ਸਰੀਰ ਨੂੰ ਫਿੱਟ ਰੱਖਣ ਲਈ ਜ਼ਰੂਰ ਖਾਓ ਇਹ ਡਰਾਈ ਫਰੂਟਸ

10/17/2019 2:10:28 PM

ਜਲੰਧਰ—ਤਿਉਹਾਰਾਂ ਦੇ ਮੌਕੇ 'ਤੇ ਅੱਜ ਕੱਲ ਜ਼ਿਆਦਾਤਰ ਲੋਕ ਇਕ ਦੂਜੇ ਨੂੰ ਮਠਿਆਈਆਂ ਦੀ ਜਗ੍ਹਾ ਡਰਾਈ ਫਰੂਟਸ ਦੇਣਾ ਪਸੰਦ ਕਰਦੇ ਹਨ। ਡਰਾਈ ਫਰੂਟਸ ਜਿਥੇ ਖਾਣੇ 'ਚ ਸੁਆਦਿਸ਼ਟ ਲੱਗਦੇ ਹਨ ਉੱਧਰ ਇਸ ਦੀ ਵਰਤੋਂ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਉਂਝ ਵੀ ਸਰਦੀਆਂ ਆਉਣ ਵਾਲੀਆਂ ਹਨ, ਇਸ ਦੌਰਾਨ ਤੁਹਾਨੂੰ ਬਾਦਾਮ, ਪਿਸਤਾ, ਕਾਜੂ ਅਖਰੋਟ... ਚਾਰਾਂ ਪਾਸੇ ਬਸ ਇਹੀਂ ਦਿਖਾਈ ਦਿੰਦੇ ਹਨ। ਸਰਦੀਆਂ ਦੇ ਮੌਸਮ 'ਚ ਤੁਸੀਂ ਹਰ ਦੂਜੇ ਘਰ 'ਚ ਵੱਡੇ ਬਜ਼ੁਰਗਾਂ ਨੂੰ ਮੂੰਗਫਲੀ ਦੇ ਦਾਣੇ ਛਿਲਕੇ ਤੋਂ ਵੱਖ ਕਰਦੇ ਹੋਏ ਤਾਂ ਦੇਖ ਹੀ ਸਕਦੇ ਹੋ। ਵੱਡਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਗਭਗ ਸਭ ਨੂੰ ਡਰਾਈ ਫਰੂਟਸ ਪਸੰਦ ਹੁੰਦੇ ਹਨ।  
ਆਓ ਹੁਣ ਜਾਣਦੇ ਹਾਂ ਵੱਖ-ਵੱਖ ਡਰਾਈ ਫਰੂਟਸ ਖਾਣ ਦੇ ਫਾਇਦੇ...

PunjabKesari
ਕਾਜੂ
ਵੱਡਿਆਂ ਤੋਂ ਲੈ ਕੇ ਬੱਚਿਆਂ ਦੀ ਪਸੰਦ ਹੁੰਦਾ ਹੈ ਕਾਜੂ... ਹਲਕਾ ਜਿਹਾ ਮਿੱਠਾ ਅਤੇ ਸਾਫਟ ਤੱਤ ਦਾ ਬਣਿਆ ਕਾਜੂ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ। ਵਿਸ਼ੇਸ਼ਕਾਂ ਦੀ ਮੰਨੀਏ ਤਾਂ ਕਾਜੂ 'ਚ ਐਂਟੀ ਏਜਿੰਗ ਪ੍ਰੋਪਰਟੀਜ਼ ਹੁੰਦੀ ਹੈ। ਕਾਜੂ ਦੇ ਸੇਵਨ ਨਾਲ ਤੁਹਾਡੀ ਸਕਿਨ ਗਲੋਇੰਗ ਰਹਿੰਦੀ ਹੈ ਅਤੇ ਤੁਹਾਡੇ ਚਿਹਰੇ 'ਤੇ ਬੁਢਾਪਾ ਜਲਦ ਫੀਲ ਨਹੀਂ ਹੁੰਦਾ।
ਬਾਦਾਮ
ਬਾਦਾਮ ਇਕ ਅਜਿਹਾ ਡਰਾਈ ਫਰੂਟ ਹੈ ਜਿਸ ਦੀ ਵਿਸ਼ੇਸ਼ਤਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦੀ। ਇਸ ਤੁਸੀਂ ਹਰ ਰੂਪ 'ਚ ਵਰਤੋਂ ਕਰ ਸਕਦੇ ਹਨ। ਸਵੇਰੇ ਉੱਠ ਕੇ 4-5 ਬਾਦਾਮ ਖਾਣ ਨਾਲ ਤੁਹਾਡੇ ਸਰੀਰ ਕਈ ਤਰ੍ਹਾਂ ਦੇ ਰੋਗਾਂ ਤੋਂ ਮੁਕਤ ਰਹਿੰਦਾ ਹੈ।

PunjabKesari
ਕਿਸ਼ਮਿਸ਼
ਕਿਸ਼ਮਿਸ ਕੈਲਸ਼ੀਅਮ ਅਤੇ ਫਾਈਬਰ ਦਾ ਚੰਗਾ ਸਰੋਤ ਹੈ। ਇਸ ਦੀ ਰੋਜ਼ ਵਰਤੋਂ ਨਾਲ ਸਰੀਰ ਦੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਨਾਲ ਹੀ ਇਸ ਦੀ ਵਰਤੋਂ ਸਰੀਰ 'ਚੋਂ ਖੂਨ ਦੀ ਕਮੀ ਨਹੀਂ ਹੋਣ ਦਿੰਦਾ। ਇਸ ਦੇ ਇਲਾਵਾ ਕਿਸ਼ਮਿਸ਼ ਖਾਣ ਨਾਲ ਗੁਰਦੇ ਦੀ ਪੱਥਰੀ, ਅਮੀਨੀਆ, ਦੰਦਾਂ 'ਚ ਕੈਵਿਟੀ ਆਦਿ ਰੋਗ ਨਹੀਂ ਹੁੰਦੇ। ਇਸ 'ਚ ਗਲੁਕੋਜ਼ ਅਤੇ ਫਰਕਟੋਜ਼ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਦੁਬਲੇ ਪਤਲੇ ਲੋਕਾਂ ਲਈ ਇਸ ਦੀ ਵਰਤੋਂ ਕਾਫੀ ਲਾਭਦਾਇਕ ਹੁੰਦੀ ਹੈ।
ਅਖਰੋਟ
ਅਖਰੋਟ ਦੇ ਆਕਾਰ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਠੀਕ ਮਨੁੱਖ ਦੇ ਦਿਮਾਗ ਦੇ ਆਕਾਰ ਜਿਹਾ ਲੱਗਦਾ ਹੈ। ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਅਖਰੋਟ ਖਾਣ ਨਾਲ ਵਿਅਕਤੀ ਦਾ ਦਿਮਾਗ ਤੇਜ਼ ਚੱਲਦਾ ਹੈ।
ਮਖਾਨਾ
ਮਖਾਨਾ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ। ਮਖਾਨੇ ਦੀ ਵਰਤੋਂ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਨੀਂਦ ਚੰਗੀ ਆਉਂਦੀ ਹੈ। ਰਾਤ ਨੂੰ ਸੋਂਦੇ ਸਮੇਂ ਦੁੱਧ ਦੇ ਨਾਲ ਮਖਾਨੇ ਦੀ ਵਰਤੋਂ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

PunjabKesari
ਚਿਲਗੋਜਾ
ਚਿਲਗੋਜਾ ਭਾਰਤ 'ਚ ਨਿਯੋਜਾ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਪਾਈਨ-ਪੇੜ 'ਤੇ ਉੱਗਦਾ ਹੈ। ਇਹ ਆਇਰਨ ਦਾ ਇਕ ਚੰਗਾ ਸਰੋਤ ਹੈ, ਜੋ ਗਰਭਵਤੀ ਔਰਤਾਂ ਲਈ ਇਕ ਲੋੜੀਂਦਾ ਪੋਸ਼ਕ ਤੱਤ ਹੈ ਕਿਉਂਕਿ ਆਇਰਨ ਅਮੀਨੀਆ ਨੂੰ ਰੋਕਣ ਅਤੇ ਮਾਂ ਦੇ ਸਰੀਰ 'ਚ ਹੀਮੋਗਲੋਬਿਨ ਉਤਪਾਦਨ 'ਚ ਸਹਾਇਤਾ ਕਰਦਾ ਹੈ। ਤਾਂ ਇਸ ਤਰ੍ਹਾਂ ਵੱਖ-ਵੱਖ ਡਰਾਈ ਫਰੂਟਸ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪ੍ਰਾਪਤ ਹੁੰਦਾ ਹੈ। ਤਾਂ ਇਸ ਸਰਦੀਆਂ ਆਪਣੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਖੂਬ ਡਰਾਈ-ਫਰੂਟਸ ਖਾਓ। ਸਿਹਤ ਨੂੰ ਧਿਆਨ 'ਚ ਰੱਖਣ ਦਾ ਮਤਲੱਬ ਜੇਕਰ ਤੁਸੀਂ ਹਾਈ ਬੀ.ਪੀ. ਜਾਂ ਫਿਰ ਕਿਸੇ ਹੋਰ ਹੈਲਥ ਪ੍ਰਾਬਲਮ ਤੋਂ ਪੀੜਤ ਹੋ ਤਾਂ ਇਨ੍ਹਾਂ ਦੀ ਵਰਤੋਂ ਆਪਣੇ ਡਾਕਟਰ ਤੋਂ ਸਲਾਹ ਲਈ ਬਿਨ੍ਹਾਂ ਬਿਲਕੁੱਲ ਨਾ ਕਰੋ।


Aarti dhillon

Content Editor

Related News