ਚਿਹਰਾ ਵੀ ਦਿੰਦਾ ਹੈ ਇਨ੍ਹਾਂ ਬੀਮਾਰੀਆਂ ਦਾ ਸੰਕੇਤ

05/27/2017 12:29:36 PM

ਮੁੰਬਈ— ਹਰ ਬੀਮਾਰੀ ਨੂੰ ਕਿਸੇ ਨਾ ਕਿਸੇ ਸੰਕੇਤ ਤੋਂ ਪਹਿਚਾਣ ਸਕਦੇ ਹਾਂ। ਇਸੇ ਤਰ੍ਹਾਂ ਕੁੱਝ ਅਜਿਹੀਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਹਨ ਜੋ ਚਿਹਰੇ ਤੋਂ ਪਹਿਚਾਨੀਆਂ ਜਾ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅਜਿਹੀਆਂ ਹੀ ਕੁੱਝ ਪਰੇਸ਼ਾਨੀਆਂ ਜਿਨ੍ਹਾਂ ਬਾਰੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਹੈ। 
1. ਚਿਹਰੇ ਦੀ ਸੋਜ
ਜੇਕਰ ਤੁਹਾਡੇ ਚਿਹਰੇ ''ਤੇ ਸੋਜ ਹੈ ਤਾਂ ਇਹ ਕਿਡਨੀ ਡਿਡੀਜ ਦਾ ਸੰਕੇਤ ਹੋ ਸਕਦਾ ਹੈ। ਇਹ ਪਰੇਸ਼ਾਨੀ ਦਵਾਈਆਂ ਦੇ ਸਾਈਡ ਇਫੈਕਟ ਨਾਲ ਵੀ ਹੋ ਸਕਦੀ ਹੈ। 
2. ਚਿਹਰਾ ਪੀਲਾ ਹੋਣਾ
ਲੰਬੇ ਸਮੇਂ ਤੱਕ ਚਿਹਰਾ ਪੀਲਾ ਰਹਿਣਾ ਲੀਵਰ ਡਿਡੀਜ ਦਾ ਸੰਕੇਤ ਹੋ ਸਕਦਾ ਹੈ। ਨਾਲ ਹੀ ਇਹ ਪੀਲੀਆ ਅਤੇ ਅਨੀਮੀਆ ਦਾ ਵੀ ਸੰਕੇਤ ਵੀ ਹੋ ਸਕਦਾ ਹੈ। 
3. ਚਿਹਰੇ ''ਤੇ ਸਫੈਦ ਦਾਗ
ਚਿਹਰੇ ''ਤੇ ਸਫੈਦ ਦਾਗ ਹੋਣ ਨਾਲ ਕੈਲਸ਼ੀਅਮ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਨਾਲ ਹੀ ਇਹ ਆਇਰਨ ਦੀ ਕਮੀ ਜਾ ਪੇਟ ''ਚ ਕੀੜੇ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ। 
4. ਪਾਣੀ ਵਾਲੇ ਫਿਨਸੀਆਂ
ਚਿਹਰੇ ''ਤੇ ਪਾਣੀ ਵਾਲੇ ਫਿਨਸੀਆਂ ਹੋਣਾ ਚਿਕਨਪਾਕਸ ਦਾ ਸੰਕੇਤ ਹੁੰਦਾ ਹੈ। ਇਸ ਨਾਲ ਵਿਅਕਤੀ ਨੂੰ ਬੁਖਾਰ ਵੀ ਆਉਣ ਲੱਗਦਾ ਹੈ।
5. ਚਿਹਰੇ ''ਤੇ ਮੁਹਾਸੇ
ਚਿਹਰੇ ''ਤੇ ਲੰਬੇ ਸਮੇਂ ਤੱਕ ਮੁਹਾਸਿਆਂ ਦੀ ਪਰੇਸ਼ਾਨੀ ਰਹਿਣਾ ਹਾਰਮੋਨ ਦੇ ਕਾਰਨਾਂ ਕਰਕੇ ਹੋ ਸਕਦੀ ਹੈ। ਪੇਟ ਸੰਬੰਧੀ ਬੀਮਾਰੀਆਂ ਦੇ ਕਾਰਨ ਵੀ ਇਹ ਪਰੇਸ਼ਾਨੀ ਹੋ ਸਕਦੀ ਹੈ। 
6. ਚਿਹਰੇ ''ਤੇ ਹਲਕੇ ਦਾਗ
ਜੇਕਰ ਤੁਹਾਡੇ ਚਿਹਰੇ ''ਤੇ ਹਲਕੇ ਦਾਗ ਦਿਖਾਈ ਦਿੰਦੇ ਹਨ ਤਾਂ ਇਹ ਪੇਟ ''ਚ ਕੀੜੇ ਹੋਣ ਦਾ ਸੰਕੇਤ ਹੋ ਸਕਦਾ ਹੈ।