ਜਲਦੀ ਕਰਨਾ ਹੈ ਭਾਰ ਨੂੰ ਕੰਟਰੋਲ ਤਾਂ ਖਾਓ ਇਹ ਚੀਜ਼ਾਂ

04/09/2018 12:05:06 PM

ਨਵੀਂ ਦਿੱਲੀ— ਮਾਡਰਨ ਜਮਾਨੇ 'ਚ ਹਰ ਤੀਜਾ ਸ਼ਖਸ ਮੋਟਾਪੇ ਤੋਂ ਪ੍ਰੇਸ਼ਾਨ ਹੈ। ਵਧੇ ਹੋਏ ਭਾਰ ਕਾਰਨ ਕਈ ਵਾਰ ਲੋਕਾਂ ਨੂੰ ਦੁਜਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣ ਪੈਂਦਾ ਹੈ ਖਾਸ ਕਰਕੇ ਲੜਕੀਆਂ ਨੂੰ। ਮੋਟਾਪੇ ਦੀ ਵਜ੍ਹਾ ਨਾਲ ਲੜਕੀਆਂ ਆਪਣੇ ਮਨਪਸੰਦ ਕੱਪੜੇ ਵੀ ਨਹੀਂ ਪਹਿਣ ਪਾਉਂਦੀਆਂ। ਅਜਿਹੇ 'ਚ ਫਿਗਰ ਨੂੰ ਮੇਨਟੇਨ ਕਰਨ ਲਈ ਡਾਇਟਿੰਗ ਕਰਦੀਆਂ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਲੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹਿੰਦਾ ਹੈ।

1. ਕੇਲਾ
ਕੇਲੇ 'ਚ ਜ਼ਿਆਦਾ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ ਜਿਸ ਨੂੰ ਖਾਣ ਨਾਲ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ ਅਤੇ ਪੇਟ ਭਰਿਆ ਹੋਇਆ ਮਹਿਸੂਸ ਕਰਦਾ ਹੈ। ਅਜਿਹੇ 'ਚ ਭਾਰ ਕੰਟਰੋਲ 'ਚ ਰੱਖਣ ਲਈ ਜੰਮ ਕੇ ਕੇਲਾ ਖਾਓ।
2. ਐਵੋਕਾਡੋ
ਐਵੋਕਾਡੋ 'ਚ ਮੌਜੂਦ ਓਮੇਗਾ-9 ਫੈਟੀ ਐਸਿਡ ਭਾਰ ਨੂੰ ਘੱਟ ਕਰਨ 'ਚ ਮਦਦਗਾਰ ਹੈ। ਇਹ ਮੈਟਾਬਾਲੀਜ਼ਮ ਵਧਾ ਕੇ ਭਾਰ ਨੂੰ ਘੱਟ ਕਰਦਾ ਹੈ। ਅਜਿਹੇ 'ਚ ਇਸ ਦੀ ਰੋਜ਼ਾਨਾ ਵਰਤੋਂ ਕਰੋ।
3. ਤਰਬੂਜ਼
ਗਰਮੀਆਂ 'ਚ ਲੋਕ ਤਰਬੂਜ਼ ਬਹੁਤ ਹੀ ਚਾਹ ਨਾਲ ਖਾਂਦੇ ਹਨ। ਇਸ 'ਚ ਜ਼ਿਆਦਾ ਮਾਤਰਾ 'ਚ ਪਾਣੀ ਹੁੰਦਾ ਹੈ। ਫੈਟ ਫ੍ਰੀ ਤਰਬੂਜ਼ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੁਸੀਂ ਭਾਰ ਨੂੰ ਕੰਟਰੋਲ 'ਚ ਰੱਖ ਸਕਦੇ ਹੋ।
4. ਸੰਤਰਾ
ਜੇ ਤੁਸੀ ਵਾ ਓਵਰਈਟਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਸੰਤਰੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ 'ਚ ਵਿਟਾਮਿਨ ਏ, ਮੌਜੂਦ ਹੁੰਦਾ ਹੈ ਜਿਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
5. ਸੇਬ
ਸੇਬ 'ਚ ਮੌਜੂਦ ਫਾਈਬਰ ਭਾਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ ਤੋਂ ਇਲਾਵਾ ਦਿਲ ਸਬੰਧੀ ਰੋਗ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

6. ਅਨਾਰ
ਅਨਾਰ ਓਮੇਗਾ-6 ਫੈਟੀ ਐਸਿਡ ਦਾ ਚੰਗਾ ਸਰੋਤ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਅਨਾਰ ਖਾਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਅਜਿਹੇ 'ਚ ਤੁਸੀਂ ਆਪਣੀ ਡਾਈਟ 'ਚ ਇਸ ਨੂੰ ਜ਼ਰੂਰ ਸ਼ਾਮਲ ਕਰੋ।
7. ਪਪੀਤਾ
ਪਪੀਤੇ 'ਚ ਵਿਟਾਮਿਨ ਸੀ, ਫੋਲਿਕ ਐਸਿਡ, ਪੋਟਾਸ਼ੀਅਮ, ਵਿਟਾਮਿਨ ਏ, ਈ ਅਤੇ ਕੇ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਨਾਸ਼ਤੇ 'ਚ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਭਾਰ ਘੱਟ ਹੁੰਦਾ ਹੈ।
8. ਕੀਵੀ
ਕੀਵੀ 'ਚ ਵਿਟਾਮਿਨ ਸੀ, ਈ ਅਤੇ ਏ ਪੋਟਾਸ਼ੀਅਮ ਕੈਲਸ਼ੀਅਮ ਅਤੇ ਫਾਈਬਰ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਭੁੱਖ ਘੱਟ ਲੱਗਦੀ ਹੈ।
9. ਅਨਾਨਾਸ
ਅਨਾਨਾਸ 'ਚ ਮਿਨਰਲਸ, ਵਿਟਾਮਿਨਸ ਅਤੇ ਐਂਟੀਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ ਜੋ ਕਿ ਤੇਜ਼ੀ ਨਾਲ ਭਾਰ ਘੱਟ ਕਰਦੇ ਹਨ। ਦਿਨ 'ਚ ਇਕ ਵਾਰ ਇਸ ਦੀ ਵਰਤੋਂ ਜ਼ਰੂਰ ਕਰੋ।