ਤੇਜ਼ੀ ਨਾਲ ਭਾਰ ਘੱਟ ਕਰਨ ਲਈ ਅਪਣਾਓ ਇਹ ਅਸਰਦਾਰ ਘਰੇਲੂ ਨੁਸਖਾ

05/22/2018 2:02:53 PM

ਨਵੀਂ ਦਿੱਲੀ— ਅਜਵਾਈਨ ਤੁਹਾਨੂੰ ਹਰ ਭਾਰਤੀ ਰਸੋਈ 'ਚ ਆਸਾਨੀ ਨਾਲ ਮਿਲ ਜਾਵੇਗੀ। ਤਾਸੀਰ ਗਰਮ ਹੋਣ ਦੀ ਵਜ੍ਹਾ ਨਾਲ ਇਸ ਦੀ ਵਰਤੋਂ ਜ਼ਿਆਦਾ ਸਰਦੀਆਂ 'ਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਵੀ ਇਹ ਬੈਸਟ ਦਵਾਈ ਮੰਨੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਪਾਚਨ ਤੰਤਰ ਕਾਫੀ ਕਮਜ਼ੋਰ ਹੁੰਦਾ ਹੈ ਜਿਸ ਨਾਲ ਭੋਜਨ ਪਚਾਉਣ 'ਚ ਦਿੱਕਤ ਆਉਂਦੀ ਹੈ। ਅਜਿਹੇ ਲੋਕਾਂ ਨੂੰ ਹਾਜ਼ਮਾ ਠੀਕ ਰੱਖਣ ਲਈ ਅਜਵਾਈਨ ਦਾ ਚੂਰਣ ਜਾਂ ਕਾਲੇ ਨਮਕ ਦੇ ਨਾਲ ਚੁਟਕੀ ਇਕ ਅਜਵਾਈਨ ਖਾਣੀ ਚਾਹੀਦੀ ਹੈ।
ਅਜਵਾਈਨ ਕਿਵੇਂ ਕਰਦੀ ਹੈ ਮੋਟਾਪਾ ਕੰਟਰੋਲ
ਜੇ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦੇਈਏ ਕਿ ਸਿਰਫ ਪੇਟ ਲਈ ਹੀ ਨਹੀਂ ਸਗੋਂ ਮੋਟਾਪੇ ਨੂੰ ਛੂਮੰਤਰ ਕਰਨ ਲਈ ਵੀ ਅਜਵਾਈਨ ਬੇਹੱਦ ਕਾਰਗਾਰ ਤਰੀਕਾ ਹੈ। ਇਸ ਦੀ ਮਦਦ ਨਾਲ ਤੁਸੀਂ ਕੁਦਰਤੀ ਤਰੀਕਿਆਂ ਨਾਲ ਮੋਟਾਪਾ ਘੱਟ ਕਰ ਸਕਦੇ ਹੋ। ਇਸ ਦਾ ਪਾਣੀ ਸਰੀਰ ਦਾ ਮੈਟਾਬਾਲੀਜ਼ਮ ਵਧਾਉਂਦਾ ਹੈ, ਜਿਸ ਨਾਲ ਮੋਟਾਪਾ ਆਪਣੇ ਆਪ ਘੱਟ ਹੋਣ ਲੱਗਦਾ ਹੈ। ਜੇ ਤੁਸੀਂ ਵੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਲੀ ਪੇਟ ਅਜਵਾਈਨ ਦਾ ਪਾਣੀ ਪੀਣਾ ਪਵੇਗਾ।


ਇਸ ਤਰ੍ਹਾਂ ਬਣਾਓ ਅਜਵਾਈਨ ਦਾ ਪਾਣੀ
ਜ਼ਰੂਰੀ ਸਮੱਗਰੀ
-
ਅਜਵਾਈਨ 10 ਗ੍ਰਾਮ
- ਪਾਣੀ 1 ਗਲਾਸ
- ਸ਼ਹਿਦ 1 ਚੱਮਚ
ਬਣਾਉਣ ਦੀ ਵਿਧੀ
ਰਾਤਭਰ ਅਜਵਾਈਨ ਨੂੰ 1 ਗਲਾਸ ਪਾਣੀ 'ਚ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਦਾ ਪਾਣੀ ਛਾਣ ਲਓ ਅਤੇ ਬਾਅਦ 'ਚ ਇਸ 'ਚ 1 ਚੱਮਚ ਸ਼ਹਿਦ ਮਿਲਾ ਕੇ ਖਾਲੀ ਪੇਟ ਪੀਓ। ਤੁਸੀਂ ਚਾਹੋ ਤਾਂ ਛਾਣੀ ਹੋਈ ਅਜਵਾਈਨ ਨੂੰ ਧੁੱਪ 'ਚ ਸੁੱਕਾ ਕੇ ਦੁਬਾਰਾ ਵਰਤੋਂ ਕਰ ਸਕਦੇ ਹੋ। ਲਗਾਤਾਰ 30 ਦਿਨ ਇਸ ਪਾਣੀ ਦੀ ਖਾਲੀ ਪੇਟ ਵਰਤੋਂ ਕਰੋ। ਮੋਟਾਪਾ ਆਪਣੇ ਆਪ ਘੱਟ ਹੋਣਾ ਸ਼ੁਰੂ ਹੋ ਜਾਵੇਗਾ।