ਕੀ ਤੁਸੀਂ ਜਾਣਦੇ ਹੋ ਕੋਕੋਆ ਬਟਰ ਦੇ ਫਾਇਦਿਆਂ ਬਾਰੇ ਬਟਰ ਦੇ

05/02/2016 7:32:28 AM

ਕੋਕੋਆ ਬਟਰ ਤਾਂ ਅਸੀਂ ਸਾਰੇ ਸੁੰਦਰਤਾ ਨਿਖਾਰਣ ਲਈ ਅਪਣਾਉਂਦੇ ਹਾਂ। ਇਸ ''ਚ ਪੋਟਾਸ਼ੀਅਮ, ਕੈਲਸ਼ੀਅਮ, ਜ਼ਿੰਕ, ਮੈਗਜ਼ੀਨ, ਆਇਰਨ ਪਾਇਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਚਮੜੀ ''ਚ ਨਵੀਂ ਜਾਨ ਆ ਸਕਦੀ ਹੈ। ਚਮੜੀ ਦੇ ਨਾਲ ਇਹ ਸਾਡੀ ਸਿਹਤ ਲਈ ਵੀ ਫ਼ਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦੇ।

ਸਿਹਤਮੰਦ ਰਹਿਣ ਲਈ ਲਾਭ—ਕੋਕੋਆ ਬਟਰ ਨੂੰ ਕੋਕ ਬੀ ਨੱਸ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦਾ ਰੰਗ ਪੀਲਾ ਹੁੰਦਾ ਹੈ ਅਤੇ ਇਸ ਨੂੰ ਥਿਯਾਬ੍ਰੋਂਮਾ ਤੇਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਕੋਕੋ ਬੀ ਨੱਸ ਮੱਧ ਅਤੇ ਦੱਖਣ ਅਮਰੀਕਾ ''ਚ ਉਪਜ ਹੁੰਦਾ ਹੈ। ਇਸ ਨੂੰ ਅਸੀਂ ਸਾਰੇ ਸੌਂਦਰਯ ਪ੍ਰਾਜੈਕਟ ''ਚ ਵਰਤੋਂ ਕਰਦੇ ਹਨ। ਨਾਲ ਹੀ ਇਹ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਚਮੜੀ ਲਈ ਫ਼ਾਇਦੇਮੰਦ—ਕੋਕੋਆ ਬਟਰ ਲਗਾਉਣ ਨਾਲ ਤੁਹਾਡੀ ਚਮੜੀ ''ਚ ਕਸਾਅ ਆਉਂਦਾ ਹਨ ਨਾਲ ਹੀ ਚਿਹਰੇ ''ਤੇ ਰੌਣਕ ਵੀ ਆਉਂਦੀ ਹੈ। ਇਸ ਨੂੰ ਲਗਾਉਣ ਨਾਲ ਚਮੜੀ ਸੰਬੰਧੀ ਸਮੱਸਿਆ ਜਿਵੇਂ ਕਿ ਪਰਤਦਾਰ ਅਤੇ ਫਟੀ ਚਮੜੀ ਦੀ ਮੁਰੰਮਤ ਕੀਤੀ ਜਾਂਦੀ ਹੈ।

ਬੁੱਲ੍ਹਾਂ ਦੇ ਲਈ ਹੈ ਚੰਗਾ—ਜੇਕਰ ਤੁਹਾਡੇ ਬੁੱਲ੍ਹੇ ਫਟੇ ਅਤੇ ਸੁੱਕੇ ਹਨ ਤਾਂ ਇਨ੍ਹਾਂ ਨੂੰ ਠੀਕ ਕਰਨ ਲਈ ਤੁਸੀਂ ਕੋਕੋਆ ਬਟਰ ਨੂੰ ਤੇਲ ''ਚ ਮਿਲਾ ਕੇ ਬਰੱਸ਼ ਨਾਲ ਲਗਾਓ। ਇਸ ਨੂੰ ਲਗਾਉਣ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।

ਵਧਦੀ ਉਮਰ ਦੇ ਨਿਸ਼ਾਨ ਘੱਟ ਕਰੋ—ਚਿਹਰੇ ''ਤੇ ਕੋਕੋਆ ਬਟਰ ਲਗਾਉਣ ਨਾਲ ਏਜਿੰਗ ਦੇ ਨਿਸ਼ਾਨ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਇਸ ''ਚ ਅੋਲਿਕ ਐਸਿਡ, ਪਾਮੀਟਿਕ ਐਸਿਡ ਅਤੇ ਸਟੀਯਰਿਕ ਅਮਸ ਸਮੇਤ ਐਂਟੀਆਕਸੀਡੈਂਟ ਜ਼ਿਆਦਾ ਮਾਤਰਾ ''ਚ ਪਾਏ ਜਾਂਦੇ ਹਨ। ਇਹ ਵਧਦੀ ਉਮਰ ''ਚ ਹੋਣ ਵਾਲੀ ਚਮੜੀ ਦੀ ਟੋਨ, ਲੋਚ ''ਚ ਸੁਧਾਰ ਅਤੇ ਚਮੜੀ ਨੂੰ ਹਾਈਡ੍ਰੇਟਸ ਕਰਦਾ ਹੈ। ਇਸ ਲਈ ਵਧਦੀ ਉਮਰ ''ਚ ਜਵਾਨ ਦਿੱਸਣ ਲਈ ਇਸ ਦੀ ਵਰਤੋਂ ਜ਼ਰੂਰ ਕਰੋ।

ਸੜਨ ਘੱਟ ਕਰੇ—ਇੰਫੈਕਸ਼ਨ ਅਤੇ ਸੜਨ ਨੂੰ ਠੀਕ ਕਰਨ ਲਈ ਕੋਕੋਆ ਬਟਰ ਨੂੰ ਲਗਾਉਣ ਨਾਲ ਚਮੜੀ ਨੂੰ ਫ਼ਾਇਦਾ ਹੁੰਦਾ ਹੈ ਕਿਉਂਕਿ ਮਿਲਾਵਟ ਵਾਲੇ ਕੋਕੋਆ ਬਟਰ ''ਚ ਅਲਕੋਹਲ ਅਤੇ ਸੁਗੰਧ ਹੁੰਦੀ ਹੈ ਜੋ ਸਾਡੀ ਚਮੜੀ ਖ਼ਰਾਬ ਕਰ ਸਕਦੀ ਹੈ।

ਮੂੰਹ ਦੇ ਜ਼ਖ਼ਮਾਂ ''ਤੇ ਲਗਾਓ—ਇਸ ਨੂੰ ਲਗਾਉਣ ਨਾਲ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲਦਾ ਹੈ। ਜੇਕਰ ਤੁਹਾਡੇ ਮੂੰਹ ''ਚ ਛਾਲੇ ਪਏ ਹਨ ਤਾਂ ਇਸ ਨੂੰ ਲਗਾਓ। ਲਗਾਉਣ ਦੇ ਕੁੱਝ ਸਮੇਂ ਬਾਅਦ ਪਾਣੀ ਨਾਲ ਕੁੱਲਾ ਕਰ ਲਓ।