ਇਨ੍ਹਾਂ ਘਰੇਲੂ ਤਰੀਕਿਆਂ ਨਾਲ ਕਰੋ ਪੇਟ ਦੇ ਕੀੜੇ ਸਾਫ

05/28/2017 11:30:23 AM

ਮੁੰਬਈ— ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਪੇਟ 'ਚ ਕੀੜਿਆਂ ਦੀ ਸਮੱਸਿਆ ਹੋ ਜਾਂਦੀ ਹੈ। ਇਹ ਸਮੱਸਿਆ ਜ਼ਿਆਦਾਤਰ ਬੱਚਿਆਂ 'ਚ ਦੇਖੀ ਜਾਂਦੀ ਹੈ ਪਰ ਕਈ ਵੱਡੇ ਲੋਕਾਂ ਨੂੰ ਵੀ ਇਹ ਸਮੱਸਿਆ ਆ ਜਾਂਦੀ ਹੈ। ਇਸ ਵਜ੍ਹਾ ਨਾਲ ਰੋਗੀ ਨੂੰ ਬੇਚੈਨੀ, ਪੇਟ 'ਚ ਗੈਸ, ਬਦਹਜਮੀ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੀ ਹਾਲਤ 'ਚ ਰੋਗੀ ਦਾ ਕੁੱਝ ਖਾਣ ਦਾ ਮਨ ਨਹੀਂ ਕਰਦਾ ਅਤੇ ਚੱਕਰ ਆਉਣ ਲੱਗਦੇ ਹਨ। ਗੰਦੇ ਹੱਥਾ ਨਾਲ ਬਣੀਆਂ ਚੀਜ਼ਾਂ ਖਾਣ ਨਾਲ ਵੀ ਇਹ ਸਮੱਸਿਆ ਆਉਂਦੀ ਹੈ। ਇਸ ਦੇ ਲਈ ਲੋਕ ਡਾਕਟਰਾਂ ਜਾ ਕੇ ਸਲਾਹ ਲੈਂਦੇ ਹਨ। ਕੁੱਝ ਘਰੇਲੂ ਤਰੀਕਿਆਂ ਦੁਆਰਾ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 
1. ਅਜਵਾਇਨ
ਪੇਟ ਦੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੋਣ 'ਤੇ ਅਜਵਾਇਨ ਕਾਫੀ ਫਾਇਦੇਮੰਦ ਹੁੰਦੀ ਹੈ। ਅਜਿਹੀ ਹਾਲਤ 'ਚ ਕੀੜੇ ਮਾਰਨ ਦੇ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਲਈ ਅੱਧਾ ਚਮਚ ਅਜਵਾਇਨ ਨੂੰ ਸਾਮਾਨ ਮਾਤਰਾ 'ਟ ਗੁੜ ਨਾਲ ਮਿਲਾ ਕੇ ਪੀਸ ਲਓ। ਦਿਨ 'ਚ 3 ਵਾਰ ਇਹ ਪਾਊਡਰ ਖਾਓ। ਇਸ ਨਾਲ ਕੀੜੇ ਖਤਮ ਹੋ ਜਾਂਦੇ ਹਨ। 
2. ਕਾਲਾ ਨਮਕ
ਕਾਲਾ ਨਮਕ ਅਤੇ ਅਜਵਾਇਨ ਇਕੱਠੇ ਖਾਣ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਦੇ ਲਈ ਚੁੱਟਕੀ ਭਰ ਕਾਲੇ ਨਮਕ 'ਚ ਅੱਧਾ ਗ੍ਰਾਮ ਅਜਵਾਇਨ ਦਾ ਪਾਊਡਰ ਮਿਲਾਓ ਅਤੇ ਰੋਜ਼ਾਨਾਂ ਰਾਤ  ਦਾ ਭੋਜਨ ਕਰਨ ਤੋਂ ਬਾਅਦ ਇਸਦਾ ਸੇਵਨ ਕਰੋ। ਇਸ ਨਾਲ ਪੇਟ ਦੇ ਕੀੜੇ ਨਿਕਲ ਜਾਣਗੇ। 
3. ਅਨਾਰ ਦੇ ਛਿੱਲਕੇ 
ਅਨਾਕ ਜੇ ਛਿੱਲਕਿਆਂ ਨੂੰ ਸੁੱਕਾ ਕੇ ਪਾਊਡਰ ਬਣਾ ਲਓ ਅਤੇ ਦਿਨ 'ਚ 3 ਵਾਰ 1-1 ਚਮਚ ਲਓ। ਕੁੱਝ ਦਿਨਾਂ ਤੱਕ ਲਗਾਤਾਰ ਇਸਦਾ ਇਸਤੇਮਾਲ ਕਰਨ ਨਾਲ ਫਾਇਦਾ ਹੋਵੇਗਾ। 
4. ਨਿੰਮ ਦੇ ਪੱਤੇ 
ਨਿੰਮ ਦੇ ਪੱਤੇ ਪੇਟ ਦੇ ਕੀੜੇ ਨਸ਼ਟ ਕਰਨ 'ਚ ਮਦਦ ਕਰਦੇ ਹਨ। ਇਸ ਦੇ ਲਈ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਇਸ 'ਚ ਸ਼ਹਿਦ ਮਿਲਾ ਲਓ। ਰੋਜਾਨਾਂ ਸਵੇਰੇ ਇਸ ਨੂੰ ਪੀਣ ਨਾਲ ਕੀੜੇ ਨਸ਼ਟ ਹੋ ਜਾਣਗੇ। 
5. ਤੁਲਸੀ 
ਪੇਟ ਦੇ ਕੀੜਿਆਂ ਨੂੰ ਦੂਰ ਕਰਨ ਦੇ ਲਈ ਤੁਲਸੀ ਦੇ ਪੱਤਾਂ ਨੂੰ ਪੀਸ ਕੇ ਇਸ ਦਾ ਰਸ ਕੱਢ ਲਓ। ਦਿਨ 'ਚ ਦੋ ਵਾਰ 1 ਚਮਚ ਇਸ ਦਾ ਰਸ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ। 
6. ਲਸਣ 
ਲਸਣ ਨੂੰ ਪੀਸ ਕੇ ਉਸਦੀ ਚਟਨੀ ਬਣਾ ਲਓ ਅਤੇ ਥੋੜ੍ਹਾਂ ਜਿਹਾ ਸੇਂਧਾ ਨਮਕ ਮਿਲਾ ਕੇ ਸਵੇਰੇ-ਸ਼ਾਮ ਖਾਣ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।