ਦਹੀਂ ''ਚ ਮਿਲਾ ਕੇ ਖਾਓ ਇਹ ਚੀਜ਼ਾਂ ਹੋਣਗੇ ਕਈ ਫਾਇਦੇ
Sunday, Apr 30, 2017 - 09:31 AM (IST)

ਜਲੰਧਰ— ਗਰਮੀ ''ਚ ਦਹੀਂ ਦਾ ਇਸਤੇਮਾਲ ਬਹੁਤ ਲੋਕ ਕਰਦੇ ਹਨ ਕਿਉਂਕਿ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਅਨਰਜੀ ਵੀ ਮਿਲਦੀ ਹੈ। ਦਹੀਂ ''ਚ ਕੈਲਸ਼ੀਅਮ ਅਤੇ ਵਿਟਾਮਿਨ ਹੁੰਦੇ ਹਨ ਜੋ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਵੈਸੇ ਤਾਂ ਦਹੀਂ ਕਾਫੀ ਹੈਲਦੀ ਹੈ ਪਰ ਜੇਕਰ ਇਸ ਨੂੰ ਕੁੱਝ ਚੀਜ਼ਾਂ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਇਸਦਾ ਫਾਇਦਾ ਦੋਗੁਣਾ ਹੋ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾਂ ਰਹੇ ਹਾਂ। ਜਿਨ੍ਹਾਂ ਨੂੰ ਦਹੀਂ ''ਚ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ।
1. ਦਹੀਂ ਅਤੇ ਭੁਨਿਆਂ ਹੋਇਆ ਜੀਰਾ
ਦਹੀਂ ''ਚ ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਪਾ ਕੇ ਖਾਣ ਨਾਲ ਭੁੱਖ ਵਧਦੀ ਹੈ। ਇਸ ਨਾਲ ਪਾਚਣ ਕਿਰਿਆ ਵੀ ਠੀਕ ਹੁੰਦੀ ਹੈ।
2. ਦਹੀਂ ਅਤੇ ਸ਼ਹਿਦ
ਦਹੀਂ ''ਚ ਸ਼ਹਿਦ ਮਿਲਾਕੇ ਖਾਣ ਨਾਲ ਕਾਫੀ ਫਾਇਦਾ ਮਿਲਦਾ ਹੈ। ਇਸ ਨੂੰ ਖਾਣ ਨਾਲ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ।
3. ਦਹੀਂ ਅਤੇ ਕਾਲੀ ਮਿਰਚ
ਦਹੀਂ ''ਚ ਕਾਲੀ ਮਿਰਚ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ।
4. ਦਹੀਂ ਅਤੇ ਡ੍ਰਾਈ ਫਰੂਟ
ਦਹੀਂ ''ਚ ਡ੍ਰਾਈ ਫਰੂਟ ਅਤੇ ਸ਼ੱਕਰ ਮਿਲਾ ਕੇ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
5. ਦਹੀਂ ਅਤੇ ਅਜਵਾਇਨ
ਦਹੀਂ ''ਚ ਅਜਵਾਇਨ ਮਿਲਾ ਕੇ ਖਾਣ ਨਾਲ ਪਾਇਲਸ ਦੀ ਸਮੱਸਿਆ ਦੂਰ ਹੁੰਦੀ ਹੈ।