ਸ਼ਲਗਮ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

09/22/2017 5:37:31 PM

ਨਵੀਂ ਦਿੱਲੀ— ਸ਼ਲਗਮ ਇਕ ਅਜਿਹੀ ਸਬਜ਼ੀ ਜਿਸ ਵਿਚ ਬਹੁਤ ਘੱਟ ਮਾਤਰਾ ਵਿਚ ਕੈਲੋਰੀ ਮੌਜੂਦ ਹੁੰਦੀ ਹੈ। ਲੋਕ ਘਰਾਂ ਵਿਚ ਸ਼ਲਗਮ ਦਾ ਸਾਗ, ਸਬਜ਼ੀ ਅਤੇ ਆਚਾਰ ਬਣਾਉਂਦੇ ਹਨ ਜੋ ਕਾਫੀ ਸੁਆਦੀ ਹੁੰਦੀ ਹੈ। ਸ਼ਲਗਮ ਵਿਚ ਕਾਫੀ ਮਾਤਰਾ ਵਿਚ ਐਂਟੀਆਕਸੀਡੈਂਟ, ਮਿਨਰਲਸ, ਫਾਈਬਰ ਅਤੇ ਵਿਟਾਮਿਨ ਸੀ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਸ਼ਲਗਮ ਦੀ ਵਰਤੋਂ ਕਰਨ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ ਅਤੇ ਇਸ ਨਾਲ ਗੰਭੀਰ ਬੀਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਸ਼ਲਗਮ ਖਾਣ ਦੇ ਫਾਇਦਿਆਂ ਬਾਰੇ... 
1. ਅਸਥਮਾ
ਜਿਨ੍ਹਾਂ ਲੋਕਾਂ ਨੂੰ ਅਸਥਮਾ ਦੀ ਬੀਮਾਰੀ ਹੋਵੇ ਉਨ੍ਹਾਂ ਨੂੰ ਸਾਹ ਲੈਣ ਵਿਚ ਕਾਫੀ ਤਕਲੀਫ ਹੁੰਦੀ ਹੈ। ਅਜਿਹੇ ਵਿਚ ਸ਼ਲਗਮ ਦੀ ਵਰਤੋਂ ਕਰਨ ਨਾਲ ਫਾਇਦਾ ਹੁੰਦਾ ਹੈ। 
2. ਖਾਂਸੀ ਅਤੇ ਗਲਾ ਖਰਾਬ
ਮੌਸਮ ਬਦਲਣ ਦੇ ਨਾਲ ਹੀ ਖਾਂਸੀ-ਜੁਕਾਮ ਅਤੇ ਕਫ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹ ਸ਼ਲਗਮ ਨੂੰ ਕੱਟ ਕੇ ਉਸ ਨੂੰ ਪਾਣੀ ਵਿਚ ਉਬਾਲੋ ਅਤੇ ਉਸ ਪਾਣੀ ਨੂੰ ਛਾਣ ਕੇ ਇਸ ਵਿਚ ਚੀਨੀ ਪਾ ਕੇ ਪੀਓ, ਜਿਸ ਨਾਲ ਖਾਂਸੀ ਅਤੇ ਕਫ ਦੀ ਸਮੱਸਿਆ ਦੂਰ ਹੋਵੇਗੀ। 
3. ਕੈਂਸਰ 
ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨਾਲ ਲੜਣ ਵਿਚ ਸ਼ਲਗਮ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਫਾਈਟੋਕੇਮਿਕਲ ਤੱਤ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ। 
4. ਫਟੀਆਂ ਅੱਡੀਆਂ 
ਕੁਝ ਔਰਤਾਂ ਦੀਆਂ ਅੱਡੀਆਂ ਬਹੁਤ ਫਟ ਜਾਂਦੀਆਂ ਹਨ ਅਜਿਹੇ ਵਿਚ ਪਾਣੀ ਵਿਚ ਸ਼ਲਗਮ ਨੂੰ ਕੱਟ ਕੇ ਉਬਾਲ ਲਓ ਅਤੇ ਜਦੋ ਪਾਣੀ ਕੋਸਾ ਹੋ ਜਾਵੇ ਤਾਂ ਇਸ ਵਿਚ ਪੈਰਾਂ ਨੂੰ ਡੁਬੋ ਕੇ ਰੱਖੋ। ਰੋਜ਼ਾਨਾ ਅਜਿਹਾ ਕਰਨ ਨਾਲ ਅੱਡੀਆਂ ਮੁਲਾਇਮ ਬਣਨਗੀਆਂ। 
5. ਡਾਈਬੀਟੀਜ਼ 
ਜਿਨ੍ਹਾਂ ਲੋਕਾਂ ਨੂੰ ਡਾਈਬੀਟੀਜ਼ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਲਈ ਸ਼ਲਗਮ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਸਰੀਰ ਵਿਚ ਬਲੱਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ। 
6. ਦਸਤ 
ਡਾਈਰਿਆ ਹੋਣ 'ਤੇ ਵੀ ਸ਼ਲਗਮ ਦੀ ਸਬਜ਼ੀ ਬਣਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। 
7. ਉਂਗਲੀਆਂ ਵਿਚ ਸੋਜ 
ਸਰਦੀ ਦੇ ਮੌਸਮ ਵਿਚ ਕੁਝ ਲੋਕਾਂ ਦੀ ਹੱਥ-ਪੈਰਾਂ ਦੀਆਂ ਉਂਗਲੀਆਂ ਵਿਚ ਸੋਜ ਆ ਜਾਂਦੀ ਹੈ ਅਤੇ ਕਾਫੀ ਖਾਰਸ਼ ਵੀ ਹੁੰਦੀ ਹੈ। ਅਜਿਹੇ ਵਿਚ ਸ਼ਲਗਮ ਨੂੰ ਕਦੂਕਸ ਕਰਕੇ ਪਾਣੀ ਵਿਚ ਉਬਾਲ ਲਓ ਅਤੇ ਇਸ ਪਾਣੀ ਨਾਲ ਹੱਥਾਂ-ਪੈਰਾਂ ਨੂੰ ਕੁਝ ਦੇਰ ਲਈ ਡੁਬੋ ਕੇ ਰੱਖਣ ਨਾਲ ਫਾਇਦਾ ਹੁੰਦਾ ਹੈ।