ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੁੰਦੇ ਹਨ ਚਾਵਲ, ਬੱਚੇ ਸਣੇ ਮਾਂ ਨੂੰ ਮਿਲਣਗੇ ਕਈ ਪੋਸ਼ਟਿਕ ਤੱਤ

10/18/2022 3:12:02 PM

ਨਵੀਂ ਦਿੱਲੀ (ਬਿਊਰੋ) : ਘਰ 'ਚ ਨੰਨ੍ਹੇ ਬੱਚੇ ਦੇ ਆਉਣ ਦੀ ਖ਼ਬਰ ਨਾਲ ਪੂਰੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਛਾ ਜਾਂਦੀ ਹੈ। ਖ਼ਾਸ ਕਰਕੇ ਮਾਪਿਆਂ ਲਈ ਇਹ ਖ਼ਬਰ ਬਹੁਤ ਹੀ ਖ਼ਾਸ ਹੁੰਦੀ ਹੈ। ਅਜਿਹੇ 'ਚ ਗਰਭਵਤੀ ਔਰਤਾਂ ਨੂੰ ਖਾਣ-ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ। ਭੋਜਨ 'ਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਸਦੀਆਂ ਤੋਂ ਮਾਂ ਅਤੇ ਅਣਜੰਮੇ ਬੱਚੇ ਲਈ ਹਾਨੀਕਾਰਕ ਮੰਨੀਆਂ ਜਾਂਦੀਆਂ ਹਨ। ਅਜਿਹਾ ਹੀ ਇੱਕ ਮਿੱਥ ਚੌਲਾਂ ਬਾਰੇ ਵੀ ਹੈ। ਜਿਸ ਮੁਤਾਬਕ, ਗਰਭ ਅਵਸਥਾ ਦੌਰਾਨ ਚੌਲ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਇਸ ਦੀ ਸੱਚਾਈ...

ਕੀ ਗਰਭ ਅਵਸਥਾ ਦੌਰਾਨ ਚੌਲ ਖਾਣੇ ਚਾਹੀਦੇ ਹਨ ?
ਗਰਭ ਅਵਸਥਾ ਦੌਰਾਨ, ਬਹੁਤ ਸਾਰੀਆਂ ਮਿੱਥਾਂ ਸੁਣੀਆਂ ਜਾਂਦੀਆਂ ਹਨ, ਖ਼ਾਸ ਤੌਰ 'ਤੇ ਖੁਰਾਕ ਬਾਰੇ, ਜੋ ਸਿਰਫ਼ ਉਲਝਣ ਪੈਦਾ ਕਰਦੀਆਂ ਹਨ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗਰਭ ਅਵਸਥਾ ਦੌਰਾਨ ਸਿਹਤ ਅਤੇ ਖੁਰਾਕ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਤਾਂ ਜੋ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਰਹਿਣ। ਇਸ ਦੌਰਾਨ ਚਿੱਟੇ ਅਤੇ ਭੂਰੇ ਚੌਲਾਂ ਨੂੰ ਖਾਣਾ ਵੀ ਠੀਕ ਨਹੀਂ ਸਮਝਿਆ ਜਾਂਦਾ, ਕਿਉਂਕਿ ਇਹ ਭਾਰ ਵਧਾਉਣ ਦਾ ਕੰਮ ਕਰਦੇ ਹਨ, ਜਿਸ ਨਾਲ ਪੇਚੀਦਗੀਆਂ ਵਧ ਜਾਂਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਆਓ ਜਾਣੀਏ ਕਿਉਂ ਹੁੰਦਾ ਹੈ ‘ਜੋੜਾਂ ਦਾ ਦਰਦ’, ਇਨ੍ਹਾਂ ਤਰੀਕਿਆਂ ਨਾਲ ਪਾਓ ਹਮੇਸ਼ਾ ਲਈ ਛੁਟਕਾਰਾ

ਜ਼ਿਆਦਾ ਸੇਵਨ ਕਰਨ ਤੋਂ ਕਰੋ ਗੁਰੇਜ਼ 
ਗਰਭ ਅਵਸਥਾ ਦੌਰਾਨ ਚੌਲ ਖਾਣਾ ਬਿਲਕੁਲ ਸੁਰੱਖਿਅਤ ਹੈ, ਹਾਲਾਂਕਿ ਮਾਹਰਾਂ ਦਾ ਸੁਝਾਅ ਹੈ ਕਿ ਤੁਸੀਂ ਕਿੰਨਾ ਖਾ ਰਹੇ ਹੋ, ਇਸ 'ਤੇ ਕਾਬੂ ਰੱਖਣਾ ਚਾਹੀਦਾ ਹੈ। ਕਿਉਂਕਿ ਜੇਕਰ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਭਾਰ ਵਧ ਸਕਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਚੌਲਾਂ ਨੂੰ ਸ਼ਾਮਲ ਕਰਨ ਨਾਲ ਲਾਭ ਮਿਲ ਸਕਦਾ ਹੈ। ਕਿਉਂਕਿ ਇਹ ਮੈਗਨੀਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਬੱਚੇ ਦੇ ਬਿਹਤਰ ਬੋਧਾਤਮਕ ਵਿਕਾਸ 'ਚ ਮਦਦ ਕਰਦਾ ਹੈ ਅਤੇ ਮਾਂ ਦੀ ਸਿਹਤ ਦਾ ਵੀ ਸਮਰਥਨ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਬੱਚੇ ਨੂੰ ਹੈ ਮੋਬਾਇਲ ਵੇਖਣ ਦੀ ਆਦਤ ਜਾਂ ਰੋਟੀ ਵੇਲੇ ਕਰੇ ਮੋਬਾਇਲ ਦੀ ਜ਼ਿੱਦ ਤਾਂ ਅਪਣਾਓ ਇਹ ਤਰੀਕਾ

ਗਰਭ ਅਵਸਥਾ ਦੌਰਾਨ ਫ਼ਾਇਦੇਮੰਦ ਹੈ ਚੌਲਾਂ ਦਾ ਸੇਵਨ
ਗਰਭ ਅਵਸਥਾ 'ਚ ਔਰਤਾਂ ਲਈ ਚਿੱਟੇ ਅਤੇ ਭੂਰੇ ਦੋਵੇਂ ਤਰ੍ਹਾਂ ਦੇ ਚਾਵਲ ਫ਼ਾਇਦੇਮੰਦ ਸਾਬਤ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਇਹ ਕੈਲਸ਼ੀਅਮ, ਫਾਈਬਰ, ਰਿਬੋਫਲੇਵਿਨ, ਥਿਆਮਿਨ ਅਤੇ ਵਿਟਾਮਿਨ-ਡੀ ਨਾਲ ਭਰਪੂਰ ਹੁੰਦੇ ਹਨ, ਜਿਸ ਨਾਲ ਇਮਿਊਨਿਟੀ ਵਧਦੀ ਹੈ ਅਤੇ ਸਿਹਤਮੰਦ ਕਾਰਬੋਹਾਈਡਰੇਟ ਸਰੀਰ ਨੂੰ ਊਰਜਾ ਦਿੰਦੇ ਹਨ। ਇਸ ਤੋਂ ਇਲਾਵਾ ਬ੍ਰਾਊਨ ਰਾਈਸ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਗਰਭ ਅਵਸਥਾ ਦੌਰਾਨ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਗਰਭ ਅਵਸਥਾ ਦੌਰਾਨ ਕਬਜ਼ ਤੋਂ ਰਾਹਤ ਮਿਲਦੀ ਹੈ।

ਇਹ ਖ਼ਬਰ ਵੀ ਪੜ੍ਹੋ - ਬਦਲਦੇ ਮੌਸਮ 'ਚ ਹੋ ਰਹੀਆਂ 'ਗਲੇ ਦੀ ਖਰਾਸ਼' ਸਣੇ ਇਨ੍ਹਾਂ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ


sunita

Content Editor

Related News