ਦਿਲ ਨੂੰ ਸਿਹਤਮੰਦ ਰੱਖਣ ਲਈ ਖਾਓ ''ਭੁੱਜੇ ਛੋਲੇ'', ਖ਼ੂਨ ਵਧਾਉਣ ''ਚ ਵੀ ਕਰਦੇ ਨੇ ਮਦਦ

08/04/2021 12:31:56 PM

ਨਵੀਂ ਦਿੱਲੀ- ਟਾਈਮ ਪਾਸ ਕਰਨ ਜਾਂ ਢਿੱਡ ਭਰਨ ਲਈ ਲੋਕ ਭੁੱਜੇ ਹੋਏ ਛੋਲਿਆਂ ਦਾ ਸੇਵਨ ਕਰਦੇ ਹਨ ਪਰ ਇਹ ਸਿਹਤ ਦੇ ਲਿਹਾਜ ਨਾਲ ਕਾਫੀ ਫ਼ਾਇਦੇਮੰਦ ਹੁੰਦੇ ਹਨ। ਲੋਅ ਕੈਲੋਰੀ ਹੋਣ ਕਾਰਨ ਇਨ੍ਹਾਂ ਨੂੰ ਹੈਲਦੀ ਸਨੈਕਸ ਵੀ ਮੰਨਿਆ ਜਾਂਦਾ ਹੈ ਜੋ ਭਾਰ ਘੱਟ ਕਰਨ 'ਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਛੋਲੇ ਖਾਣ ਦੇ ਫ਼ਾਇਦੇ ਅਤੇ ਖਾਣ ਦੇ ਸਹੀ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ। 

health benefits of bhuna chana how to weight loss with roasted chana eat roasted  chickpeas everyday in the morning pcup | हो जाएगी सब बीमारियों की छुट्टी,  बस सुबह उठकर रोज खाएं
ਭੁੱਜੇ ਹੋਏ ਛੋਲਿਆਂ ਦੇ ਗੁਣ 
ਭੁੱਜੇ ਹੋਏ ਛੋਲਿਆਂ ਦੇ ਇਕ ਕੱਪ 'ਚ 15 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਈਟਰੀ ਫਾਈਬਰ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ 'ਚ 6 ਗ੍ਰਾਮ ਫਾਈਬਰ, 4.2 ਗ੍ਰਾਮ ਸ਼ੂਗਰ, 6 ਮਿਲੀਗ੍ਰਾਮ ਸੋਡੀਅਮ, 240 ਮਿਲੀਗ੍ਰਾਮ ਪੋਟਾਸ਼ੀਅਮ, 0 ਮਿਲੀਗ੍ਰਾਮ ਵਸਾ, 22 ਗ੍ਰਾਮ ਕਾਰਬੋਹਾਈਡ੍ਰੇਟਸ ਹੁੰਦੇ ਹਨ। 
ਭਾਰ ਘਟਾਉਣ 'ਚ ਮਦਦਗਾਰ 
ਭੁੱਜੇ ਹੋਏ ਛੋਲੇ ਖਾਣ ਨਾਲ ਨਾ ਸਿਰਫ਼ ਢਿੱਡ ਭਰਦਾ ਹੈ ਸਗੋਂ ਭਾਰ ਵੀ ਘੱਟਦਾ ਹੈ। ਜੇਕਰ ਤੁਸੀਂ ਹਰ ਦਿਨ 1 ਤੋਂ 2 ਪਾਊਂਡ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ 'ਚ 500-1000 ਕੈਲੋਰੀ ਬਰਨ ਕਰਨੀ ਹੋਵੇਗੀ, ਜਿਸ 'ਚ ਭੁੱਜੇ ਹੋਏ ਛੋਲੇ ਤੁਹਾਡੀ ਮਦਦ ਕਰਨਗੇ। ਦਰਅਸਲ ਤੁਸੀਂ ਹਰ ਦਿਨ ਮੁੱਠੀ ਭਰ ਛੋਲੇ ਖਾਂਦੇ ਹੋ ਤਾਂ ਇਸ ਨਾਲ ਰੋਜ਼ਾਨਾ 46-50 ਕੈਲੋਰੀ ਬਰਨ ਹੁੰਦੀ ਹੈ। 
ਭੁੱਖ ਲੱਗੇਗੀ ਘੱਟ 
ਭਾਰ ਘਟਾਉਣ ਲਈ ਤੁਸੀਂ ਛੋਲਿਆਂ ਨੂੰ ਭੁੰਨ ਕੇ ਖਾ ਸਕਦੇ ਹੋ ਨਹੀਂ ਤਾਂ ਮਾਰਕੀਟ ਤੋਂ ਵੀ ਲੈ ਸਕਦੇ ਹੋ। ਰੋਜ਼ਾਨਾ ਸਵੇਰੇ ਜਾਂ ਸ਼ਾਮ ਦੇ ਟਾਈਮ ਨੂੰ ਭੁੱਜੇ ਹੋਏ ਛੋਲੇ ਖਾਣ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ ਅਤੇ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਤੁਸੀਂ ਛੋਲਿਆਂ ਨੂੰ ਚਿੜਵੜੇ ਨਾਲ ਖਾ ਸਕਦੇ ਹੋ। ਚਿੜਵੜਿਆਂ 'ਚ ਵੀ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ 'ਚ ਤੁਸੀਂ ਸਲਾਦ ਜਿਵੇਂ ਪਿਆਜ਼, ਟਮਾਟਰ, ਗਾਜਰ, ਮੂਲੀ, ਨਿੰਬੂ ਦਾ ਰਸ ਆਦਿ ਮਿਲਾ ਕੇ ਹੈਲਦੀ ਸਨੈਕਸ ਬਣਾ ਸਕਦੇ ਹੋ। 

PRIME TIME Premium Roasted Chana, Desi Chana, 500gms : Amazon.in: Grocery &  Gourmet Foods
ਭੁੱਜੇ ਹੋਏ ਛੋਲਿਆਂ ਦੇ ਫ਼ਾਇਦੇ
ਖ਼ੂਨ ਵਧਾਉਣ 'ਚ ਮਦਦਗਾਰ
ਛੋਲਿਆਂ 'ਚ ਆਇਰਨ ਦੀ ਮਾਤਰਾ ਕਾਫੀ ਹੁੰਦੀ ਹੈ, ਜੋ ਮਹਿਲਾਵਾਂ ਲਈ ਵਧੀਆ ਪੋਸ਼ਟਿਕ ਤੱਤ ਹੈ। ਦਰਅਸਲ ਜ਼ਿਆਦਾਤਰ ਔਰਤਾਂ ਨੂੰ ਅਨੀਮੀਆ ਹੋ ਜਾਂਦਾ ਹੈ, ਜਿਸ ਤੋਂ ਬਚਣ ਲਈ ਡਾਈਟ 'ਚ ਛੋਲੇ ਸ਼ਾਮਲ ਕਰੋ। ਛੋਲੇ ਐਨੀਮੀਆ ਮਰੀਜ਼ਾਂ ਲਈ ਬੇਹੱਦ ਫ਼ਾਇਦੇਮੰਦ ਹਨ ਕਿਉਂਕਿ ਇਸ ਦੇ ਸੇਵਨ ਨਾਲ ਸਰੀਰ 'ਚ ਖ਼ੂਨ ਦੀ ਘਾਟ ਨਹੀਂ ਹੁੰਦੀ ਹੈ। 
ਪੂਰਾ ਦਿਨ ਰੱਖੇ ਐਕਟਿਵ 
ਪੂਰਾ ਦਿਨ ਐਕਟਿਵ ਰਹਿਣ ਲਈ ਵੀ ਛੋਲੇ ਕਾਫੀ ਫ਼ਾਇਦੇਮੰਦ ਸਾਬਤ ਹੁੰਦੇ ਹਨ। ਤੁਸੀਂ ਛੋਲਿਆਂ ਨੂੰ ਗੁੜ ਦੇ ਨਾਲ ਵੀ ਲੈ ਸਕਦੇ ਹੋ ਜਿਸ ਨਾਲ ਜ਼ਿਆਦਾ ਫਾਇਦਾ ਮਿਲੇਗਾ। ਇਸ ਦੇ ਇਲਾਵਾ ਇਸ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ। 
ਕਬਜ਼ 'ਚ ਰਾਹਤ 
ਜਿਹੜੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਰੋਜ਼ਾਨਾ ਛੋਲੇ ਖਾਣੇ ਚਾਹੀਦੇ ਹਨ ਕਿਉਂਕਿ ਕਬਜ਼ ਸਰੀਰ 'ਚ ਕਈ ਬੀਮਾਰੀਆਂ ਦਾ ਕਾਰਨ ਹੁੰਦੀ ਹੈ। 
ਪਾਚਨ ਸ਼ਕਤੀ ਵਧਾਏ
ਛੋਲਿਆਂ 'ਚ ਡਾਇਟਰੀ ਫਾਈਬਰ ਕਾਫੀ ਮਾਤਰਾ 'ਚ ਹੁੰਦੀ ਹੈ, ਜਿਸ ਦੇ ਸੇਵਨ ਨਾਲ ਖਾਣਾ ਵਧੀਆ ਤਰੀਕੇ ਨਾਲ ਡਾਈਜੈਸਟ ਹੋ ਜਾਂਦਾ ਹੈ। ਛੋਲੇ ਪਾਚਨ ਸ਼ਕਤੀ ਨੂੰ ਸੰਤੁਲਿਤ ਅਤੇ ਦਿਮਾਗੀ ਸ਼ਕਤੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਛੋਲੇ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ, ਜਿਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ। 

Roasted Chana Masala Recipe | Crispy Chana Masala | Chana Namkeen
ਹਾਰਮੋਨਸ ਦੇ ਪੱਧਰ ਨੂੰ ਰੱਖੇ ਕੰਟਰੋਲ 
ਛੋਲਿਆਂ 'ਚ ਫਾਈਟੋ-ਆਸਟ੍ਰੋਜਨ ਅਤੇ ਐਂਟੀ-ਆਕਸੀਡੈਂਟ ਵਰਗੇ ਫਾਈਟੋਨਿਊਟ੍ਰੀਐਂਟ੍ਰਸ ਹੁੰਦੇ ਹਨ, ਜੋ ਐਸਟ੍ਰੋਜਨ ਦੇ ਖ਼ੂਨ ਦੇ ਪੱਧਰ ਨੂੰ ਸਹੀ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਔਰਤਾਂ ਦੇ ਹਾਰਮੋਨਸ ਬੈਲੇਂਸ ਰਹਿੰਦੇ ਹਨ ਅਤੇ ਉਨ੍ਹਾਂ 'ਚ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। 
ਬਲੱਡ ਪ੍ਰੈਸ਼ਰ ਕਰੇ ਕੰਟਰੋਲ 
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਭੁੱਜੇ ਹੋਏ ਛੋਲੇ ਕਾਫੀ ਫ਼ਾਇਦੇਮੰਦ ਹੁੰਦੇ ਹਨ, ਕਿਉਂਕਿ ਇਨ੍ਹਾਂ ਨੂੰ ਖਾਣ ਨਾਲ ਖ਼ੂਨ ਦੀਆਂ ਨਾੜੀਆਂ 'ਚ ਹੋਣ ਵਾਲੇ ਬਦਲਾਅ ਨੂੰ ਘੱਟ ਕਰਕੇ ਵਧੀਆ ਇਲੈਕਟ੍ਰੋਲਾਈਟ ਸੰਤੁਲਨ ਬਣਾਇਆ ਜਾ ਸਕਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। 
ਹੈਲਦੀ ਹਾਰਟ 
ਕਈ ਅਧਿਐਨਾਂ ਮੁਤਾਬਕ ਭੁੱਜੇ ਹੋਏ ਛੋਲੇ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਵੀ ਮਦਦ ਮਿਲਦੀ ਹੈ। 
ਯੂਰਿਨ ਸਮੱਸਿਆ 
ਛੋਲਿਆਂ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਯੂਰਿਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।


Aarti dhillon

Content Editor

Related News