ਹਰ ਦੇਸ਼ ਦੇ ਖਾਣੇ ਦਾ ਆਪਣਾ ਵੱਖਰਾ ਸੁਆਦ ਹੁੰਦਾ ਹੈ। ਕੁਝ ਲੋਕ ਸਾਦਾ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਮਸਾਲੇਦਾਰ, ਚਟਪਟਾ ਅਤੇ ਮਾਸਾਹਾਰੀ ਖਾਣਾ ਖਾਣ ਦੇ ਸ਼ੌਕੀਨ ਹੁੰਦੇ ਹਨ। ਜਿੱਥੇ ਕੁਝ ਭੋਜਨ ਸਿਹਤ ਨੂੰ ਚੰਗਾ ਬਣਾਈ ਰੱਖਦੇ ਹਨ, ਉੱਥੇ ਕੁਝ ਭੋਜਨ ਸਿਹਤ ਨੂੰ ਖਰਾਬ ਵੀ ਕਰ ਸਕਦੇ ਹਨ ਪਰ ਸੁਆਦ ਦੇ ਚੱਕਰ ''ਚ ਫਿਰ ਵੀ ਲੋਕ ਇਨ੍ਹਾਂ ਨੂੰ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਖਤਰਨਾਕ ਭੋਜਨਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
1. ਏਕੀ

PunjabKesari
ਇਹ ਇਕ ਤਰ੍ਹਾਂ ਦਾ ਫਲ ਹੈ ਜੋ ਉੱਚੇ ਰੁੱਖਾਂ ''ਤੇ ਉੱਗਦਾ ਹੈ। ਦੇਖਣ ''ਚ ਇਹ ਬਹੁਤ ਖੂਬਸੂਰਤ ਹੁੰਦਾ ਹੈ ਪਰ ਜੇ ਇਸ ਨੂੰ ਬਿਨਾ ਪਕਾਏ ਖਾਧਾ ਜਾਵੇ ਤਾਂ ਇਹ ਜ਼ਹਿਰ ਸਮਾਨ ਹੈ। ਜੈਮੇਕਾ ਦੇ ਲੋਕ ਇਸ ਨੂੰ ਬਹੁਤ ਚਾਅ ਨਾਲ ਖਾਂਦੇ ਹਨ ਪਰ ਪਕਾ ਕੇ।
2. ਰੌਅ ਕਾਜੂ

PunjabKesari
ਸੁੱਕੇ ਮੇਵਿਆਂ ''ਚ ਸਭ ਤੋਂ ਜ਼ਿਆਦਾ ਸੁਆਦੀ ਕਾਜੂ ਹੁੰਦਾ ਹੈ ਅਤੇ ਇਸ ਨੂੰ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਇਸ ਨੂੰ ਸਿੱਧਾ ਰੁੱਖ ਤੋਂ ਤੋੜ ਕੇ ਨਹੀਂ ਖਾਧਾ ਜਾ ਸਕਦਾ। ਰੁੱਖ ''ਤੇ ਲਗੇ ਕੱਚੇ ਕਾਜੂ ਅਤੇ ਇਸ ਦੇ ਥੱਲ੍ਹੇ ਲੱਗੇ ਫਲ ਦੇਖਣ ''ਚ ਖੂਬਸੂਰਤ ਲੱਗਦੇ ਹਨ ਪਰ ਖਾਣ ਦੇ ਲਾਇਕ ਨਹੀਂ ਹੁੰਦੇ। ਇਨ੍ਹਾਂ ਨੂੰ ਖਾਣ ਲਾਇਕ ਬਣਾਉਣ ਲਈ ਲੰਬੀ ਪ੍ਰਕ੍ਰਿਆ ਵਰਤਣੀ ਪੈਂਦੀ ਹੈ।
3. ਜੰਗਲੀ ਮਸ਼ਰੂ

PunjabKesari
ਮਸ਼ਰੂਮ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਇਸ ਦੀ ਵਰਤੋਂ ਪਾਸਤਾ ਅਤੇ ਨੂਡਲਸ ਬਣਾਉਣ ''ਚ ਕੀਤੀ ਜਾਂਦੀ ਹੈ। ਕੁਝ ਜੰਗਲੀ ਮਸ਼ਰੂਮ ਅਜਿਹੀਆਂ ਵੀ ਹੁੰਦੀਆਂ ਹਨ ਜੋ ਖਾਣ ਲਾਇਕ ਨਹੀਂ ਹੁੰਦੀਆਂ। ਇਸ ਦੇ ਜ਼ਹਿਰੀਲੇ ਤੱਤ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।
4. ਅਫਰੀਕਨ ਬੁਲਫਰੋਗ

PunjabKesari
ਇਹ ਇਕ ਤਰ੍ਹਾਂ ਦਾ ਡੱਡੂ ਹੁੰਦਾ ਹੈ ਜੋ ਬਹੁਤ ਜ਼ਹਿਰੀਲਾ ਹੁੰਦਾ ਹੈ। ਇਸ ਦੇ ਬਾਵਜੂਦ ਵੀ ਇਹ ਡੱਡੂ ਅਫਰੀਕਨ ਲੋਕਾਂ ਦੀ ਖਾਸ ਪਸੰਦ ਹੈ। ਇਸ ਨੂੰ ਪਕਾਉਣ ''ਚ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ।
5. ਫੁਗੂ

PunjabKesari
ਦੁਨੀਆ ਦੀ ਸਭ ਤੋਂ ਜ਼ਹਿਰੀਲੀ ਮੱਛੀ ਫੁਗੂ ਹੈ। ਇਸ ਦੇ ਸੁਆਦ ਨੂੰ ਚੱਖਣ ਲਈ ਜਾਪਾਨੀ ਲੋਕ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ। ਸਿਰਫ ਜਾਪਾਨ ਦੇ ਸ਼ੈਫ ਹੀ ਇਸ ਮੱਛੀ ਦੀ ਗ੍ਰੰਥੀ ''ਚੋਂ ਜ਼ਹਿਰ ਕੱਢਣ ਦਾ ਗੁਣ ਜਾਣਦੇ ਹਨ। ਉਂਝ ਤਾਂ ਬਹੁਤ ਸਾਰੀਆਂ ਥਾਵਾਂ ''ਤੇ ਇਸ ਨੂੰ ਭੋਜਨ ''ਚ ਸ਼ਾਮਲ ਕਰਨ ''ਤੇ ਪਾਬੰਦੀ ਹੈ ਪਰ ਜਾਪਾਨ ''ਚ ਬਹੁਤ ਅਨੁਭਵੀ ਸ਼ੈਫ ਨੂੰ ਹੀ ਇਹ ਮੱਛੀ ਪਕਾਉਣ ਦੀ ਇਜਾਜਤ ਹੈ।
6. ਕਸਾਵਾ

PunjabKesari
ਅਫਰੀਕਾ ਅਤੇ ਦੱਖਣੀ ਅਮਰੀਕਾ ''ਚ ਖਾਧੀ ਜਾਣ ਵਾਲੀ ਇਸ ਡਿਸ਼ ਨੂੰ ਪਕਾਉਣ ''ਚ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਜੇ ਇਸ ਨੂੰ ਠੀਕ ਢੰਗ ਨਾਲ ਸਾਫ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦੀ ਹੈ।


Related News