ਘਬਰਾਹਟ ਦੇ ਕਾਰਨ ਵਧਣ ਵਾਲੀ ਦਿਲ ਦੀ ਧੜਕਣ ਨੂੰ ਇਸ ਤਰ੍ਹਾਂ ਕਰੋ ਕੰਟਰੋਲ

Tuesday, May 30, 2017 - 06:22 PM (IST)

ਨਵੀਂ ਦਿੱਲੀ— ਅੱਜ-ਕਲ੍ਹ ਪਰੇਸ਼ਾਨੀ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੀ ਬਣਦੀ ਜਾ ਰਹੀ ਹੈ। ਕੁਝ ਲੋਕ ਤਾਂ ਛੋਟੀ ਤੋਂ ਛੋਟੀ ਗੱਲ ਨੂੰ ਲੈ ਕੇ ਚਿੰਤਾ ''ਚ ਡੁੱਬੇ ਰਹਿੰਦੇ ਹਨ। ਇਸ ਦਾ ਅਸਰ ਉਨ੍ਹਾਂ ਦੀ ਸਿਹਤ ''ਤੇ ਵੀ ਪੈਂਦਾ ਹੈ। ਜਿਸ ਨਾਲ ਘਬਰਾਹਟ ਅਤੇ ਕਈ ਵਾਰ ਤਾਂ ਦਿਲ ਦੀ ਧੜਕਣ ਵੀ ਵਧਣ ਲਗ ਜਾਂਦੀ ਹੈ। ਉਂਝ ਤਾਂ ਦਿਲ ਦੀ ਧੜਕਣ ਦਾ ਵਧਣਾ ਕੋਈ ਬੀਮਾਰੀ ਨਹੀਂ ਹੈ ਪਰ ਇਸ ਨਾਲ ਸਰੀਰ ''ਚ ਕਮਜ਼ੋਰੀ ਆ ਜਾਂਦੀ ਹੈ। ਜੇ ਤੁਹਾਨੂੰ ਵੀ ਅਜਿਹੀ ਕੋਈ ਪਰੇਸ਼ਾਨੀ ਹੈ ਤਾਂ ਸਭ ਤੋਂ ਪਹਿਲਾਂ ਖੁਸ਼ ਰਹਿਣਾ ਸ਼ੁਰੂ ਕਰ ਦਿਓ। ਗੱਲ-ਗੱਲ ''ਤੇ ਚਿੰਤਾ ਕਰਨੀ ਛੱਡ ਦਿਓ ਅਤੇ ਜ਼ਿੰਦਗੀ ''ਚ ਅੱਗੇ ਵਧੋ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰੋ। ਘਬਰਾਹਟ ਦੇ ਕਾਰਨ ਤੇਜ਼ ਹੋਣ ਵਾਲੀ ਦਿਲ ਦੀ ਧੜਕਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਹ ਘਰੇਲੂ ਨੁਸਖਾ ਵੀ ਅਪਣਾ ਸਕਦੇ ਹੋ।
ਰਾਈ ਹੈ ਫਾਇਦੇਮੰਦ
ਛੋਟੇ-ਛੋਟੇ ਦਾਨਿਆਂ ਵਰਗੀ ਰਾਈ ਦਾ ਇਸਤੇਮਾਲ ਜ਼ਿਆਦਾਤਰ ਆਚਾਰ ਬਣਾਉਣ ਲਈ ਕੀਤਾ ਜਾਂਦਾ ਹੈ ਪਰ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਘਬਰਾਹਟ ਨਾਲ ਵਧਣ ਵਾਲੀ ਧੜਕਣ ਨੂੰ ਕੰਟਰੋਲ ਕਰਨ ''ਚ ਵੀ ਮਦਦਗਾਰ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ
ਇਸ ਪਰੇਸ਼ਾਨੀ ''ਚ ਮੁੱਠੀਭਰ ਰਾਈ ਲੈ ਕੇ ਪੀਸ ਲਓ। ਇਸ ਪੀਸੀ ਹੋਈ ਰਾਈ ਨੂੰ ਹੱਥਾਂ-ਪੈਰਾਂ ''ਤੇ ਮਲ ਲਓ। ਇਸ ਨਾਲ ਹਾਰਟ ਬੀਟ ਸਹੀ ਹੋ ਜਾਵੇਗੀ। 


Related News