ਖਾਰਸ਼ ਤੋਂ ਬਚਾਓ ਦੇ ਆਸਾਨ ਤਰੀਕੇ

11/13/2017 12:44:48 PM

ਜਲੰਧਰ — ਬਰਸਾਤ ਦੇ ਮੌਸਮ 'ਚ ਖੁਜਲੀ ਹੋਣਾ ਆਮ ਗੱਲ ਹੈ। ਇਸ ਮੌਸਮ 'ਚ ਬੈਕਟੀਰੀਆ ਜ਼ਿਆਦਾ ਅਤੇ ਜਲਦੀ ਫੈਲਦੇ ਹਨ। ਇਸ ਮੌਸਮ 'ਚ ਕੀੜੇ-ਮਕੌੜੇ ਵੀ ਬਹੁਤ ਨਿਕਲਦੇ ਹਨ। ਬਰਸਾਤ ਦੇ ਮੌਸਮ ਇੰਨਫੈਕਸ਼ਨ ਹੋਣ ਦਾ ਡਰ ਵੀ ਜ਼ਿਆਦਾ ਹੁੰਦਾ ਹੈ। ਇਸ ਤਰ੍ਹਾਂ ਦੀ ਪਰੇਸ਼ਾਨੀ ਆਉਣ ਤੋਂ ਪਹਿਲਾਂ ਹੀ ਇਸ ਦਾ ਇਲਾਜ ਕਰ ਲੈਣਾ ਚਾਹੀਦਾ ਹੈ। ਜੇਕਰ ਇੰਨਫੈਕਸ਼ਨ ਹੋ ਜਾਵੇ ਤਾਂ ਇਲਾਜ ਦੇ ਅਸਾਨ ਤਰੀਕੇ ਦੱਸਣ ਜਾ ਰਹੇ ਹਾਂ।
1. ਤਿੰਨ ਗ੍ਰਾਮ ਜ਼ੀਰਾ ਅਤੇ 15 ਗ੍ਰਾਮ ਸਿੰਦੂਰ ਨੂੰ ਪੀਸ ਕੇ ਸਰੋਂ ਦੇ ਤੇਲ 'ਚ ਪਕਾਓ। ਇਸ ਨੂੰ ਖਾਰਸ਼ ਵਾਲੀ ਜ਼ਗ੍ਹਾ 'ਤੇ ਲਗਾਓ।
2. ਸਰੋਂ ਦੇ ਤੇਲ 'ਚ ਆਕ ਦੇ ਪੱਤਿਆਂ ਦਾ ਰਸ ਅਤੇ ਹਲਦੀ ਦਾ ਗੁੱਦਾ ਬਣਾ ਕੇ ਪਾਓ। ਇਸਨੂੰ ਗਰਮ ਕਰਕੇ ਠੰਡਾ ਕਰੋ ਅਤੇ ਖਾਰਸ਼ ਵਾਲੀ ਜਗ੍ਹਾ 'ਤੇ ਲਗਾਓ।
3. ਲਸਣ ਦੀਆਂ ਕਲੀਆਂ ਨੂੰ ਸਰੋਂ ਦੇ ਤੇਲ 'ਚ ਪਾ ਕੇ ਗਰਮ ਕਰੋ। ਜਦੋ ਲਸਣ ਪੂਰੀ ਤਰ੍ਹਾਂ ਸੜ੍ਹ ਜਾਏ ਤਾਂ ਇਸ ਤੇਲ ਨੂੰ ਛਾਨ ਕੇ ਪੂਰੇ ਸਰੀਰ 'ਤੇ ਮਾਲਿਸ਼ ਕਰੋ।
4. ਤਿਲ ਜਾਂ ਸਰੋਂ ਦੇ ਤੇਲ ਨੂੰ ਗਰਮ ਕਰਕੇ ਠੰਡਾ ਕਰੋ ਅਤੇ ਇਸ ਤੇਲ ਨਾਲ ਮਾਲਿਸ਼ ਕਰੋ। ਖਾਰਸ਼ ਤੋਂ ਅਰਾਮ ਮਿਲੇਗਾ।
5. ਨਿੰਮ ਦੇ ਪੱਤਿਆ ਨੂੰ ਓਬਾਲ ਕੇ ਉਸ ਪਾਣੀ ਨਾਲ ਨਹਾਉਣ ਨਾਲ ਵੀ ਚਮੜੀ ਦੇ ਬੈਕਟੀਰੀਆ ਮਰਦੇ ਹਨ। ਇਹ ਤਰੀਕਾ ਤੁਸੀਂ ਇੰਨਫੈਕਸ਼ਨ ਤੋਂ ਬਗੈਰ ਵੀ ਅਪਨਾ ਸਕਦੇ ਹੋ। ਬੱਚਿਆ ਨੂੰ ਇਸ ਦੇ ਨਾਲ ਪਹਿਲਾਂ ਹੀ ਇਸ਼ਨਾਨ ਕਰਵਾ ਸਕਦੇ ਹੋ।