ਸਰਦੀਆਂ ’ਚ ਜ਼ਰੂਰ ਖਾਓ ਗਾਜਰ, ਅੱਖਾਂ ਦੀ ਰੌਸ਼ਨੀ ਵਧਣ ਤੋਂ ਇਲਾਵਾ ਹੋਣਗੇ ਹੋਰ ਵੀ ਲਾਭ

01/01/2021 11:07:21 AM

ਨਵੀਂ ਦਿੱਲੀ: ਅੱਖਾਂ ਦੀ ਰੌਸ਼ਨੀ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਗਾਜਰ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਗਾਜਰ ’ਚ ਫ਼ਾਸਫ਼ੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਓਡੀਨ ਅਤੇ ਸੋਡੀਅਮ ਆਦਿ ਤੱਤ ਮੌਜੂਦ ਹੁੰਦੇ ਹਨ। ਗਾਜਰ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ ਅਤੇ ਉਸ ਦਾ ਜੂਸ ਕੱਢ ਕੇ ਵੀ ਪੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗਾਜਰ ਦਿਲ, ਦਿਮਾਗ ਅਤੇ ਸਰੀਰਕ ਸ਼ਕਤੀ ’ਚ ਵਾਧਾ ਕਰਦੀ ਹੈ। ਅੱਜ ਅਸੀ ਤੁਹਾਨੂੰ ਗਾਜਰ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ


ਪਿਸ਼ਾਬ ਠੀਕ ਤਰ੍ਹਾਂ ਨਹੀਂ ਆਉਂਦਾ, ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਣ ਹੁੰਦੀ ਹੈ ਤਾਂ ਕੁੱਝ ਦਿਨ ਗਾਜਰ ਦਾ ਜੂਸ ਪੀਓ, ਇਸ ਨਾਲ ਆਰਾਮ ਮਿਲੇਗਾ।


ਅੱਧਾ ਗਲਾਸ ਗਾਜਰ ਦਾ ਰਸ, ਅੱਧਾ ਗਿਲਾਸ ਦੁੱਧ ਅਤੇ ਸਵਾਦ ਅਨੁਸਾਰ ਸ਼ਹਿਦ ਮਿਲਾ ਕੇ ਪੀਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਖ਼ੂਨ ’ਚ ਵਾਧਾ ਹੁੰਦਾ ਹੈ। ਗਾਜਰ, ਟਮਾਟਰ ਅਤੇ ਅਦਰਕ ਤਿੰਨਾਂ ਦਾ ਰਸ ਮਿਲਾ ਕੇ ਦਿਨ ’ਚ ਦੋ ਵਾਰ ਪੀਣ ਨਾਲ ਭੁੱਖ ਵੱਧਦੀ ਹੈ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ


ਗਾਜਰ ਦੇ ਰਸ ’ਚ ਮਿਸ਼ਰੀ ਮਿਲਾ ਕੇ ਗਾੜ੍ਹਾ ਹੋਣ ਤੱਕ ਪਕਾਓ। ਫਿਰ ਇਸ ’ਚ ਪੀਸੀ ਹੋਈ ਕਾਲੀ ਮਿਰਚ ਮਿਲਾ ਕੇ ਖਾਂਸੀ ਦੇ ਰੋਗੀਆਂ ਨੂੰ ਖਵਾਓ। ਇਸ ਨਾਲ ਕੱਫ਼ ਬਾਹਰ ਨਿਕਲ ਜਾਂਦਾ ਹੈ। ਗਾਜਰ ਦਾ ਹਲਵਾ ਦੋ ਮਹੀਨੇ ਤੱਕ ਖਾਣ ਨਾਲ ਯਾਦਦਾਸ਼ਤ ’ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਸਵੇਰੇ ਸੱਤ ਬਾਦਾਮਾਂ ਨਾਲ ਇਕ ਕੱਪ ਗਾਜਰ ਦੇ ਰਸ ’ਚ ਇਕ ਗਲਾਸ ਦੁੱਧ ਮਿਲਾ ਕੇ ਪੀਣ ਨਾਲ ਦਿਮਾਗ਼ ਦੀ ਸ਼ਕਤੀ ਵਧਦੀ ਹੈ। ਦੰਦਾਂ ਲਈ ਵੀ ਗਾਜਰ ਬਹੁਤ ਫ਼ਾਇਦੇਮੰਦ ਹੈ। 50 ਗ੍ਰਾਮ ਗਾਜਰ ਦਾ ਰਸ ਰੋਜ਼ਾਨਾ ਪੀਣ ਨਾਲ ਮਸੂੜਿਆਂ ਦੇ ਰੋਗ ਦੂਰ ਹੁੰਦੇ ਹਨ ਅਤੇ ਖ਼ੂਨ ਵੀ ਸਾਫ਼ ਹੁੰਦਾ ਹੈ।

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

Aarti dhillon

This news is Content Editor Aarti dhillon