ਰੋਜ਼ਾਨਾ ਖਾਓ ਭਿੱਜੇ ਬਦਾਮ, ਹੋਣਗੇ ਇੰਨੇ ਫਾਇਦੇ ਰਹਿ ਜਾਓਗੇ ਹੈਰਾਨ

08/10/2019 6:17:08 PM

ਬਦਾਮ ਨੂੰ ਸ਼ੁਰੂ ਤੋਂ ਹੀ ਸਿਹਤ ਲਈ ਇਕ ਵਰਦਾਨ ਮੰਨਿਆ ਜਾਂਦਾ ਹੈ। ਜਦੋਂ ਅਸੀਂ ਬਦਾਮ ਨੂੰ ਪੂਰੀ ਰਾਤ ਪਾਣੀ 'ਚ ਭਿਓਂ ਕੇ ਸਵੇਰੇ ਇਸ ਨੂੰ ਛਿੱਲ ਕੇ ਖਾਲੀ ਪੇਟ ਖਾਂਦੇ ਹਾਂ ਤਾਂ ਇਸ ਦੇ ਫਾਇਦੇ ਦੋ-ਗੁਣਾਂ ਵੱਧ ਜਾਂਦੇ ਹਨ। ਬਦਾਮ 'ਚ ਮੌਜੂਦ ਖਣਿਜ, ਵਿਟਾਮਿਨ, ਫਾਇਬਰ ਦਿਮਾਗ ਨੂੰ ਤਾਜ਼ਾ ਰੱਖਣ ਦੇ ਨਾਲ-ਨਾਲ ਸਰੀਰ ਦੀ ਮੋਟਾਬਾਲਿਜਮ 'ਚ ਵੀ ਮਦਦਗਾਰ ਹੁੰਦਾ ਹੈ। ਭਿੱਜੇ ਹੋਏ ਬਦਾਮ ਪਚਨ 'ਚ ਵੀ ਆਸਾਨ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਬਦਾਮ ਦੇ ਗੁਣਾ ਬਾਰੇ ਦੱਸਣ ਜਾਂ ਰਹੇ ਹਾਂ। 
1. ਬਲੱਡ ਪ੍ਰੈਸ਼ਰ ਕੰਟਰੋਲ 
ਥੋੜ੍ਹੇ ਸਮੇਂ ਪਹਿਲਾਂ ਹੋਈ ਰਿਸਰਚ ਅਨੁਸਾਰ, ਖੋਜਕਾਰਾਂ ਨੇ ਦੱਸਿਆਂ ਕਿ ਬਦਾਮ ਖਾਣ ਨਾਲ ਖੂਨ 'ਚ ਅਲਫਾ ਟੋਕੋਫੇਰਾਲ ਦੀ ਮਾਤਰਾ ਵੱਧ ਜਾਂਦੀ ਹੈ, ਜੋ ਬੀ. ਪੀ. ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਹੁੰਦਾ ਹੈ। ਇਹ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ 'ਤੇ ਖਾਸ ਕਰਕੇ ਪ੍ਰਭਾਵ ਪਾਉਂਦੀ ਹੈ। 
2. ਸ਼ੂਗਰ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੁੰਦੀ ਹੈ ਜੇਕਰ ਉਹ ਰਾਤ ਨੂੰ ਬਦਾਮ ਨੂੰ ਪਾਣੀ 'ਚ ਭਿਓਂ ਕੇ ਸਵੇਰੇ ਇਸਦੇ ਛਿਲਕੇ ਉਤਾਰ ਕੇ ਖਾਣ ਤਾਂ ਉਹਨਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ। ਖਾਣਾ ਖਾਣ ਤੋਂ ਬਾਅਦ ਬਦਾਮ ਖਾਣ ਨਾਲ ਸ਼ੂਗਰ ਅਤੇ ਇਨਸੁਲਿਨ ਦਾ ਲੈਵਲ ਵੱਧਣ ਤੋਂ ਰੁੱਕਦਾ ਹੈ।
3. ਮੋਟਾਪਾ ਦੂਰ
ਭਿੱਜੇ ਹੋਏ ਬਦਾਮ ਐਂਟੀਆਕਸੀਡੈਂਟ ਦਾ ਸਰੋਤ ਹੁੰਦੇ ਹਨ। ਇਸ 'ਚ ਮੌਜੂਦ ਮੋਨੋਅਨਸੇਚੁਰੇਟੇਡ ਫੈਟ  ਭੁੱਖ ਨੂੰ ਰੋਕਣ 'ਚ ਮਦਦ ਕਰਦੇ ਹਨ। ਇਲ ਨਾਲ ਭਾਰ ਵੀ ਘੱਟਦਾ ਹੈ। 
4. ਸਿਹਤਮੰਦ ਦਿਲ
ਜੇਕਰ ਤੁਸੀਂ ਦਿਲ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਆਪਣੀ ਖੁਰਾਕ 'ਚ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਿਲ ਕਰੋ। 
5. ਝੁਰੜੀਆਂ ਤੋਂ ਛੁਟਕਾਰਾ
ਹਰ ਰੋਜ ਭਿੱਜੇ ਹੋਏ ਬਦਾਮ ਖਾਣ ਨਾਲ ਕਮਜ਼ੋਰੀ ਅਤੇ ਝੁਰੜੀਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ 'ਚ ਵਿਟਾਮਿਨ ਦੀ ਬਹੁਤ ਮਾਤਰਾ ਹੁੰਦੀ ਹੈ, ਜਿਸ ਨਾਲ ਇਹ ਸਾਨੂੰ ਜਲਦੀ ਬੁੱਢਾ ਨਹੀਂ ਹੋਣ ਦਿੰਦਾ। 
6. ਤੇਜ਼ ਦਿਮਾਗ
ਹਰ ਰੋਜ਼ 5-7 ਬਦਾਮ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ।
7 ਸੂਪਰਫੂਡ ਬਦਾਮ
ਵਿਟਾਮਿਨ ਈ, ਫਾਈਬਰ, ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਬਦਾਮਾਂ ਨੂੰ ਸੂਪਰਫੂਡ ਕਹਿਣਾ ਗਲਤ ਨਹੀਂ ਹੋਵੇਗਾ। ਸਵੇਰੇ-ਸਵੇਰੇ ਇਸ ਦੇ ਸੇਵਨ ਨਾਲ ਸਰੀਰ ਸਾਰਾ ਦਿਨ ਐਕਟਿਵ ਅਤੇ ਢਿੱਡ ਭਰਿਆ ਮਹਿਸੂਸ ਕਰਦਾ ਹੈ। ਭਿੱਜੇ ਹੋਏ ਬਦਾਮਾਂ ਵਿਚ ਮੈਗਨੀਜ਼ ਵੀ ਪਾਇਆ ਜਾਂਦਾ ਹੈ। ਹੱਡੀਆਂ ਨੂੰ ਲੰਬੇ ਸਮੇਂ ਤੱਕ ਸਟ੍ਰਾਂਗ ਬਣਾਈ ਰੱਖਣ ਲਈ ਸਰੀਰ ਨੂੰ ਮੈਗਨੀਜ਼ ਦੀ ਬਹੁਤ ਜ਼ਰੂਰੀ ਹੁੰਦੀ ਹੈ। ਬਦਾਮ ਖਾਣ ਨਾਲ ਮਾਸਪੇਸ਼ੀਆਂ ਅਤੇ ਨਰਵ ਫੰਕਸ਼ਨ ਬਿਹਤਰ ਹੁੰਦਾ ਹੈ।
8 ਪ੍ਰੈਗਨੈਂਸੀ ਵਿਚ ਵੀ ਫਾਇਦੇਮੰਦ
ਪ੍ਰੈਗਨੈਂਸੀ ਦੌਰਾਨ ਭਿੱਜੇ ਹੋਏ ਬਦਾਮਾਂ ਦਾ ਸੇਵਨ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਫਾਇਦੇਮੰਦ ਰਹਿੰਦਾ ਹੈ। ਭਿੱਜੇ ਹੋਏ ਬਦਾਮ ਵਿਚ ਫੌਲਿਕ ਐਸਿਡ ਦੀ ਮਾਤਰਾ ਕੱਚੇ ਬਦਾਮ ਨਾਲੋਂ ਜ਼ਿਆਦਾ ਹੁੰਦੀ ਹੈ। ਗਰਭਵਤੀਆਂ ਲਈ ਇਸ ਦਾ ਸੇਵਨ ਨਿਊਰਲ ਟਿਊਬ ਵਿਚ ਹੋਣ ਵਾਲੇ ਡਿਫੈਕਟਸ ਨਾਲ ਮਾਂ ਦੇ ਸਰੀਰ ਨੂੰ ਬਚਾ ਕੇ ਰੱਖਦਾ ਹੈ।
9 ਮਜ਼ਬੂਤ ਹਾਜ਼ਮਾ
ਫਾਈਬਰ ਨਾਲ ਭਰਪੂਰ ਬਦਾਮ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ। ਖਾਦਾ-ਪੀਤਾ ਨਾ ਹਜ਼ਮ ਹੋਣਾ ਅਤੇ ਭੁੱਖ ਨਾ ਲੱਗਣ ਵਰਗੀਆਂ ਪ੍ਰੇਸ਼ਾਨੀਆਂ ਵੀ ਕੁਝ ਹੀ ਦਿਨਾਂ ਵਿਚ ਦੂਰ ਹੋ ਜਾਂਦੀਆਂ ਹਨ। ਫਾਈਬਰ ਦੀ ਮਾਤਰਾ ਹੋਣ ਕਾਰਨ ਬਦਾਮ ਖਾਣ ਨਾਲ ਤੁਹਾਡਾ ਪਾਚਨ ਠੀਕ ਰਹਿੰਦਾ ਹੈ। ਨਾਲ ਹੀ ਤੁਹਾਡਾ ਸਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਣ ਲਾਇਕ ਬਣਦਾ ਹੈ।
10 ਬਲੱਡ ਸਰਕੂਲੇਸ਼ਨ
ਪੋਟਾਸ਼ੀਅਮ ਯੁਕਤ ਭਿੱਜੇ ਹੋਏ ਬਦਾਮ ਰੋਜ਼ਾਨਾ ਖਾਣ ਨਾਲ ਸਰੀਰ ਵਿਚ ਬਲੱਡ ਸਹੀ ਤਰੀਕੇ ਨਾਲ ਸਰਕੂਲੇਟ ਹੁੰਦਾ ਹੈ। ਬਲੱਡ ਸਰਕੂਲੇਸ਼ਨ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਸਰੀਰ ਦੇ ਸਾਰੇ ਹਿੱਸਿਆਂ ਵਿਚ ਆਕਸੀਜਨ ਠੀਕ ਤਰ੍ਹਾਂ ਪਹੁੰਚਦੀ ਹੈ। ਆਯੁਰਵੇਦ ਮੁਤਾਬਕ ਰੋਜ਼ਾਨਾ ਸਵੇਰੇ 5 ਬਦਾਮ ਭਿਓਂ ਕੇ ਖਾਣ ਨਾਲ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ।

Sunny Mehra

This news is Content Editor Sunny Mehra