ਘੱਟ ਪਾਣੀ ਪੀਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ

03/22/2017 11:22:03 AM

ਜਲੰਧਰ— ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪਾਣੀ ਪੀਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਰੀਰ ''ਚ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ। ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ਼ ਪਾਣੀ ਪੀਣ ਨਾਲ ਹੀ ਹੋ ਜਾਂਦਾ ਹੈ। ਡਾਕਟਰਾਂ ਦੇ ਅਨੁਸਾਰ ਦਿਨ ''ਚ 8-10 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਿਹਤ ਦੇ ਨਾਲ-ਨਾਲ ਚਮੜੀ ਵੀ ਠੀਕ ਰਹਿਦੀ ਹੈ। ਕੁੱਝ ਲੋਕ ਪਾਣੀ ਦਾ ਇਸਤੇਮਾਲ ਨਹੀਂ ਕਰਦੇ ਜਾਂ ਭੋਜਨ ਤੋਂ ਇਕਦਮ ਬਾਅਦ ਪਾਣੀ ਪੀਂਦੇ ਹਨ। ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘੱਟ ਪਾਣੀ ਪੀਣ ਨਾਲ ਸਰੀਰ ਨੂੰ ਕਈ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਸਿਹਤਮੰਦ ਰਹਿਣ ਲਈ ਰੋਜ਼ ਪਾਣੀ ਪੀਓ। 
1. ਥਕਾਵਟ ਮਹਿਸੂਸ ਹੋਣਾ
ਸਰੀਰ ''ਚ ਪਾਣੀ ਦੀ ਕਮੀ ਮਤਲਬ ਡੀਹਾਈਡਰੇਸ਼ਨ ਹੋਣ ਨਾਲ ਕੋਸ਼ਿਕਾਵਾਂ ਨੂੰ ਪਾਣੀ ਨਹੀਂ ਮਿਲ ਪਾਉਂਦਾ, ਜਿਸ ਨਾਲ ਊਰਜਾ ਦੀ ਕਮੀ ਹੋਣ ਲੱਗ ਜਾਂਦੀ ਹੈ। ਇਸ ਨਾਲ ਸਰੀਰ ਥੱਕਿਆ-ਥੱਕਿਆ ਵੀ ਰਹਿਦਾ ਹੈ। ਇਸ ਨਾਲ ਕੋਈ ਵੀ ਕੰਮ ਕਰਨ ਦਾ ਮੰਨ ਨਹੀਂ ਕਰਦਾ ਅਤੇ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। 
2. ਪੇਟ ਦੀ ਪਰੇਸ਼ਾਨੀ
ਪਾਣੀ ਘੱਟ ਪੀਣ ਨਾਲ ਪਾਚਨ ਕਿਰਿਆ ਵੀ ਠੀਕ ਨਹੀਂ ਰਹਿਦੀ। ਘੱਟ ਪਾਣੀ ਪੀਣ ਨਾਲ ਭੋਜਨ  ਪਚਨ ''ਚ ਪਰੇਸ਼ਾਨੀ ਹੁੰਦੀ ਹੈ। ਇਸ ਨਾਲ ਗੈਸ ਅਤੇ ਜਲਨ ਵਰਗੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। 
3. ਜੋੜਾਂ ਦਾ ਦਰਦ
ਪਾਣੀ ਜੋੜਾਂ ਨੂੰ ਮੁਲਾਇਮ ਬਣਾਉਣ ''ਚ ਮਦਦ ਕਰਦਾ ਹੈ। ਇਸ ਨਾਲ ਜੋੜਾਂ ''ਚ ਗਰੀਸ ਬਣੀ ਰਹਿਦੀ ਹੈ ਪਰ ਘੱਟ ਪਾਣੀ ਪੀਣ ਨਾਲ ਜੋੜ ਮੁਲਾਇਮ ਨਹੀਂ ਰਹਿਦੇ। ਇਸ ਨਾਲ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। 
4. ਦਿਲ ਨਾਲ ਜੁੜੀਆਂ ਪਰੇਸ਼ਾਨੀਆਂ
ਘੱਟ ਪਾਣੀ ਪੀਣ ਨਾਲ ਖੂਨ ਦਾ ਦੌਰਾ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ, ਇਸ ਨਾਲ ਦਿਲ ਦਾ ਦੌਰਾ, ਕੋਲੈਸਟਰੌਲ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। 
5. ਚਮਕਦਾਰ ਚਮੜੀ
ਪਾਣੀ ਪੀਣ ਨਾਲ ਸਿਹਤ ਤਾਂ ਠੀਕ ਰਹਿਦੀ ਹੀ ਹੈ ਇਸ ਨਾਲ ਚਮੜੀ ਵੀ ਚਮਕਦਾਰ ਹੁੰਦੀ ਹੈ। ਇਸ ਲਈ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ।