ਕੰਨਾਂ ਦੀ ਖਾਰਿਸ਼ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

08/07/2019 5:53:00 PM

ਜਲੰਧਰ— ਕੰਨਾਂ ਦੀ ਖਾਰਿਸ਼ ਇਕ ਬਹੁਤ ਹੀ ਆਮ ਸਮੱਸਿਆ ਹੈ। ਕੰਨਾਂ ਦੀ ਖਾਰਿਸ਼ ਅਕਸਰ ਬਰਸਾਤ ਦੇ ਦਿਨਾਂ 'ਚ ਜ਼ਿਆਦਾ ਹੋਣ ਲੱਗ ਜਾਂਦੀ ਹੈ। ਕਈ ਵਾਰ ਇਹ ਖਾਰਿਸ਼ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਵਿਅਕਤੀ ਕੰਨਾਂ 'ਚ ਖਾਰਿਸ਼ ਕਰਨ ਲਈ ਤਿੱੱਖੀਆਂ ਚੀਜ਼ਾਂ ਦੀ ਵਰਤੋਂ ਕਰਦਾ ਹੈ। ਕਈ ਵਾਰ ਖਾਰਿਸ਼ ਕਾਰਨ ਕੰਨਾਂ 'ਚ ਇਨਫੈਕਸ਼ਨ ਵੀ ਹੋਣ ਲੱਗ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਦੇਸੀ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਦੇਸੀ ਨੁਸਖੇ ਤੁਹਾਨੂੰ ਕੰਨਾਂ ਦੀ ਖਾਰਿਸ਼ ਤੋਂ ਨਿਜਾਤ ਦਿਵਾਉਣ 'ਚ ਮਦਦ ਕਰਦੇ ਹਨ। 
ਖਾਰਿਸ਼ ਦੇ ਕਾਰਨ 
ਕੰਨਾਂ 'ਚ ਮੈਲ ਦਾ ਹੋਣਾ ਜਮਾ 

ਕੰਨਾਂ 'ਚ ਜ਼ਿਆਦਾ ਵੈਕਸ ਹੋਣ ਕਾਰਨ ਖਾਰਿਸ਼ ਦੀ ਸਮੱਸਿਆ ਹੋਣ ਲੱਗਦੀ ਹੈ। ਈਅਰਬਡਸ ਨਾਲ ਕੰਨਾਂ 'ਚ ਜੰਮੀ ਮੈਲ ਨੂੰ ਕੱਢਣ ਲਈ ਕਦੇ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਕੰਨਾਂ 'ਚ ਮੈਲ ਹੋਰ ਜ਼ਿਆਦਾ ਅੰਦਰ ਚਲੀ ਜਾਂਦੀ ਹੈ, ਜਿਸ ਨਾਲ ਤੁਹਾਡੀ ਪਰੇਸ਼ਾਨੀ ਵਧ ਸਕਦੀ ਹੈ। 
ਇਨਫੈਕਸ਼ਨ 
ਕੰਨਾਂ 'ਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਣ ਕਾਰਨ ਵੀ ਖਾਰਿਸ਼ ਹੋਣ ਲੱਗ ਜਾਂਦੀ ਹੈ। ਜਦੋਂ ਤੁਹਾਨੂੰ ਸਰਦੀ, ਫਲੂ ਜਾਂ ਐਲਰਜੀ ਵਰਗੀ ਸਮੱਸਿਆ ਹੁੰਦੀ ਹੈ ਤਾਂ ਉਦੋਂ ਵੀ ਕੰਨਾਂ 'ਚ ਖਾਰਿਸ਼ ਹੋਣ ਲੱਗ ਜਾਂਦੀ ਹੈ। 


ਐਲਰਜੀ 
ਸਕਿਨ 'ਚ ਹੋਣ ਵਾਲੀ ਐਲਰਜੀ ਦੇ ਕਾਰਨ ਕੰਨਾਂ ਦੇ ਅੰਦਰ ਖਾਰਿਸ਼ ਹੋਣ ਲੱਗਦੀ ਹੈ। ਹੇਅਰ ਸਪਰੇਅ ਜਾਂ ਫਿਰ ਸ਼ੈਂਪੂ ਦਾ ਕੰਨਾਂ 'ਚ ਚਲੇ ਜਾਣਾ ਐਲਰਜੀ ਨੂੰ ਵਾਧਾ ਦਿੰਦਾ ਹੈ। 
ਐਕਜ਼ਿਮਾ 
ਐਕਜ਼ਿਮਾ ਸਕਿਨ ਦੀ ਇਕ ਅਜਿਹੀ ਸਮੱਸਿਆ ਹੈ, ਜਿਸ ਦੇ ਕਾਰਨ ਸਰੀਰ 'ਚ ਕਿਤੇ ਵੀ ਸੋਜ ਪੈਣ ਲੱਗ ਜਾਂਦੀ ਹੈ। ਚਮੜੀ ਆਪਣੇ ਆਪ ਲੱਥਲ ਲੱਗ ਜਾਂਦੀ ਹੈ ਜਾਂ ਫਿਰ ਸਕਿਨ ਰੁੱਖੀ ਜਿਹੀ ਹੋ ਜਾਂਦੀ ਹੈ। ਸਕਿਨ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕੰਨਾਂ 'ਚ ਖਾਰਿਸ਼ ਹੋਣ ਲੱਗਦੀ ਹੈ। 
ਖਾਰਿਸ਼ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ 


ਐਲੋਵੇਰਾ ਦੀ ਕਰੋਂ ਵਰਤੋਂ 
ਮਾਰਕਿਟ 'ਚ ਮਿਲਣ ਵਾਲੀ ਐਂਟੀਬਾਓਟਿਕ ਐਲੋਵੀਰਾ ਜੇਲ ਦਾ ਇਸਤੇਮਾਲ ਕੰਨਾਂ ਦੀ ਖਾਰਿਸ਼ ਦੂਰ ਕਰਨ ਲਈ ਕਰੋ। ਇਕ ਪਾਸੇ ਕੰਨ ਨੂੰ ਝੁਕਾ ਕੇ ਐਲੋਵੇਰਾ ਜੈੱਲ ਦੀਆਂ 4 ਦੇ ਕਰੀਬ ਬੂੰਦਾਂ ਪਾਓ। ਐਲੋਵੇਰਾ ਕੰਨ ਦੀ ਡਰਾਈਨੈੱਸ ਨੂੰ ਦੂਰ ਕਰਦੀ ਹੈ। ਜਿਸ ਨਾਲ ਕੰਨਾਂ 'ਚ ਹੋ ਰਹੀ ਖਾਰਿਸ਼ ਤੋਂ ਛੁਟਕਾਰਾ ਮਿਲਦਾ ਹੈ। 


ਲਸਣ ਦੀ ਇੰਝ ਕਰੋਂ ਵਰਤੋਂ 
ਗਰਮ ਜੈਤੂਨ ਜਾਂ ਫਿਰ ਤਿਲ ਦੇ ਤੇਲ 'ਚ ਬਰੀਕ ਲਸਣ ਪੀਸ ਕੇ ਮਿਕਸ ਕਰੋ। ਜੇਕਰ ਖਾਰਿਸ਼ ਦੀ ਸਮੱਸਿਆ ਜ਼ਿਆਦਾ ਹੋਣ 'ਤੇ ਦਿਨ 'ਚ 2 ਵਾਰ ਇਸ ਮਲ੍ਹਮ ਨੂੰ ਆਪਣੇ ਕੰਨਾਂ 'ਚ ਲਗਾਓ। ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ। 
ਨਾਰੀਅਲ ਦਾ ਤੇਲ, ਆਲਿਵ ਆਇਲ ਅਤੇ ਤਿਲ ਦੇ ਤੇਲ ਦੀ ਕਰੋਂ ਵਰਤੋਂ 
ਨਾਰੀਅਲ ਦਾ ਤੇਲ, ਆਲਿਵ ਆਇਲ ਅਤੇ ਤਿਲ ਦੇ ਤੇਲ ਨਾਲ ਕੰਨਾਂ ਦੀ ਸਫਾਈ ਕਰੋ। ਕੁਦਰਤੀ ਤਰੀਕੇ ਨਾਲ ਕੰਨਾਂ ਨੂੰ ਸਾਫ ਕਰਨ ਦਾ ਤਰੀਕਾ ਇਸ ਤੋਂ ਬਿਹਤਰ ਹੋਰ ਕੋਈ ਨਹੀਂ ਹੋ ਸਕਦਾ। ਇਨ੍ਹਾਂ ਤੇਲਾਂ 'ਚੋਂ ਕਿਸੇ ਵੀ ਇਕ ਤੇਲ ਦੀਆਂ ਤਿੰਨ ਦੇ ਕਰੀਬ ਬੂੰਦਾਂ ਕੰਨਾਂ 'ਚ ਪਾਉਣੀਆਂ ਚਾਹੀਦੀਆਂ ਸਨ। 


ਅਦਰਕ ਅਤੇ ਨਿੰਬੂ 
ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਇਸ ਦੀਆਂ 4-5 ਬੂੰਦਾਂ ਕੰਨਾਂ 'ਚ ਪਾਓ। ਫਿਰ ਅੱਧੇ ਘੰਟੇ ਤੋਂ ਬਾਅਦ ਰੂੰ ਦੇ ਨਾਲ ਕੰਨਾਂ ਨੂੰ ਸਾਫ ਕਰੋ। ਅਜਿਹਾ ਕਰਨ ਦੇ ਨਾਲ ਕੰਨਾਂ 'ਚ ਹੋ ਰਹੀ ਖਾਰਿਸ਼ ਤੋਂ ਨਿਜਾਤ ਮਿਲਦਾ ਹੈ। 
ਇਨ੍ਹਾਂ ਤਰੀਕਿਆਂ ਦੇ ਨਾਲ ਕਰ ਸਕਦੇ ਹੋ ਬਚਾਅ 
ਕਿਸੇ ਵੀ ਸਖਤ ਚੀਜ਼ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। 
ਹੈੱਡਫੋਨ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। 
ਨਹਾਉਂਦੇ ਸਮੇਂ ਹਮੇਸ਼ਾ ਕੰਨਾਂ ਦੀ ਸਫਾਈ ਜ਼ਰੂਰ ਕਰੋ।

shivani attri

This news is Content Editor shivani attri