ਰੋਜ਼ ਖਾਓ ਲਸਣ ਹੋਣਗੀਆਂ ਕਈ ਬੀਮਾਰੀਆਂ ਦੂਰ

07/09/2017 1:48:59 PM

ਜਲੰਧਰ— ਲਸਣ ਦੀ ਵਰਤੋਂ ਘਰਾਂ ਵਿਚ ਸਬਜ਼ੀਆਂ ਨੂੰ ਸਵਾਦ ਬਨਾਉਣ ਲਈ ਕੀਤੀ ਜਾਂਦੀ ਹੈ।ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿੰਨਾਂ ਫਾਇਦੇਮੰਦ ਹੈ। ਲਸਣ ਵਿਚ ਐਲੀਸੀਨ ਨਾਮਕ ਇੱਕ ਕੰਪਾਊਂਡ ਪਾਇਆ ਜਾਂਦਾ।ਜਿਸ ਜਿਚ ਐਂਟੀ ਬੈਕਟੀਰੀਅਲ , ਐਂਟੀ ਵਾਇਰਲ, ਐਂਟੀ ਫੰਗਲ, ਐਂਟੀ ਆਕਸੀਡੈਂਟ ਪ੍ਰਾਪਰਟੀਆਂ ਹੁੰਦੀਆਂ ਹਨ।ਇੱਕ ਸਟੱਡੀ ਮੁਤਾਬਕ ਮੰਨਿਆ ਜਾਂਦਾ ਹੈ ਕਿ ਲਸਣ ਮੋਟਾਪਾ ਘਟਾਉਣ ਵਿਚ ਵੀ ਮਦਦਗਾਰ ਸਾਬਤ ਹੁੰਦਾ ਹੈ।ਜੇਕਰ ਤੁਸੀਂ ਕੈਲਰੀਜ਼ ਘਟਾਉਣ ਚਾਹੁੰਦੇ ਹੋ ਤਾਂ ਲਸਣ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰੋ।ਲਸਣ ਵਿਚ ਵੱਡੀ ਮਾਤਰਾ ਵਿਚ ਵਿਟਾਮਿਨ ਅਤੇ ਪੌਸ਼ਟਿੱਕ ਤੱਤ ਹੁੰਦੇ ਹਨ।ਲਸਣ ਦਾ ਅਸਲ ਫਾਇਦਾ ਲੈਣਾ ਹੈ ਤਾਂ ਇਸ ਨੂੰ ਕੱਚਾ ਚਬਾਇਆ ਜਾਏ।ਜੇਕਰ ਸਰੀਰ ਵਿਚ ਐਂਟੀਬਾਇਓਟਿਕ ਦੀ ਮਾਤਰਾ ਵਧਾਣੀ ਹੈ ਤਾਂ ਖਾਲੀ ਪੇਟ ਲਸਨ ਖਾਓ। ਦਿਲ ਦੀਆਂ ਬਿਮਾਰੀਆਂ ਲਈ ਫਾਇਦੇਮੰਦ ਹੁੰਦਾ ਹੈ।ਲਸਣ ਦਿਲ ਦੀਆਂ ਬਿਮਾਰੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਇਸ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਅਤੇ ਕਲੈਸਟ੍ਰੋਲ ਘੱਟ ਹੁੰਦਾ ਹੈ।ਜੇਕਰ ਦਿਲ ਦੀਆਂ ਬਿਮਾਰੀਆਂ ਤੋਂ ਬਚਨਾ ਹੈ ਤਾਂ ਹਰ ਰੋਜ਼ ਸਵੇਰੇ ਇੱਕ ਦੋ ਲਸਨ ਦੀਆਂ ਕਲੀਆਂ ਖਾਓ।
1. ਹਾਇਪਰ ਟੈਂਸ਼ਨ ਨੂੰ ਕਰੇ ਘੱਟ
ਲਸਣ ਹਾਈ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਕੇ ਨਾੜਾਂ ਨੂੰ ਚੌੜਾ ਕਰਦਾ ਹੈ ਜਿਸ ਨਾਲ ਸਰੀਰ ਵਿਚ ਖੂਨ ਦਾ ਸੰਚਾਰ ਸਹੀ ਹੁੰਦਾ ਹੈ। ਜਿੰਨਾਂ ਲੋਕਾਂ ਦਾ ਹਾਈ ਬਲੱਡ ਪ੍ਰੈੱਸ਼ਰ ਰਹਿੰਦਾ ਹੈ ਉਹਨਾਂ ਨੂੰ ਰੋਜ਼ ਖਾਲੀ ਪੇਟ ਲਸਣ ਖਾਣਾ ਚਾਹੀਦਾ ਹੈ।
2. ਸਰੀਰ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ
ਲਸਣ ਵਿਚ ਵਿਟਾਮਿਨ ਸੀ, ਬੀ6 ਅਤੇ ਮੈਗਨੀਜ਼ ਹੁੰਦਾ ਹੈ।ਇਸ ;ਚ ਐਂਟੀ ਆਕਸੀਡੈਂਟ ਗੁਣ ਹੋਣ ਦੇ ਕਾਰਨ ਇਹ ਹਰ ਤਰਾਂ ਦੀ ਇਨਫੈਕਸ਼ਨ ਨਾਲ ਲੜਦਾ ਹੈ।
ਲਸਨ ਠੰਡ ਅਤੇ ਛਿੱਕਾਂ ਤੋਂ ਵੀ ਬਚਾਅ ਕਰਦਾ ਹੈ ।ਇਸ ਵਿੱਚ ਐਂਟੀ ਵਾਇਰਲ ਅਤੇ ਐਂਟੀ ਬਾਇਓਟਿਕ ਗੁਣ ਹੁੰਦੇ ਹਨ ਜਿਨਾਂ ਦੀ ਵਜਾ ਨਾਲ ਇਹ ਕਫ ਅਤੇ ਕੋਲਡ ਤੋਂ ਬਚਾਅ ਕਰਦਾ ਹੈ। ਇਸ ਤੋਂ ਇਲਾਵਾ ਦਮੇ ਦੇ ਮਰੀਜ਼ਾ ਲਈ ਵੀ ਲਾਭਦਾਇਕ ਹੈ।