ਰਸੋਈ ''ਚ ਚੁੱਪ-ਚਾਪ ਪਿਆ ਰਹਿਣ ਵਾਲਾ ਤੇਜ-ਪੱਤਾ ਵੀ ਕਰ ਸਕਦਾ ਹੈ ਬਹੁਤ ਕਮਾਲ

07/22/2016 1:21:25 PM

ਨਵੀਂ ਦਿੱਲੀ — ਤੇਜ-ਪੱਤਾ ਘਰ ''ਚ ਬਹੁਤ ਘੱਟ ਇਸਤੇਮਾਲ ਹੁੰਦਾ ਹੈ। ਪਰ ਫਿਰ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕਈ ਰੋਗਾਂ ਨੂੰ ਠੀਕ ਕਰ ਸਕਦਾ ਹੈ। ਇਸਨੂੰ ਤਾਜ਼ਾ ਜਾਂ ਸੁੱਕਾ ਵੀ ਇਸਤੇਮਾਲ ਕਰ ਸਕਦੇ ਹੋ।
1. ਤੇਜ-ਪੱਤਾ ''ਕਲੈਸਟਰੌਲ'' ਅਤੇ ''ਗਲੂਕੋਜ਼'' ਦੇ ਪੱਧਰ ਨੂੰ ਬਰਾਬਰ ਕਰਦਾ ਹੈ। 
2. ਸ਼ੂਗਰ ਟਾਈਪ-2 ''ਚ ਜੇਕਰ ਪੱਤਾ ਖਾਇਆ ਜਾਏ ਤਾਂ ਸ਼ੂਗਰ ਦੇ ਮਰੀਜਾਂ ਨੂੰ ਇਸ ਦਾ ਫਾਇਦਾ ਹੁੰਦਾ ਹੈ।
3. ਸਰਦੀ ਅਤੇ ਜ਼ੁਕਾਮ ਦੇ ਇਲਾਜ ਲਈ 3-4 ਪੱਤੇ ਤੇਜ-ਪੱਤਾ ਨੂੰ ਗਰਮ ਪਾਣੀ ''ਚ ਉਬਾਲੋ ਅਤੇ 10 ਮਿੰਟ ਤੱਕ ਭਾਫ ਦਿਓ। ਇਸ ਤੋਂ ਬਾਅਦ ਇਸੇ ਗਰਮ ਪਾਣੀ ''ਚ ਇਕ ਕੱਪੜਾ ਭਿਓ ਕੇ ਇਸ ਕੱਪੜੇ ਨੂੰ ਛਾਤੀ ''ਤੇ ਰੱਖੋ। ਇਸ ਨਾਲ ਜ਼ੁਕਾਮ ਅਤੇ ਛਾਤੀ ਦੀ ਜਕੜਨ ਘੱਟ ਹੋ ਜਾਵੇਗੀ।
4. ਇਸ ਦਾ ਪਾਣੀ ਸਰਦੀ-ਜ਼ੁਕਾਮ ਨਾਲ ਹੋਏ,ਬੁਖਾਰ ਲਈ ਅਸਰਦਾਰ ਹੈ।
5. ਤੇਜ-ਪੱਤੇ ਦਾ ਤੇਲ ਕਿਸੇ ਵੀ ਤਰ੍ਹਾਂ ਦੇ ਦਰਦ ਲਈ ਵਧੀਆ ਹੈ। ''ਮਾਈਗ੍ਰੇਨ'' ਜਾਂ ਸਿਰਦਰਦ ਲਈ ਫਾਇਦੇਮੰਦ ਹੈ।
6. ਮਾਸਿਕ ਧਰਮ ਨਾਲ ਜੁੜੀਆਂ ਪਰੇਸ਼ਾਨੀਆਂ ਨੂੰ ਘੱਟ ਕਰਦਾ ਹੈ। ਇਸ ਨੂੰ ਸਿੱਧਾ ਖਾਣ ਨਾਲ ''ਵੈਜਾਇਨਾ'' ''ਚ ਹੋਣ ਵਾਲੇ ਰਿਸਾਵ ਨੂੰ ਵੀ ਘੱਟ ਕਰਦਾ ਹੈ।
7. ਰਾਤ ਨੂੰ ਸੌਣ ਤੋਂ ਪਹਿਲਾਂ ਤੇਜ-ਪੱਤਾ ਖਾਣ ਨਾਲ ਨੀਂਦ ਚੰਗੀ ਆਉਂਦੀ ਹੈ। ਇਸ ਦਾ ਸੱਤ ਪਾਣੀ ਨਾਲ ਲੈਣ ਨਾਲ ਨੀਂਦ ਵਧੀਆ ਆਉਂਦੀ ਹੈ।
8. ਗਰਮੀਆਂ ''ਚ ਨੱਕ ''ਚ ਖੂਨ ਆਉਣ ''ਤੇ 2-3 ਸੁੱਕੇ ਪੱਤੇ ਪੀਸ ਕੇ ਪਾਣੀ ''ਚ ਉਬਾਲ ਲਓ। ਇਸ ਨਾਲ ਅਰਾਮ ਮਿਲੇਗਾ।
9. ਤੇਜ-ਪੱਤੇ ਦਾ ਪਾਊਡਰ ਬਣਾ ਕੇ ਦੰਦਾਂ ''ਤੇ ਰਗੜਣ ਨਾਲ ਦੰਦ ਸਾਫ ਹੁੰਦੇ ਹਨ।
10. ਸਿਰ ''ਚ ਜੂੰਆਂ ਲਈ ਸਿਰ, ਤੇਜ-ਪੱਤੇ ਦੇ ਪਾਣੀ ਨਾਲ ਧੋਵੋ।